ਕੈਨੇਡੀ ਦੀ ਪਤਨੀ ਵੱਲੋਂ ਲਿਖਿਆ ਪੱਤਰ ਹੋਵੇਗਾ ਨਿਲਾਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਹਨ ਐਫ਼.ਕੈਨੇਡੀ ਨੂੰ ਉਨ੍ਹਾਂ ਦੀ ਪਤਨੀ ਵੱਲੋਂ ਲਿਖਿਆ ਤਿੰਨ ਸਫ਼ਿਆਂ ਦਾ ਪੱਤਰ ਇਥੇ ਬੋਲੀ ਦੌਰਾਨ ਵੀਹ ਹਜ਼ਾਰ ਅਮਰੀਕੀ ਡਾਲਰ ਤੋਂ ਵਧ ਵਿੱਚ ਨਿਲਾਮ ਹੋ ਸਕਦਾ ਹੈ। ਇਸ ਪੱਤਰ ਵਿੱਚ ਜੈਕੁਲਿਨ ਕੈਨੇਡੀ ਨੇ ਪਤੀ ਨਾਲ ਆਪਣੇ ਸਬੰਧਾਂ ਤੇ ਪਰਿਵਾਰ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਿਰ ਕੀਤੀ ਸੀ। ਅਮਰੀਕਾ ਅਾਧਾਰਿਤ ਆਰਆਰ ਆਕਸ਼ਨਜ਼ ਨੇ ਇਕ ਬਿਆਨ ’ਚ ਕਿਹਾ ਕਿ ਜੈਕੁਲਿਨ ਨੇ ਇਹ ਪੱਤਰ ਅਜਿਹੇ ਸਮੇਂ ਲਿਖਿਆ ਸੀ, ਜਦੋਂ ਉਹਦਾ ਪਤੀ ਮੈਸਾਚੂਸੈਟਸ ਦਾ ਸੈਨੇਟਰ ਸੀ। ਜੈਕੁਲਿਨ ਨੇ ਲਿਖਿਆ ਸੀ ਕਿ ਪਤੀ ਤੋਂ ਦੂਰ ਹੋਣ ਕਰਕੇ ਉਸ ਲਈ ਪਤੀ ਨਾਲ ਸੰਵਾਦ ਰਚਾਉਣਾ ਔਖਾ ਹੋ ਗਿਆ ਹੈ।

Previous articleਮਹਾਰਾਜਾ ਰਣਜੀਤ ਸਿੰਘ ਐਵਾਰਡਜ਼ ਲਈ 60 ਤੋਂ ਵੱਧ ਖਿਡਾਰੀਆਂ ਦੀ ਸਿਫਾਰਸ਼: ਰਾਣਾ ਸੋਢੀ
Next articleਮੇਅਰ ਨੇ ‘ਗਰੀਨ ਦੀਵਾਲੀ’ ਮੁਹਿੰਮ ਦੀ ਕੀਤੀ ਸ਼ੁਰੂਆਤ