ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਤਿੰਨ ਸਾਲ ਦੀ ਕੈਦ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਇਕ ਅਦਾਲਤ ਨੇ ਝਾਰਖੰਡ ਵਿੱਚ 1999 ਵਿੱਚ ਕੋਲਾ ਖਾਣਾਂ ਦੀ ਵੰਡ ਮਾਮਲੇ ਵਿੱਚ ਬੇਨਿਯਮੀਆਂ ਦੇ ਇਕ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਸੋਮਵਾਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਦਿਲੀਪ ਰੇਅ ਕੋਲਾ ਮੰਤਰੀ ਸਨ।

ਵਿਸ਼ੇਸ਼ ਜੱਜ ਭਰਤ ਪ੍ਰਾਸ਼ਰ ਨੇ ਕੋਲਾ ਮੰਤਰਾਲੇ ਦੇ ਤਤਕਾਲੀ ਸੀਨੀਅਰ ਅਧਿਕਾਰੀ ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ ਤੇ ਕੈਸਟ੍ਰਾਨ ਟੈਕਨਾਲੋਜੀ ਲਿਮਟਿਡ ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲ ਨੂੰ ਵੀ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਭਨਾਂ ਨੂੰ 10-10 ਲੱਖ ਰੁਪੲੇ ਜੁਰਮਾਨਾ ਵੀ ਲਗਾਇਆ ਹੈ।

Previous articleਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਸਿੱਟ ਅੱਗੇ ਪੇਸ਼
Next articleਜ਼ਿਮਨੀ ਚੋਣਾਂ: ਡਿਜੀਟਲ ਪ੍ਰਚਾਰ ਕਰਨ ਦੇ ਮੱਧਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਵੱਲੋਂ ਰੋਕ