ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨਾ ਨਵੀਂ ਭਰਤੀ ਦੇ ਨਾਲ ਨਾਲ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹ ਕਟੌਤੀਆਂ ਦਾ ਆਧਾਰ

  • ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਦੇ ਖਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਅਹਿਦ ਕੀਤਾ 

ਕਪੂਰਥਲਾ  (ਸਮਾਜ ਵੀਕਲੀ) ( ਕੌੜਾ  )- ਅੱਜ ਇੱਥੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਤੇ ਡੀ.ਟੀ.ਐੱਫ਼ ਬਲਾਕ ਕਪੂਰਥਲਾ 3 ਵੱਲੋਂ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਅਾਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਦੇ ਕਦਮ ਵਜੋਂ ਨਵੀਂ ਭਰਤੀ ਕੇਂਦਰੀ ਤਨਖਾਹ ਪੈਟਰਨ ਅਧੀਨ ਕਰਨ ਦੇ ਨੋਟੀਫਿਕੇਸ਼ਨ ਖਿਲਾਫ਼ ਬੀ.ਪੀ.ਈ.ਓ. ਕਪੂਰਥਲਾ 3  ਰਾਹੀਂ  ਬਲਾਕ ਪ੍ਰਧਾਨ ਵਿਕਰਮ ਕੁਮਾਰ ਅਤੇ ਸਕੱਤਰ ਰਾਜਬੀਰ ਸਿੰਘ  ਦੀ ਅਗਵਾਈ ਵਿੱੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਅਤੇ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵਿਰੁੱਧ ਰੋਸ ਵਜੋਂ ਧਰਨਾ ਦਿੱਤਾ ।

ਇਸ ਸਮੇਂ ਇਕੱਠੇ ਹੋਏ ਅਧਿਅਾਪਕਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਵਿਕਰਮ ਕੁਮਾਰ ਨੇ ਕਿਹਾ ਕਿ ਸਰਕਾਰ ਨਵੇਂ ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨ ਦੇ ਨਾਲ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ ਪੁਰਾਣੇ ਮੁਲਾਜ਼ਮਾਂ ਦੀਅਾਂ ਤਨਖਾਹਾਂ ਚ ਕਟੌਤੀਆਂ ਕਰਨਾ ਦੇ ਰਾਹ ਵੀ ਪੱਧਰੇ ਕਰਨ ਤੇ ਲੱਗੀ ਹੋਈ ਹੈ ਜਿਸ ਨੂੰ ਪੰਜਾਬ ਦੇ ਅਧਿਆਪਕ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ ।  ਇਸ ਸਮੇਂ ਜ਼ਿਲ੍ਹਾ ਸਕੱਤਰ ਸ੍ਰੀ ਜਯੋਤੀ ਮਹਿੰਦਰੂ ਜੀ, ਸ੍ਰੀ ਸੁਖਵਿੰਦਰ ਸਿੰਘ ਚੀਮਾ ਜੀ ਜਿਲ੍ਹਾ ਸਰਪ੍ਰਸਤ ਨੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਸੰਘਰਸ ਦੇ ਰਾਹ ਪੈਣ ਦਾ ਸੱਦਾ ਦਿੱਤਾ ।

ਇਸ ਸਮੇਂ ਇਹਨਾ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਨਾਲ ਆਹਲੂਵਾਲੀਆ ਕਮੇਟੀ ਦੀਆਂ ਕੀਤੀਅਾਂ ਸਿਫਾਰਸ਼ਾਂ ਰੱਦ ਕਰੇ ਨਹੀ਼ ਤਾਂ ਅਗਲੇ ਦਿਨੀ ਤਿੱਖੇ ਸੰਘਰਸ਼ਾਂ ਲਈ ਤਿਅਾਰ ਰਹੇ ।  ਇਸ ਸਮੇਂ ਬਲਾਕ ਦੇ ਅਧਿਆਪਕ ਮੈਡਮ ਮੋਨਿਕਾ ਸੂਦ, ਨਿੰਮੀ ਰਾਣੀ, ਹਰਪ੍ਰੀਤ ਕੌਰ, ਕੰਚਨ ਸ਼ਰਮਾ, ਜੋਤੀ ਨੰਦਾ, ਕੰਵਲਪ੍ਰੀਤ ਕੌਰ, ਮੰਜੁਲਾ ਸੂਦ, ਨਵਨੀਤ ਕੌਰ, ਅਮਰਜੀਤ ਸਿੰਘ, ਗਗਨਦੀਪ ਸਿੰਘ, ਰਜਿੰਦਰ ਸਿੰਘ ਬੱਟੂ, ਸੁਖਪਾਲ ਸਿੰਘ, ਮਿੰਟਾ ਧੀਰ, ਅਨਮੋਲ ਸਹੋਤਾ, ਸੁਰਿੰਦਰ ਸਿੰਘ, ਕਰਨ ਕੁਮਾਰ, ਨਰੇਸ਼ ਕੁਮਾਰ, ਜਸਪਾਲ ਸਿੰਘ ਆਦਿ ਹਾਜ਼ਰ ਸਨ।

Previous articleK’taka BJP supporters raise pro-Modi slogans at Cong rally
Next articleAs 625 doctors die of Covid, IMA constitutes fund to help next of kin