ਕੁਲਭੂਸ਼ਣ ਜਾਧਵ ਮਾਮਲੇ ਵਿੱਚ ਤਿੰਨ ਵਕੀਲ ਅਦਾਲਤੀ ਮਿੱਤਰ ਨਿਯੁਕਤ

ਇਸਲਾਮਾਬਾਦ (ਸਮਾਜ ਵੀਕਲੀ) : ਇਸਲਾਮਾਬਾਦ ਦੀ ਹਾਈ ਕੋਰਟ ਨੇ ਕੁਲਭੂਸ਼ਣ ਜਾਧਵ ਮਾਮਲੇ ਵਿਚ ਤਿੰਨ ਸੀਨੀਅਰ ਵਕੀਲਾਂ ਨੂੰ ਅਦਾਲਤੀ ਮਿੱਤਰ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਦੋਸ਼ੀ ਕਰਾਰ ਦਿੱਤੇ ਭਾਰਤੀ ਕੈਦੀ ਲਈ ਵਕੀਲ ਨਿਯੁਕਤ ਕਰਨ ਲਈ ਭਾਰਤ ਨੂੰ “ਇੱਕ ਹੋਰ ਮੌਕਾ” ਦੇਣ ਦੇ ਆਦੇਸ਼ ਦਿੱਤੇ ਗਏ ਹਨ।

ਜਾਧਵ ਨੂੰ ਕੂਟਨੀਤਿਕ ਪਹੁੰਚ ਨਾ ਕਰਨ ਅਤੇ ਮੌਤ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਪਾਕਿਸਤਾਨ ਵਿਰੁੱਧ ਅਪੀਲ ਕੀਤੀ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਰ ਅਤੇ ਜਸਟਿਸ ਮਿਆਂਗੁਲ ਔਰੰਗਜ਼ੇਬ ਦੇ ਬੈਂਚ ਨੇ ਜਾਧਵ ਲਈ ਵਕੀਲ ਨਿਯੁਕਤ ਕਰਨ ਦੀ ਪਾਕਿਸਤਾਨ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਤਿੰਨ ਵਕੀਲਾਂ ਦੀ ਨਿਯੁਕਤੀ ਕੀਤੀ। ਅਦਾਲਤੀ ਮਿੱਤਰ ਉਹ ਵਕੀਲ ਹੁੰਦਾ ਹੈ ਜੋ ਅਦਾਲਤ ਦੁਆਰਾ ਕਿਸੇ ਕੇਸ ਵਿੱਚ ਸਹਾਇਤਾ ਲਈ ਨਿਯੁਕਤ ਕੀਤਾ ਜਾਂਦਾ ਹੈ।

Previous articleਟਰੰਪ ਦਾ ਭਾਰਤੀ ਆਈਟੀ ਪੇਸ਼ੇਵਾਰਾਂ ਨੂੰ ਝਟਕਾ: ਐੱਚ-1ਬੀ ਵੀਜ਼ੇ ’ਤੇ ਕੰਮ ਕਰਨ ਵਾਲਿਆਂ ਉਪਰ ਲੱਗੀ ਰੋਕ
Next articleਅਮਰੀਕਾ ਵਿੱਚ ਜੌਗਿੰਗ ਕਰਦੀ ਭਾਰਤੀ ਖੋਜਕਰਤਾ ਦਾ ਕਤਲ