ਕੁਲੱਛਣੇ

ਸਰਬਜੀਤ ਸਿੰਘ ਘੁੰਮਣ

(ਸਮਾਜ ਵੀਕਲੀ)

ਕੁਲੱਛਣੇ ਕਾਲੜੇ; ਕਾਲੜੇ ਕਰਮ ਕੀਤੇ,
ਔਕਸੀਜਨ ‘ਚੋਂ ਮੁਨਾਫ਼ਾ ਖੱਟਦਾ ਸੀ।
ਵੀਹ ਹਜ਼ਾਰ ਕੁੱਲ ਤਾਰ ਕੇ ਪ੍ਰਤੀ-ਯੰਤਰ,
ਸੱਤਰ ਹਜ਼ਾਰ ਮਜਬੂਰਾਂ ਤੋਂ ਵੱਟਦਾ ਸੀ।

ਸਾਹੋਂ-ਸਹਿਕਦਿਆਂ ਥੀਂ ਲੋਭ ਕਰਨਾਂ,
ਮੁਨਾਫ਼ਾ ਲੈ ਲੈਣਾ ਨਾਹੀਂ ਖੇਲ ਜੀਓ।
ਓਸ ਉੱਤੇ ਪਾਏ ਨੇ ਕੇਸ ਭਾਰੇ,
ਫਲ਼ ਪਾਏਗਾ, ਜਾਏਗਾ ਜੇਲ੍ਹ ਜੀਓ।

ਐਪਰ ਸ਼੍ਰੀਮਾਨ ਰਜੀਵ ਪ੍ਰਤਾਪ ਰੂਡੀ,
ਐਂਬੂਲੈਂਸਾਂ ਨ ਦਿੱਤੀਆਂ ਮਰਦਿਆਂ ਨੂੰ।
ਸਰਕਾਰੀ ਸੋਮਿਆਂ ਸੰਗ ਸਨ ਸੁਲਭ ਸਾਈਂ,
ਨਾ ਸ਼ਰਮ ਆਈ ਕਰਤੂਤ ਕਰਦਿਆਂ ਨੂੰ।

ਪਾਪੀ ਕਾਲੜਾ ਤੇ ਰੂਡੀ ਮਹਾਂ-ਪਾਪੀ,
ਮਹਾਂ-ਪਾਪੀ ਤੇ ਕਿਉਂ ਨਹੀਂ ਕੇਸ ਪਾਏ?
ਪਾਪੀ ਦੇਸ਼-ਦੋਖੀ ਨੇ ਭਾਜਪਾਈਏ,
ਦੇਸ਼-ਧ੍ਰੋਹੀਆਂ; ਭਗਤਾਂ ਦੇ ਵੇਸ ਪਾਏ।

ਸਰਬਜੀਤ ਸਿੰਘ ਘੁੰਮਣ

ਸੰਪਰਕ ਨੰਬਰ- +1(647)704-4307

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
Next articleਘੁੰਮਣਘੇਰੀ ‘ਚੋ ਕਾਲਮ ਦੀ ਗਾਥਾ