ਕੁੱਤੇ ਝਾਕ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

“ਲੈ ਮੜਾ ਜਿਹਾ ਮੀਂਹ ਆਇਆ ਨਹੀਂ ਤੇ ਆਹ ਫਿਰਨੀ ਵਾਲੀ ਗਲੀ ਪਾਣੀ ਨਾਲ ਡੁੱਬੀ ਨੀ ।”

ਬਿਸ਼ਨੇ ਨੇ ਆਪਣਾ ਪਜ਼ਾਮਾਂ ਤਾਂਹ ਚੜਾ ਕੇ ਪਾਣੀ ਵਿੱਚੋਂ ਸਾਇਕਲ ਰੇੜਦੇ ਨੇ  ਗਿੰਦਰ ਨੂੰ ਆਪਣੀ ਥੜ੍ਹੀ ਉੱਤੇ ਖੜ੍ਹੇ ਨੂੰ ਵੇਖ ਕਿ ਕਿਹਾ।”  ਸੁਹਰੇ ਮੇਰੇ ਦੇ ਜਿਹੜੇ ਇੱਕ ਵਾਰੀ ਮੜੇ ਜੇ ਸਰਪੰਚ ਬਣ ਜਾਂਦੇ ਏ , ਉਹ ਕਿਹੜਾ ਸੁਣਦੇ ਐ ਕਿਸੇ ਦੀ ।”

ਗਿੰਦਰ ਨੇ ਬਿਸ਼ਨੇ ਦੀ ਗੱਲ ਨੂੰ ਵਿੱਚ ਟੁੱਕਦਿਆਂ ਜਵਾਬ ਦਿੱਤਾ। ਦੇਖ ਲੈ ਗਿੰਦਰਾਂ ਕੀ ਕੋਈ ਬੁੱਢਾ ਠੇਰਾ ਲੰਘ ਜਾੳ , ਏਡੇ ਏਡੇ ਪਾਣੀ ਚੋਂ।

“ਪਿਛਲੇ ਦਸ ਸਾਲ ਆਹ ਸੀਬੋ ਕਾ ਰੁਲਦੂ ਸਰਪੰਚੀ ਕਰ ਗਿਆ ਉਹ ਵੀ ਬਥੇਰਾ ਕਹਿੰਦਾ ਰਿਹਾ ਕੋਈ ਨੀ ਤਾਇਆ ਐਤਕੀ ਬਣਾਦਿਆਂਗੇ। ਪੁੱਤ ਦੇ ਨੇ ਦਸ ਸਾਲ ਇਉਂ ਹੀ ਕੱਢ ਦਿੱਤੇ । ਆਹ ਹੁਣ ਤਿੰਨ ਸਾਲ ਹੋ ਗੇ ਨੱਥੇ ਨੂੰ ਸਰਪੰਚ ਬਣਇਆਂ ਇਹਨੇ ਨੀ ਕੋਈ ਸਾਰ ਲਈ।”

ਉਏ ਸਾਰ ਕਾਹਦੀ ਲੈਣੀ ਐ, ਜੇ ਇਹਨਾਂ ਦੇ ਆਵਦੇ ਢਿੱਡ ਭਰਨ ਤਾਂ ਹੀ ਏ , ਕਦੇ ਕੋਠੀ ਵਿੱਢ ਕੇ ਬਹਿ ਜਾਂਦਾ ਤੇ ਕੋਈ ਗੱਡੀ ਲੈ ਆਉਂਦਾਂ। ” ਉਹਨਾਂ ਦੀ ਗੱਲ ਸੁਣਦਿਆਂ ਅਮਰਜੀਤ ਨੇ ਹੁਗਾਂਰਾ ਭਰਦਿਆਂ ਕਿਹਾ , ” ਬਾਬਾ ਬੱਸ ਆਹਾ ਕੁੱਤੇ ਝਾਕ ਹੀ ਸਾਨੂੰ ਮਾਰੀ ਜਾਂਦੀ ਏ , ਆਹ ਕੈਪਟਨ ਕਹਿੰਦਾ ਸੀ ਘਰ ਘਰ ਨੌਕਰੀ ਦਿਉਂਗਾ । ਆਹ ਕਿਹੜੇ ਦਿਨ ਹੋਗੇ ਟਿੱਟ ਦਾ ਟੈਸਟ ਪਾਸ ਕੀਤਿਆਂ ਸਾਲੀ ਨੌਕਰੀ ਹਾਲੇ ਤੱਕ ਨਹੀਂ ਮਿਲੀ ।”

ਤੇ ਸ਼ਾਇਦ   ਮਿਲੇ ………………। ਆਹੋ ਸ਼ੇਰਾ ! ਇਹ ਕੁੱਤੇ ਝਾਕ ਬੰਦੇ ਨੂੰ ਕਾਸੇ ਜੋਗਾ ਨੀ ਛੱਡਦੀ , ਬਿਸ਼ਨੇ ਨੇ ਉਸਦਾ ਦੁੱਖ ਸੁਣਦਿਆਂ ਕਿਹਾ।”

ਸਤਨਾਮ ਸਮਾਲਸਰੀਆ
ਸੰਪਰਕ . 97108 60004  

Previous articleਕਾਂਵਾਂ ਦੀ ਡਾਰ
Next articleਆਸ਼ਾ ਵਰਕਰਾਂ ਦੀ ਭੁੱਖ ਹੜਤਾਲ ਸਤਾਰਵੇਂ ਦਿਨ ਵਿੱਚ ਦਾਖਲ