ਕੈਨੇਡਾ ਦੀ ਪਾਰਲੀਮੈਂਟ ਹੋਈ ਭੰਗ, ਅਗਲੇ ਮਹੀਨੇ ਹੋਣਗੀਆਂ ਚੋਣਾਂ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ‘ਚ ਹੁਣ 21 ਅਕਤੂਬਰ ਨੂੰ ਪਾਰਲੀਮੈਂਟ ਚੋਣਾਂ ਹੋਣਗੀਆਂ।

ਚੰਡੀਗੜ੍ਹ – (ਹਰਜਿੰਦਰ ਛਾਬੜਾ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਪਾਰਲੀਮੈਂਟ ਨੂੰ ਭੰਗ ਕਰਦੇ ਹੋਏ ਟਰੂਡੋ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੈਨੇਡਾ ‘ਚ ਹੁਣ 21 ਅਕਤੂਬਰ ਨੂੰ ਪਾਰਲੀਮੈਂਟ ਚੋਣਾਂ ਹੋਣਗੀਆਂ।ਫ਼ੋਟੋਗਵਰਨਰ ਜਨਰਲ ਜੂਲੀ ਪੇਐਟ ਨੇ ਟਰੂਡੋ ਦੇ ਕਹਿਣ ‘ਤੇ ਸੰਸਦ ਨੂੰ ਭੰਗ ਕੀਤਾ ਹੈ।
                            ਦੱਸਣਯੋਗ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀਆਂ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਲੁਭਾਉਣ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਗਵਰਨਰ ਜਨਰਲ ਜੂਲੀ ਪੇਐਟ ਦੇ ਘਰ ਦੇ ਬਾਹਰ ਜਸਟਿਨ ਟਰੂਡੋ ਨੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ, “ਅਸੀਂ ਪਿਛਲੇ 4 ਸਾਲਾਂ ਵਿੱਚ ਇਕੱਠੇ ਬਹੁਤ ਕੰਮ ਕੀਤਾ ਹੈ ਪਰ ਸੱਚ ਇਹ ਹੈ ਕਿ ਇਹ ਸਿਰਫ ਸ਼ੁਰੂਆਤ ਹੈ। ਕੈਨੇਡਾ ਦੀਆਂ ਚੋਣਾਂ ‘ਚ ਇਸ ਵਾਰ ਦੇਸ਼ ਦੀ ਤਾਕਤ, ਆਰਥਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦੇ ਅਹਿਮ ਹੋਣਗੇ।”
             ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਪਾਰਲੀਮੈਂਟ ਦੀਆਂ 338 ਸੀਟਾਂ ਹਨ। ਪਾਰਲੀਮੈਂਟ ‘ਚ ਬਹੁਮਤ ਸਾਬਤ ਕਰਨ ਲਈ ਕਿਸੇ ਵੀ ਪਾਰਟੀ ਨੂੰ 170 ਸੀਟਾਂ ਦੀ ਲੋੜ ਹੈ।
Previous articleAttempt to homogenise ideologies and culture in India must be rejected
Next articleਲੱਦਾਖ ਬਾਰਡਰ ‘ਤੇ ਭਾਰਤ ਤੇ ਚੀਨੀ ਫ਼ੌਜ ਮੁੜ ਆਹਮੋ-ਸਾਹਮਣੇ, ਜਵਾਨਾਂ ਵਿਚਾਲੇ ਹੋਈ ਝੜਪ