ਕੋਰੋਨਾ ਨਾਲ ਇਕ ਮੌਤ ਹੋਣ ਨਾਲ ਮ੍ਰਿਤਕ ਦੀ ਗਿਣਤੀ ਹੋਈ 7

ਸਿਵਲ ਸਰਜਨ ਡਾ: ਜਸਬੀਰ ਸਿੰਘ

ਹੁਸ਼ਿਆਰਪੁਰ/ ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 262 ਨਵੇਂ ਸੈਂਪਲ ਲਏ ਗਏ ਅਤੇ 333 ਸੈਂਪਲਾਂ ਦਾ ਲੈਬ ਚੋਂ ਰਿਪੋਰਟ ਪ੍ਰਾਪਤ ਹੋਈ ਹੈ ਅਤੇ ਪਾਜ਼ੀਵਿਕ ਕੇਸਾਂ ਦੀ ਗਿਣਤੀ 189 ਹੈ।

ਜ਼ਿਲ੍ਹੇ ਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 14292 ਹੈ ਅਤੇ 13528 ਨੈਗੇਟਿਵ, 561 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 28 ਸੈਂਪਲ ਇਨਵੈਲਿਡ ਹਨ ਤੇ ਮੌਤਾਂ ਦੀ ਗਿਣਤੀ 7 ਹੋ ਗਈ ਹੈ। ਇਹ ਜਾਣਕਕਾਰੀ ਸਿਵਲ ਸਰਜਨ ਡਾ: ਜਸਬੀਰ ਸਿੰਘ ਵਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੱਕੋਵਾਲ ਬਲਾਕ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਔਰਤ 62 ਸਾਲਾ , ਜੋ ਜਲੰਧਰ ਦੇ ਇੱਕ ਹਸਪਤਾਲ ਚ ਦਾਖਲ ਸੀ।

ਉਸ ਦੀ ਮੌਤ ਉਪਰੰਤ ਉਹ ਪਾਜ਼ੀਟਿਵ ਪਾਈ ਗਈ ਹੈ। ਇਹ ਔਰਤ ਡਾਈਰੀਆ ਤੋਂ ਪੀੜਤ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਮੂੰਹ ਤੇ ਮਾਸਕ ਜ਼ਰੂਰ ਪਾਉਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Previous articleਸ਼ੋਸ਼ਲ ਮੀਡੀਆ ਕੀ ਹੈ ?
Next articleਯੂਨੀਵਰਸਿਟੀ ਦੇ ਲਾਇਫ ਸਾਇੰਸਜ਼ ਅਤੇ ਅਲਾਇਡ ਹੈਲਥ ਸਾਇੰਸਜ਼ ਵਿਭਾਗ ਦੇ ਨਤੀਜਿਆਂ ਦਾ ਐਲਾਨ