ਕੈਲੇਫੋਰਨੀਆਂ ਦੇ ਵਾਲਮਾਰਟ ਸੈਂਟਰ ਵਿੱਚ ਫਾਇਰਿੰਗ, ਹਮਲਾਵਰ ਸਣੇ ਦੋ ਹਲਾਕ

ਰੇੈੱਡ ਬਲੱਫ (ਸਮਾਜਵੀਕਲੀ) :  ਉੱਤਰੀ ਕੈਲੇਫੋਰਨੀਆਂ ਵਿੱਚ ਸਥਿਤ ਵਾਲਮਾਰਟ ਸੈਂਟਰ ਵਿੱਚ ਇਕ ਵਿਅਕਤੀ ਨੇ ਸ਼ਨਿਚਰਵਾਰ ਨੂੰ ਲੋਕਾਂ ’ਤੇ ਫਾਇਰਿੰਗ ਕੀਤੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਅਤੇ ਮਗਰੋਂ ਪੁਲੀਸ ਨੇ ਹਮਲਾਵਰ ਨੂੰ ਮਾਰ ਮੁਕਾਇਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 31 ਸਾਲਾ ਇਕ ਵਿਅਕਤੀ ਨੇ ਸੈਮੀ ਆਟੋਮੈਟਿਕ ਰਾਈਫਲ ਨਾਲ ਰੈੱਡ ਬਲੱਫ ਦੇ ਵਾਲਮਾਰਟ ਸੈਂਟਰ ਵਿੱਚ ਦੁਪਹਿਰੇ ਫਾਇਰਿੰਗ ਕੀਤੀ।

ਇਹ ਸ਼ਹਿਰ ਸੈਕਰਾਮੈਂਟੋ ਤੋਂ 210 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਪੁਲੀਸ ਤਰਜਮਾਨ ਐਲੀਸਨ ਹੈਡਿ੍ਕਸਨ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸੇਂਟ ਐਲਿਜ਼ਬੈੱਥ ਕਮਿਊਨਿਟੀ ਹਸਪਤਾਲ ਲਿਜਾਇਆ ਗਿਆ ਹੈ। ਇਸ ਹਮਲੇ ਵਿੱਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਸੈਂਕੜੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਹਾਲ ਵਿੱਚ ਬੰਦ ਕਰ ਲਿਆ।

Previous articleਸ਼ਾਹ ਵੱਲੋਂ ਬਿਹਾਰ ਤੇ ਅਸਾਮ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ
Next articleTrump retweets video of supporter shouting ‘white power’