ਕੋਲਕਾਤਾ ਵਿੱਚ ਵੱਡਾ ਹਾਦਸਾ: ਰੇਲਵੇ ਦੀ ਇਮਾਰਤ ਨੂੰ ਅੱਗ ਲੱਗੀ, ਫਾਇਰ ਬ੍ਰਿਗੇਡ ਦੇ ਚਾਰ ਮੁਲਾਜ਼ਮਾਂ ਸਣੇ 7 ਮੌਤਾਂ

ਕੋਲਕਾਤਾ (ਸਮਾਜ ਵੀਕਲੀ) : ਇੱਥੇ ਸਟਰੈਂਡ ਰੋਡ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਬਹੁ-ਮਜ਼ਿਲਾ ਇਮਾਰਤ ਦੀ 13ਵੀਂ ਮੰਜ਼ਿਲ ’ਤੇ ਅੱਗ ਲੱਗ ਗਈ। ਇਸ ਇਮਾਰਤ ਵਿੱਚ ਰੇਲਵੇ ਦੇ ਦਫ਼ਤਰ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਮੌਕੇ ’ਤੇ ਦਸ ਅੱਗ ਬੁਝਾਊ ਗੱਡੀਆਂ ਨੂੰ ਭੇਜਿਆ ਗਿਆ।

ਕੋਲਕਾਤਾ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਇਹ ਘਟਨਾ ਸ਼ਾਮ 6.10 ਵਜੇ ਵਾਪਰੀ। ਮੁੱਖ ਮੰਤਰੀ ਮਮਤਾ ਬੈਨਰਜੀ ਵੀ ਘਟਨਾ ਸਥਾਨ ’ਤੇ ਪਹੁੰਚੀ। ਫਾਇਰ ਐਂਡ ਸਰਵਿਸ ਮੰਤਰੀ ਸੁਜੀਤ ਬੋਸ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਪੂਰਬੀ ਅਤੇ ਦੱਖਣ ਪੂਰਬੀ ਰੇਲਵੇ ਦੇ ਦਫ਼ਤਰ ਹਨ। ਮਰਨ ਵਾਲਿਆਂ ਵਿੱਚ ਚਾਰ ਅੱਗ ਬੁਝਾਉਣ ਅਮਲੇ ਦੇ ਮੁਲਾਜ਼ਮ, ਇੱਕ ਏਐਸਆਈ ਅਤੇ ਇੱਕ ਰੇਲਵੇ ਪੁਲੀਸ ਫੋਰਸ (ਆਰਪੀਐੱਫ) ਦਾ ਜਵਾਨ ਸ਼ਾਮਲ ਹਨ। ਮਮਤਾ ਬੈਨਰਜੀ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Previous article14 ਦੀ ਮਹਾਂ ਰੈਲੀ ਸਬੰਧੀ ਇਲਾਕੇ ਦੇ ਸੰਤ ਸਮਾਜ ਨਾਲ ਵਿਸ਼ੇਸ਼ ਮੁਲਾਕਾਤ
Next articleਪੰਜਾਬ ਬਜਟ ਦੇ ਅਹਿਮ ਨੁਕਤੇ