ਕੋਰੋਨੀ ਕੈਪਿਟਲਿਜ਼ਮ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਸਾਡੇ ਜੀਵਨ ਦੀ ਚੇਤਨਾ, ਊਰਜਾ ਸਿਰਫ ਤਾਂ ਸਿਰਫ ਸ਼ੋਸ਼ਲ ਮੀਡੀਆ ਤੇ ਨਿਰਭਿਰ ਹੀ ਰਹਿ ਗਈ ਹੈ। ਸੂਚਨਾ ਕ੍ਰਾਂਤੀ ਨੇ ਸੂਚਨਾ ਦੀ ਸੀਮਿਤ ਸਤਾ ਨੂੰ ਵਪਾਰਕ ਅਤੇ ਵਿਸ਼ਾਲ ਬਣਾ ਦਿੱਤਾ ਹੈ।ਨਿਜੀ ਤੌਰ ਤੇ ਅਸੀ ਆਪਣੇ ਜੀਵਨ ਨੂੰ ਬਿੰਨਾਂ ਸੋਚੇ ਸਮਝੇ,ਆਪਣੀ ਅਰਥ ਵਿਵਸਥਾ ਨੂੰ ਸ਼ੋਸ਼ਲ ਮੀਡੀਆ ਦੇ ਹਵਾਲੇ ਕਰਦੇ ਜਾ ਰਹੇ ਹਾਂ। ਉਦਾਹਰਣ ਦੇ ਤੌਰ ਤੇ ਅਸੀ ਚੰਗਾ ਭਲਾ ‘ਕੋਰੋਨਾ ਵਾਇਰਸ’ ਦੇ ਅਟੈਕ ਨੂੰ ਸਮਝ ਸਕਦੇ ਹਾਂ, ਪਰ ਜਿਸ ਤਰ੍ਹਾਂ ਸਾਡੇ ਸਮਾਜ ਅੰਦਰ ਸ਼ੋਸ਼ਲ ਮੀਡੀਆ ਦੇ ਪੈਰੋਕਾਰਾਂ ਨੇ ਕੋਰੋਨਾ ਵਾਇਰਸ ਨੂੰ ਖੜਾ ਕਰ ਦਿੱਤਾ ਹੈ, ਲੋਕ ਕੋਰੋਨਾ ਵਾਇਰਸ ਦਾ ਨਾਂ ਸੁਣ ਕੇ ਭੈਅ ਖਾਣ ਲੱਗੇ ਹਨ, ਉਸ ਸਬ ਨੂੰ ਦੇਖਦੇ ਹੋਏ ਸਾਡਾ ਇਕ ਸੌ ਪੈਂਤੀ ਕਰੋੜ ਵਾਲੀ ਅਬਾਦੀ ਵਾਲਾ ਮਹਾਨ ਦੇਸ਼ ਬੌਨਾ ਨਜ਼ਰ ਆਉਣ ਲੱਗ ਪਿਆ ਹੈ। ਇਕ ਸੌ ਪੈਂਤੀ ਕਰੋੜ ਵਾਲੇ ਦੇਸ਼ ਅੰਦਰ ਅੱਜ ਚਾਰੇ ਪਾਸੇ ਕੋਰੋਨਾ ਹੀ ਕੋਰੋਨਾ ਦੀ ਚਰਚਾ ਹੋ ਰਹੀ ਹੈ।ਚੌਵੀ ਘੌਟਿਆਂ ਵਿਚ ਜੋ ਵੀ ਖਬਰਾਂ ਵਾਲੇ ਚੈਨਲ ਦੇਸ਼ ਭਰ ਵਿਚ ਕੋਰੋਨਾ ਨੂੰ ਜਿਸ ਲਹਿਜੇ ਨਾਲ ਪੇਸ਼ ਕਰ ਰਹੇ ਹਨ ਅਤੇ ਜਿਸ ਅੰਦਾਜ਼ ਵਿਚ ਲੋਕਾਂ ਦੇ ਸਾਹਮਣੇ ਲਿਆ ਰਹੇ ਹਨ, ਉਸ ਨੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਦੀਆਂ ਸਾਰੀਆਂ ਸਰਕਾਰਾਂ ਦਾ ਏਜੰਡਾ ਨੋਇਡਾ ਨਿਊਜ਼ ਸਟੂਡੀਓ ਤੇ ਹੀ ਨਿਰਭਿਰ ਹੋ ਗਿਆ ਲੱਗਦਾ ਹੈ।

ਚੀਨ ਵਲੋਂ ਆਈ ਇਸ ਭਿਆਨਕ ਇਲਾਮਤ ਨਾਲ ਨਜਿੱਠਣ ਦੇ ਲਈ ਸਾਨੂੰ ਸਾਰਿਆਂ ਨੂੰ ਕੁਝ ਸਾਵਧਾਨੀਆ ਰੱਖਣ ਦੀ ਜਰੂਰਤ ਹੈ, ਜਿਵੇਂ ਕਿ ਕਿਸੇ ਨਾਲ ਹੱਥ ਨਾ ਮਿਲਾਓ, ਜੇ ਕਿਸੇ ਨੂੰ ਖੰਸੀ ਜਾਂ ਜੁਕਾਮ ਜਾਂ ਕਿਸੇ ਨੂੰ ਸਾਹ ਦੀ ਬੀਮਾਰੀ ਹੈ ਤਾਂ ਉਸ ਤੋਂ ਥੋੜਾ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕਿਸੇ ਤੇ ਕੋਰੋਨਾ ਵਾਇਰਸ ਦਾ ਸ਼ੱਕ ਹੈ ਤਾਂ ਉਸ ਤੋਂ ਤਾਂ ਲੰਬੀ ਦੂਰੀ ਬਣਾ ਲੈਣੀ ਚਾਹੀਦੀ ਹੈ।ਸਵਾਲ ਇਹ ਹੈ ਕਿ ਕੀ ਇਹਨਾਂ ਇਲਾਮਤ ਵਿਚ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਰੂਰੀ ਹੈ, ਸਾਵਧਾਨ ਰਹਿਣਾ ਜਰੂਰੀ ਹੈ? ਸਾਡੇ ਸਾਹਮਣੇ ਚੀਨ ਦੇਸ਼ ਹੈ, ਜਪਾਨ ਤੇ ਯੂਰਪ ਦੇਸ਼ ਵਾਂਗ ਸਾਡੇ ਕੋਲ ਸਹੂਲਤਾਂ ਵੀ ਨਹੀ ਹਨ ਅਤੇ ਨਾ ਹੀ ਉਹਨਾਂ ਦੇਸ਼ਾਂ ਤੋਂ ਉਤੇ ਸਾਡੇ ਦੇਸ਼ ਵਾਸੀਆਂ ਦੀ ਜੀਵਨਸ਼ੈਲੀ ਹੈ। ਸਾਡੇ ਦੇਸ਼ ਵਿਚ ਅਜੇ ਤੱਕ ਕੋਰੋਨਾ ਪੀੜਿਤ ਮਰੀਜਾਂ ਦੀ ਗਿਣਤੀ 112 ਹੀ ਹੋਈ ਹੈ।ਇਸ ਵਿਚ ਮਰਨ ਵਾਲੇ ਦੋ ਬਜੁਰਗ ਹਨ।ਦੋਨੋ ਹੀ ਮੌਤਾਂ ਦੀ ਨੇੜਤਾ ਕਿਸੇ ਨਾ ਕਿਸੇ ਪਾਸਿਓ ਵਿਦੇਸ਼ਾਂ ਦੇ ਸੰਪਰਕ ਜੁਵਦੀ ਹੈ। ਪਰ ਸਾਡੇ ਦੇਸ਼ ਦੇ ਵੱਡੇ-ਵੱਡੇ ਨੇਤਾ ਜਾਗਰੁਕਤਾ ਦੇ ਨਾਮ ਦੇ ਵੱਡੇ-ਵੱਡੇ ਸੰਦੇਸ਼ ਦੇ ਰਹੇ ਹਨ। ਪਰ ਇਸ ਦਾ ਹਲ ਅਜੇ ਤੱਕ ਨਹੀ ਲੱਭਿਆ ਗਿਆ।ਸਰਕਾਰ ਨੇ ਕੋਰੋਨਾ ਵਾਰਿਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਦੂਸਰੇ ਪਾਸੇ ਵਿਦੇਸਾਂ ਵਿਚ ਹੱਥ ਮਿਲਾਉਣ ਦੀ ਜਗ੍ਹਾ ਹੱਥ ਜੋੜਣ ਦੀਆਂ ਫੋਟੋਆਂ ਨੂੰ ਭਾਰਤੀਆਂ ਸੰਸਕ੍ਰਿਤੀ ਦੀ ਕੋਰੋਨਾ ਦੀ ਵੱਧ ਰਹੀ ਤਾਕਤ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ।ਵਿਦੇਸ਼ਾਂ ਦੇ ਪ੍ਰਧਾਨ ਮੰਤਰੀ,ਮੰਤਰੀ ਸਾਰੇ ਮਿਲਣ ਤੇ ਹੱਥ ਜੋੜ ਰਹੇ ਹਨ ਅਤੇ ਸਾਡੇ ਦੇਸ਼ ਦਾ ਮੀਡੀਆ ਬੜੇ ਗਰਭ ਦੇ ਨਾਲ ਇਹਨਾਂ ਗੱਲਾਂ ਨੂੰ ਕਿਸੇ ਹੋਰ ਹੀ ਰੂਪ ਵਿਚ ਦਿਖਾ ਰਿਹਾ ਹੈ।

ਕੁਝ ਸਮ੍ਹਾਂ ਪਹਿਲਾਂ ਹੈਪਾਟਾਇਟਸ, ਜੀਕਾ, ਐਚ1 ਐਨ1 ਦਾ ਰੌਲਾ ਵੀ ਇਸ ਤਰ੍ਹਾਂ ਹੀ ਪਾਇਆ ਗਿਆ ਸੀ। ਉਦੋਂ ਦਵਾਈਆਂ ਦੇ ਵਪਾਰੀਆਂ ਵਲੋਂ ਇਸ ਬੀਮਾਰੀ ਦਾ ਟੀਕਾ 15 ਹਜਾਰ ਤੋਂ 20 ਹਜਾਰ ਵਿਚ ਵੇਚਿਆ ਗਿਆ ਸੀ। ਅੱਜ ਇਹੀ ਟੀਕਾ ਹਜਾਰ, ਪੰਜ ਸੌ ਰੁਪਏ ਵਿਚ ਮਿਲ ਰਿਹਾ ਹੈ। ਪਰ ਦੋਵੇਂ ਬੀਮਾਰੀਆਂ ਦੇ ਟੈਸਟ ਕਰਾਉਣ ਦੇ ਲਈ ਅੱਜ ਵੀ ਲੱਖਾਂ ਲੋਕ ਲੁਟੇ ਜਾ ਰਹੇ ਹਨ।ਕਮੋਵੇਸ਼ ਕੋਰੋਨਾ ਦੀ ਬਜ਼ਾਰੀ ਤਾਕਤ ਵੀ ਕੁਝ ਇਹੀ ਬਿਆਨ ਕਰ ਰਹੀ ਹੈ। ਪੀਸੀਆਰ ਜਾਂਚ ਤੇ ਮਾਸਕ ਆਦਿ ਦੇ ਵਪਾਰ ਰਾਤੋ-ਰਾਤ ਚਮਕ ਗਏ। ਪਰ ਬਾਕੀ ਸੱਭ ਕੰਮਾਂ ਦਾ ਸਤਿਆਨਾਸ਼ ਹੋ ਗਿਆ।ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੀ ਅਰਥ-ਵਿਵਸਥਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕੋਰੋਨਾ ਵਾਇਰਸ ਦੀ ਜਾਂਚ ਪੀਸੀਆਰ ਦੇ ਜਰੀਏ ਕੀਤੀ ਜਾ ਰਹੀ ਹੈ।ਇਸ ਨੂੰ ਅਜਾਦ ਕਰਨ ਵਾਲੇ ‘ਕੈਰੀ ਮੁਲਿਸ’ਖੁਦ ਬੜੇ ਹੈਰਾਨ ਹਨ। ਉਨਾਂ ਨੇ ਸਵੀਕਾਰ ਕੀਤਾ ਸੀ ਕਿ ਪੀਸੀਆਰ ਕੋਰੋਨਾ ਵਾਇਰਸ ਦੇ ਕਟਾਣੂਆਂ ਨੂੰ ਸੌ ਫੀਸਦੀ ਰੋਕਿਆ ਨਹੀ ਜਾ ਸਕਦਾ। ਬਹੁਤ ਸਾਰੇ ਵਾਇਰਸ ਮਾਹਰਾਂ ਤੇ ਕੋਰੋਨਾ ਵਾਇਰਸ ਨਾਲ ਜੁੜੇ ਡਾ, ਦੁਬੇ ਕਹਿੰਦੇ ਹਨ ਕਿ ਜਿਆਦਾਤਰ ਸਾਰੇ ਵਾਇਰਸਾ ਦੇ ਲੱਛਣ ਲਗਭਗ ਇਕੋ ਜਿਹੇ ਹੀ ਹੁੰਦੇ ਹਨ ਜਿਸ ਵਿਚ ਬੁਖਾਰ,ਸਰਦੀ ਜੁਕਾਮ, ਨੱਕ ਵਹਿਣਾ, ਖੰਘ, ਅੱਖਾਂ ਦਾ ਲਾਲ ਹੋਣਾ ਆਮ ਜਿਹੀ ਗੱਲ ਹੈ।ਹਰ ਸਾਲ ਬਸੰਤ ਮੌਸਮ ਆਉਣ ਦੇ ਨਾਲ ਭਾਰਤ ਵਿਚ ਕਰੋੜਾ ਲੋਕ ਇਸ ਬੀਮਾਰੀ ਤੋਂ ਪਰੇਸ਼ਾਨ ਹੁੰਦੇ ਹਨ ਤੇ ਇਹ ਵੀ ਸੱਚ ਹੈ ਕਿ ਹਫਤੇ ਵਿਚ ਤੰਦਰੁਸਤ ਹੋ ਜਾਦੇ ਹਨ।ਏਥੇ ਸਾਨੂੰ ਇਹ ਜਰੂਰ ਸਮਝਣਾ ਪਏਗਾ ਕਿ ਜੇਕਰ ਇਹ ਵਾਇਰਸ ਚੀਨ ਦੇ ਨਾਲ ਲੱਗਦੇ ਇਟਲੀ ਵਰਗੇ ਸਾਫ-ਸੁਥਰੇ ਸ਼ਹਿਰ ਵਿਚ ਪੈਰ ਪਸਾਰ ਰਿਹਾ ਹੈ ਤਾਂ ਭਾਰਤ ਵਿਚ ਤਾਂ ਅਜੇ ਸਵੱਛ ਭਾਰਤ ਤੇ ਕੰਮ ਚਲ ਰਿਹਾ ਹੈ।ਇਥੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਹਾਈਜੈਨਿਕ ਦੇਸ਼ਾਂ ਵਿਚ ਇਹ ਕੋਰੋਨਾ ਵਾਇਰਸ ਨਹੀ ਰੁਕ ਰਿਹਾ ਤਾਂ ਸੈਨਿਟਾਈਜਰ, ਸਾਬਣ ਦੇ ਨਾਲ ਚੰਗੀ ਤਰ੍ਹਾਂ ਹੱਥ ਧੋਣ ਜਾਂ ਮਾਸਕ ਦੇ ਨਾਲ ਇਸ ਨੂੰ ਭਾਰਤ ਵਿਚ ਕਿਵੇਂ ਰੋਕਿਆ ਜਾ ਸਕੇਗਾ? ਸਾਡੇ ਦੇਸ਼ ਵਿਚ 90 ਫੀਸਦੀ ਲੋਕ ਅੱਜ ਵੀ ਖੁੱਲੇ ਰਾਸ਼ਨ ਦਾ ਪ੍ਰਯੋਗ ਕਰਦੇ ਹਨ।

ਰੋਗ ਮਾਹਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਵਿਚ ਬੀਮਾਰੀ ਨਾਲ ਲੜਣ ਦੀ ਤਾਕਤ ਘੱਟ ਹੁੰਦੀ ਹੈ, ਇਸ ਕਰਕੇ ਸਾਡੇ ਸਰੀਰ ਤੇ ਵਾਇਰਸ ਜਾਂ ਵਕਟੀਰੀਆ ਜਲਦੀ ਭਾਰੂ ਹੋ ਜਾਂਦਾ ਹੈ।ਸਾਡੇ ਵਾਤਾਵਰਣ ਵਿਚ ਬਹੁਤ ਸਾਰੇ ਵਕਟੀਰੀਆ ਪਹਿਲਾਂ ਤੋਂ ਹੀ ਕਾਫੀ ਮਾਤਰਾ ਵਿਚ ਮੌਜੂਦ ਰਹਿੰਦੇ ਹਨ।ਸਾਡੇ ਸਰੀਰ ਵਿਚ ਮੌਸਮ ਦੇ ਚਲਦੇ ਬੀਮਾਰੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਜਦੋਂ ਸਾਡੇ ਸਰੀਰ ਵਿਚ ਤਾਕਤ ਘੱਟ ਜਾਦੀ ਹੈ ਤਾਂ ਮੌਸਮ ਬਦਲਣ ਦੇ ਨਾਲ ਜਾਂ ਸਾਡੇ ਗਲਤ ਖਾਣ ਪੀਣ ਦੇ ਅਸੀ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਜਾਂ ਸਾਡੇ ਸਰੀਰ ਵਿਚ ਜਿਆਦਾ ਟਾਕਸੰਸ ਜਮ੍ਹਾ ਹੋ ਜਾਂਦੇ ਹਨ ਤਾਂ ਸਾਡੇ ਉਪਰ ਵਾਇਰਸ ਦਾ ਹਮਲਾ ਹੋ ਜਾਦਾ ਹੈ, ਇਸ ਨਾਲ ਅਸੀ ਸਰਦੀ, ਜੁਕਾਮ ਖੰਘ ਐਲਰਜੀ ਦੇ ਸ਼ਿਕਰ ਹੋ ਜਾਂਦੇ ਹਾਂ।

ਭਾਰਤ ਨੇ ਮਹਾਮਾਰੀ ਐਲਾਨ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀ ਹੈ। ਸਾਡੀ ਅਰਥ-ਵਿਵਸਥਾ ਅੱਜ ਬਜਾਰੀ ਪ੍ਰਧਾਨ ਬਣ ਗਈ ਹੈ। ਇਹ ਜਰੂਰ ਜਾਨਣਾ ਹੋਵੇਗਾ ਕਿ ਅੱਜ ਰੱਖਿਆ ਉਤਪਾਦਨ ਤੋਂ ਬਾਅਦ ਜੇ ਕੋਈ ਕਾਰੋਬਾਰ ਹੈ ਤਾਂ ਉਹ ਹੈ ਐਲੋਪੈਥੀ ਦਵਾਈਆਂ ਨਾਲ ਜੁੜਿਆ ਕਾਰੋਬਾਰ। ਇਕ ਸੌ ਪੈਂਤੀ ਕਰੋੜ ਵਾਲਾ ਸਾਡਾ ਦੇਸ਼ ਜੇਕਰ ਏਡਸ, ਐਚ1 ਐਨ1, ਜੀਕਾ, ਸਵਾਇਨ ਫਲੂ, ਹੈਪਾਟਾਇਟਸ, ਵਰਡ ਫਲੂ ਵਰਗੇ ਵਾਇਰਸਾ ਦਾ ਮੁਕਾਬਲਾ ਕਰ ਸਕਦਾ ਹੈ ਤਾਂ ਕੋਰੋਨਾ ਵਾਇਰਸ ਦੇ ਲਈ ਬਾਹਾਂ ਕਿਉ ਖੜੀਆਂ ਕਰ ਰਿਹਾ ਹੈ? ਸਮ੍ਹਾਂ ਨਿਕਲਦਾ ਜਾਏਗਾ, ਜਾਂਚ ਚੱਲਦੀ ਰਹੇਗੀ, ਦਵਾਈਆਂ ਵੀ ਧੜੱਲੇ ਨਾਲ ਵਿਕਦੀਆਂ ਰਹਿਣਗੀਆਂ। ਪਰ ਇਕ ਅਲੱਗ ਟੀਕਾ, ਤੇ ਅਲੱਗ ਇਕ ਹੋਰ ਟੈਸਟ ਡਾਕਟਰ ਦੀ ਪਰਚੀ ਵਿਚ ਜੁੜ ਜਾਵੇਗਾ।ਇਸ ਨੂੰ ਕਹਿੰਦੇ ਹਨ ‘ਕੋਰੋਨੀ ਕੈਪਿਟਲਿਜ਼ਮ’।

 

Previous articleਦਿੱਲੀ ਸੜਦੀ ਰਹੀ, ਨੀਰੂ ਬੰਸਰੀ ਵਜਾਉਂਦੇ ਰਹੇ !
Next articleFrench Open moved to September 2020