ਕੁਸ਼ਤੀ ਮੁਕਾਬਲੇ ਦੌਰਾਨ ਗੋਰਾ ਤੇ ਲੱਖੇ ਨੇ ਮਹਿਤਪੁਰ ਦਾ ਨਾਂ ਕੀਤਾ ਰੋਸ਼ਨ

ਫੋਟੋ- ਜੇਤੂ ਪਹਿਲਵਾਨ ਆਪਣੇ ਕੋਚ ਨਾਲ ਦਿਖਾਈ ਦਿੰਦੇ ਹੋਏ
ਮਹਿਤਪੁਰ – (ਨੀਰਜ ਵਰਮਾ) ਸੰਸਕ੍ਰਿਤ ਕੇ. ਐਮ. ਵੀ. ਸਕੂਲ ਜਲੰਧਰ ਟੂਰਨਾਮੈਂਟ ਦੌਰਾਨ ਜ਼ਿਲਾਂ ਪੱਧਰੀ ਟੂਰਨਾਮੈਂਟ ਚ ਕੁਸ਼ਤੀ ਖੇਡ ਮੁਕਾਬਲਿਆਂ ਚ ਇਕਲਵਿਆ ਅਖਾੜਾ ਕੋਚ ਸੋਮਾ ਪਹਿਲਵਾਨ ਦੇ ਪਹਿਲਵਾਨਾਂ ਨੇ ਵਧੀਆਂ ਪ੍ਰਦਰਸ਼ਨ ਕੀਤਾ।
            45 ਕਿਲੋ ਚ ਗੋਰਾ ਪਹਿਲਵਾਨ ਨੇ ਦੂਜਾ ਸਥਾਨ ਤੇ 55 ਕਿਲੋ ਚ ਲੱਖਾ ਪਹਿਲਵਾਨ ਨੇ ਤੀਸਰਾ ਸਥਾਨ ਤੇ 61 ਕਿਲੋ ਸਾਈਮਨ ਪਹਿਲਵਾਨ ਨੇ ਤੀਸਰਾ ਸਥਾਨ ਜਿੱਤ ਕੇ ਆਪਣੇ ਅਖਾੜੇ ਦਾ ਨਾਂ ਰੋਸ਼ਨ ਕੀਤਾ। ਅਖਾੜੇ ਚ ਪਹੁੰਚਣ ਤੇ ਉਹਨਾਂ ਦਾ ਮਲਕ ਮਹਿਤਾ, ਸੋਮਾ ਪਹਿਲਵਾਨ, ਆਲਮ ਪਹਿਲਵਾਨ ਤੇ ਏ. ਐਸ. ਆਈ. ਪਰਦੀਪ ਮਹਿਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
Previous articleGandhi must be evaluated for his failures too
Next articleਖੇਤ ਚ ਟਰੈਕਟਰ ਪਲਟਣ ਕਾਰਨ ਹੋਈ ਮੌਤ ਤੇ ਕਿਸਾਨ  ਦੇ ਪਰਿਵਾਰ ਨੂੰ ਦਿੱਤਾ ਦੋ ਲੱਖ ਦਾ  ਮੁਆਵਜਾ