ਕੈਂਸਰ ਬਾਰੇ ਜਾਣਕਾਰੀ ਸੰਬੰਧੀ ਨੀਮਾ ਨੇ ਕਰਵਾਇਆ ਸੈਮੀਨਾਰ

ਆਏ ਹੋਏ ਡਾਕਟਰਾਂ ਨੂੰ ਸਨਮਾਨਤ ਕਰਦੇ ਕਮੇਟੀ ਮੈਂਬਰ
ਮਹਿਤਪੁਰ – (ਨੀਰਜ ਵਰਮਾ) ਨੀਮਾ ਨਕੋਦਰ ਵੱਲੋਂ ਕੈਂਸਰ ਦੀ ਬਿਮਾਰੀ ਸੰਬੰਧੀ ਸੈਮੀਨਾਰ ਡਾ. ਅਮਰਜੀਤ ਸਿੰਘ ਚੀਮਾ (ਗੋਲਡ ਮੈਡਲਿਸਟ)ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਚ ਨੀਮਾ ਨਕੋਦਰ ਦੀ ਸਮੂਹ ਟੀਮ ਵੱਲੋਂ ਭਾਗ ਲਿਆ ਗਿਆ। ਸੋਮੀਨਾਰ ਮੌਕੇ ਡਾ. ਵਾਨੀ ਡੀ ਐਮ ਅਨਕੋਲੋਜੀ (ਏ ਅੋ ਆਈ ਯੂਨਿਟ ਜਲੰਧਰ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਤੇ ਨੀਮਾ ਦੀ ਟੀਮ ਨੂੰ ਕੈਂਸਰ ਦੀ ਬਿਮਾਰੀ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆਂ ਕਿ ਜੇਕਰ ਕੈਸਰ ਦੀ ਬਿਮਾਰੀ ਦਾ ਸ਼ੁਰੂਆਤੀ ਦੌਰ ਚ ਪਤਾ ਲੱਗ
ਜਾਵੇ ਤਾਂ ਇਸ ਦਾ ਇਲਾਜ ਬੜੀ ਆਸਾਨੀ ਨਾਲ ਹੋ ਸਕਦਾ ਹੈ।
ਕੈਂਸਰ ਸੰਬੰਧੀ ਜਾਣਕਾਰੀ ਦਿੰਦੇ ਡਾ. ਚੀਮਾ
             ਉਹਨਾਂ ਦੱਸਿਆਂ ਕਿ ਹੁਣ ਭਾਰਤ ਚ ਵੀ ਵਿਦੇਸ਼ਾਂ ਵਾਂਗ ਆਧੁਨਿਕ ਤਰੀਕੇ ਨਾਲ ਮਾਹਰ ਡਾਕਟਰ ਵੱਲੋਂ ਇਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਜਿਸਦੇ ਨਤੀਜੇ ਕਾਫੀ ਸਫਲ ਆ ਰਹੇ ਹਨ। ਇਸ ਲਈ ਕੈਂਸਰ ਦੇ ਮਰੀਜਾਂ ਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ। ਉਹਨਾਂ ਦੱਸਿਆਂ ਕਿ ਪਹਿਲਾਂ ਜਦੋਂ ਕੈਂਸਰ ਦੇ ਮਰੀਜ ਨੂੰ ਪਤਾ ਲੱਗਦਾ ਸੀ ਕਿ ਉਸਨੂੰ ਕੈਂਸਰ ਹੈ ਤਾਂ ਉਸਦਾ ਸਵਾਲ ਇਹ ਹੁੰਦਾ ਸੀ ਕਿ ਮੇਰੀ ਜਿੰਦਰੀ ਹੁਣ ਕਿੰਨੀ ਬਚੀ ਹੈ ਹੁਣ ਮੈਂ ਜਿਆਦਾ ਦੇਰ ਤੱਕ ਜਿਊਂਦਾ ਨਹੀਂ ਰਹਿ ਸਕਦਾ ਇਹਨਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਹੁਤ ਸਾਰੇ ਮਰੀਜ ਆਪਣਾ ਇਲਾਜ ਕਰਵਾ ਕੇ ਜਿੰਦਰੀ ਜੀ ਰਹੇ ਹਨ। ਸੈਮੀਨਾਰ ਦੇ ਅੰਤ ਚ ਪ੍ਰਧਾਨ ਡਾ. ਚੀਮਾ ਵੱਲੋਂ ਆਈ ਹੋਈ ਡਾਕਟਰਾਂ ਦੀ ਟੀਮ , ਨੀਮਾ ਨਕੋਦਰ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਚੇ ਡਾ ਵਾਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਵਿਕਾਸ ਮਹਿਤਾ, ਡਾ. ਆਰ ਪੀ ਐਸ ਚਾਵਲਾ, ਡਾ. ਸੰਦੀਪ ਤਿਵਾੜੀ, ਡਾ. ਪ੍ਰਮੋਦ ਕੁਮਾਰ, ਡਾ. ਕਲੇਰ, ਡਾ, ਮੁਕੇਸ਼ ਸ਼ਰਮਾ, ਲੇਡੀ ਡਾ. ਸਵਿਤਾ ਗਾਬਾ, ਡਾ. ਵੀਨਾ ਗੂੰਬਰ, ਡਾ.ਪ੍ਰੀਤੀ ਟੰਡਨ, ਡਾ. ਗੀਤਾ ਖੁੱਲਰ ਆਦਿ ਹਾਜਰ ਸਨ।
Previous articleਕਾਂਗਰਸ ਨੇ ਢਾਈ ਸਾਲਾਂ ਵਿੱਚ 17ਵੀ ਵਾਰ ਕੀਤਾ ਬਿਜਲੀ ਦਰਾਂ ਚ ਵਾਧਾ – ਡਾ .ਥਿੰਦ
Next articleਖ਼ੈਰ