ਕੇਂਦਰ ਸਰਕਾਰ ਦੇ ਤਿੰੰਨੋ ਕਿਸਾਨ ਮਾਰੂ ਕਨੂੰਨ ਵਾਪਿਸ ਲੈਣ ਤੱਕ ਸਘੰਰਸ਼ ਜਾਰੀ ਰਹੇਗਾ-ਆਗੂ

ਮੋਦੀ ਸਰਕਾਰ ਦੇ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਵਿਸ਼ਾਲ ਟਰੈਕਟਰ ਕਾਰ ਮਾਰਚ  17 ਨੂੰ

   ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਵਿਰੁੱਧ   ਵਿਸ਼ਾਲ ਟਰੈਕਟਰ ਕਾਰ ਮਾਰਚ 17 ਜਨਵਰੀ ਦਿਨ ਐਤਵਾਰ ਨੂੰ   ਵਿਸ਼ਾਲ ਟਰੈਕਟਰ ਕਾਰ ਮਾਰਚ  ਕੱਢਿਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ   ਸਰਪੰਚ ਜਗਦੀਪ ਸਿੰਘ ਵੰਝ ,  ਦੇਵ ਸੁਨੇਹਾ , ਕਿੰਦਾ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 17 ਜਨਵਰੀ ਦਿਨ ਐਤਵਾਰ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ  ਟਰੈਕਟਰ ਕਾਰ ਵਿਸ਼ਾਲ ਮਾਰਚ  ਸਵੇਰੇ 10 ਵਜੇ ਸ਼ੁਰੂ ਹੋਵੇਗਾ।  ਜੋ ਕੇ   ਵਾਇਆ ਪਾਜੀਆਂ, ਡਡਵਿੰਡੀ ਹੁੰਦਾ ਹੋਇਆ ਦਾਣਾ ਮੰਡੀ ਖੈੜਾ ਦੋਨਾ ਵਿਖੇ ਸਾਢੇ ਦੱਸ ਵਜੇ ਪਹੁੰਚੇਗਾ ।  ਦਾਣਾ ਮੰਡੀ ਖੈੜਾ ਦੋਨਾ ਤੋਂ ਫਿਰ ਅੱਗੇ ਦਾਣਾ ਮੰਡੀ ਕਪੂਰਥਲਾ ਲਈ ਰਵਾਨਾ ਹੋਵੇਗਾ।

ਇਹ ਟਰੈਕਟਰ ਕਾਰ ਮਾਰਚ ਪਹੁੰਚੇਗਾ 11 ਵਜੇ ਕਪੂਰਥਲਾ ਦੀ ਦਾਣਾ ਮੰਡੀ ਵਿਚ  ਪਹੁੰਚੇਗਾ।  ਆਗੂਆਂ ਨੇ ਦੱਸਿਆ ਕਿ ਟਰੈਕਟਰ ਮਾਰਚ ਦੀ ਸਮਾਪਤੀ ਉਪਰੰਤ ਦਾਣਾ ਮੰਡੀ ਕਪੂਰਥਲਾ ਵਿਖੇ ਵਿਸ਼ਾਲ ਇਕੱਠ  ਹੋਵੇਗਾ । ਜਿਸ ਨੂੰ ਵੱਖ ਵੱਖ ਬੁਲਾਰੇ ਸੰਬੋਧਨ ਕਰਨਗੇ ।  ਉਕਤ ਆਗੂਆਂ ਨੇ ਕਿਹਾ ਕਿ ਇਹ ਮਾਰਚ ਦਾ ਮੁੱਖ ਮਕਸਦ ਮੋਦੀ ਸਰਕਾਰ   ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣਾ ਹੈ। ਇਸ ਮੌਕੇ ਤੇ ਆਗੂਆਂ ਨੇੇ  ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਲੇ ਕਨੂੰਨ ਵਾਪਿਸ ਨਹੀਂ ਲੈਂਦੀ ।

ਉਦੋ ਤੱਕ ਇਹ ਸਘੰਰਸ਼ ਏਸੇ ਪ੍ਰਕਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ  ਸੁਪਰੀਮ ਕੋਰਟ ਨੇ ਜੋ ਕਾਲੇ ਕਾਨੂੰਨਾਂ ਤੇ ਰੋਕ ਲਗਾਈ ਹੈ। ਇਹ ਰੋਕ ਕੱਦ ਤੱਕ ਰਹੇਗੀ ? ਇਹ ਆਪਣੇ ਆਪ ਵਿੱਚ ਹੀ ਇੱਕ ਉਹ ਸਵਾਲ ਹੈ । ਜਿਸ ਸਾਰੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਜਦਕਿ ਕਿਸਾਨ ਤਾਂ ਕਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਜੇਕਰ ਰੋਕ ਲਗਾ ਸਕਦੀ ਹੈ ਤਾਂ ਇਹ ਰੋਕ ਖਤਮ ਵੀ ਕਰ ਸਕਦੀ ਹੈ। ਕਿਉਂਕਿ ਰੋਕ ਲਗਾਉਣ ਨਾਲ ਕਨੂੰਨ ਤਾਂ ਉਥੇ ਹੀ ਖੜ੍ਹੇ ਹਨ। ਇਸ ਮੌਕੇ ਤੇ ਹਰਸਿਮਰਨ ਜੱਜ,ਬਲਦੇਵ ਸਿੰਘ ਸੁਨੇਹਾ, ਯਾਦਵਿੰਦਰ ਸਿੰਘ, ਹਰਭਜਨ ਸਿੰਘ, ਆਦਿ ਆਗੂ ਵੀ ਹਾਜਰ ਸਨ।

Previous articleਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਲੋਹੜੀ ਦਾ ਤਿਉਹਾਰ ਮਨਾਇਆ