ਕੇਰਲ ਵੱਲੋਂ ਪਾਸ ਕੀਤੇ ਮਤੇ ਦੀ ਕੋਈ ਸੰਵਿਧਾਨਕ ਵੈਧਤਾ ਨਹੀਂ: ਰਾਜਪਾਲ

ਤਿਰੂਵਨੰਤਪੁਰਮ: ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਕੇਰਲਾ ਵਿਧਾਨ ਸਭਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਦਾ ਮਤਾ ਪਾਸ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਮਤੇ ਦੀ ਕੋਈ ਕਾਨੂੰਨੀ ਜਾਂ ਸੰਵਿਧਾਨਕ ਵੈਧਤਾ ਨਹੀਂ ਹੈ। ਨਾਗਰਿਕਤਾ ਦਾ ਮੁੱਦਾ ਪੂਰਨ ਤੌਰ ਉੱਤੇ ਕੇਂਦਰੀ ਸੂਚੀ ਵਿੱਚ ਆਉਂਦਾ ਹੈ। ਇਸ ਦੇ ਵਿੱਚ ਰਾਜ ਸਰਕਾਰ ਦਾ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਮੁੱਦੇ ਦਾ ਕੇਰਲਾ ਨਾਲ ਕੋਈ ਸਬੰਧ ਹੀ ਨਹੀਂ ਹੈ ਤਾਂ ਫਿਰ ਇਹ ਲੋਕ ਇਸ ਉੱਤੇ ਕਿਉਂ ਉਲਝ ਰਹੇ ਹਨ, ਇਹ ਸਮਝ ’ਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕੇਰਲਾ ਵਿੱਚ ਕੋਈ ਪਰਵਾਸੀ ਨਾਗਰਿਕ ਨਹੀਂ ਹੈ। ਇਸ ਦੌਰਾਨ ਹੀ ਉਨ੍ਹਾਂ ਨੇ ਕੰਨੂਰ ਵਿੱਚ ਇਤਿਹਾਸ ਕਾਂਗਰਸ ਵਿੱਚ ਪਾਸ ਕੀਤੇ ਮਤਿਆਂ ਦੀ ਵੀ ਨਿਖੇਧੀ ਕੀਤੀ ਹੈ। ਇਸ ਦੌਰਾਨ ਹੀ ਰਾਜਪਾਲ ਦੀਆਂ ਟਿੱਪਣੀਆਂ ਦਾ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨੀਥਲਾ ਨੇ ਕਿਹਾ ਕਿ ਰਾਜ ਵਿਧਾਨ ਸਭਾ ਕੋਲ ਮਤਾ ਪਾਸ ਕਰਨ ਦਾ ਅਧਿਕਾਰ ਹੈ।ਜ਼ਿਕਰਯੋਗ ਹੈ ਕਿ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਕੇਰਲਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਨਿਖੇਧੀ ਕੀਤੀ ਸੀ।

Previous articleAtal tunnel to be opened by June-end: Himachal CM
Next articleਸੀਏਏ ਦੀ ਥਾਂ ਪਾਕਿ ਦਾ ਵਿਰੋਧ ਕਰਨ ਵਿਰੋਧੀ ਧਿਰਾਂ: ਮੋਦੀ