ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ, ਬਾਕੀ ਮੰਤਰੀਆਂ ਨੂੰ ਵੀ ਟੈਸਟ ਕਰਾਉਣ ਦੀ ਕੀਤੀ ਅਪੀਲ

ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ):  ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਵਿਡ-19 (Covid-19) ਨਾਲ ਪੌਜ਼ੇਟਿਵ ਆਉਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਮੰਤਰੀਆਂ, ਐਮਐਲਏ ਅਤੇ ਵਿਭਾਗ ਦੇ ਸਕੱਤਰਾਂ ਨੂੰ ਆਪਣੇ ਆਪਣੇ ਕੋਰੋਨਵਾਇਰਸ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਕੋਰੋਨਾਵਾਇਰਸ (Coronavirus)ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਦੋ ਹੋਰ ਮੰਤਰੀਆਂ, ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਦਾ ਵੀ ਅੱਜ ਸੈਂਪਲ ਲਿਆ ਗਿਆ।ਜਦੋਂ ਕਿ ਕੁਝ ਦਾ ਕੱਲ੍ਹ ਟੈਸਟ ਹੋਇਆ ਸੀ। ਅੱਜ ਦੋ ਕਾਂਗਰਸੀ ਵਿਧਾਇਕ ਵੀ ਜਾਂਚ ਲਈ ਗਏ। ਉਨ੍ਹਾਂ ਦੇ ਨਤੀਜੇ ਅਜੇ ਉਡੀਕੇ ਜਾ ਰਹੇ ਹਨ।

Previous articleश्री गुरु रविदास सेवक सभा के अध्यक्ष अमरजीत सिंह मल्ल का बढ़िया सेवाओं के बदले सम्मानित
Next articleਚੰਡੀਗੜ੍ਹ ’ਚ ਨਿੱਜੀ ਸਕੂਲ ਲੈ ਸਕਣਗੇ ਸਿਰਫ ਟਿਊਸ਼ਨ ਫੀਸ, ਬਿਨਾਂ ਇਜਾਜ਼ਤ ਨਹੀਂ ਵਧਾਈ ਜਾਵੇਗੀ ਫੀਸ