ਕੋਰਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਸਾਦੇ ਢੰਗ ਨਾਲ ਮਨਾਇਆ ਸਲਾਨਾ ਉਰਸ

ਅੱਪਰਾ (ਸਮਾਜ ਵੀਕਲੀ)- ਅੱਪਰਾ ਦੇ ਭਾਈ ਮੇਹਰ ਚੰਦ ਚੌਂਕ ਵਿਖੇ ਸਥਿਤ ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਵਿਖੇ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਹੋਏ ਮੁੱਖ ਸੇਵਾਦਾਰ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਜੀ ਦੀ ਅਗਵਾਈ ਹੇਠ ਇਸ ਵਾਰ ਸਲਾਨਾ ਉਰਸ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਾਦੇ ਢੰਗ ਨਾਲ ਧਾਰਮਿਕ ਰਸਮਾਂ ਅਨੁਸਾਰ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਬੋਲਦਿਆਂ ਮੁੱਖ ਸੇਵਾਦਾਰ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਜੀ ਨੇ ਕਿਹਾ ਕਿ ਸਾਨੂੰ ਕਰੋਨਾ ਵਾਇਰਸਦੀ ਬਿਮਾਰੀ ਦੇ ਕਾਰਣ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ‘ਚ ਬੈਠ ਕੇ ਹੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਤੇ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਸ਼ੋਸ਼ਲ ਡਿਸਟੈਸਿੰਗ ਦਾ ਵੀ ਖਾਸ ਖਿਆਲ ਰੱਖਿਆ ਗਿਆ। ਇਸ ਮੌਕੇ ਹਰਬੰਸ ਲਾਲ ਮੈਂਬਰ ਪੰਚਾਇਤ, ਗੋਪਾਲ ਰਾਮ ਬੈਂਸ ਸਾਬਕਾ ਮੈਂਬਰ ਪੰਚਾਇਤ, ਰਘੁਵੀਰ ਸਿੰਘ ਬੇਦੀ, ਰਾਜਾ, ਪੰਮਾ ਆਦਿ ਵੀ ਹਾਜ਼ਰ ਸਨ।

 

Previous articleਭਾਰਤੀ ਡਾਕਟਰਾਂ ਦਾ ਵੀਜ਼ਾ ਵਧਾਉਣ ਲਈ ਬਿ੍ਟਿਸ਼ ਗ੍ਰਹਿ ਮੰਤਰੀ ਤੋਂ ਅਪੀਲ
Next articleਪੁਲਿਸ ਨਾਲ ਮਿਲਕੇ ਸਰਪੰਚ ਨੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ