HOME ਕਿਸੇ ਘੁਸਪੈਠੀਏ ਨੂੰ ਨਹੀਂ ਰਹਿਣ ਦੇਵਾਂਗੇ ਦੇਸ਼ ‘ਚ : ਸ਼ਾਹ

ਕਿਸੇ ਘੁਸਪੈਠੀਏ ਨੂੰ ਨਹੀਂ ਰਹਿਣ ਦੇਵਾਂਗੇ ਦੇਸ਼ ‘ਚ : ਸ਼ਾਹ

ਗੁਹਾਟੀ  : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ‘ਚ ਕਿਸੇ ਵੀ ਘੁਸਪੈਠੀਏ ਜਾਂ ਨਾਜਾਇਜ਼ ਪਰਵਾਸੀ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਅਸਾਮ ‘ਚ ਐੱਨਆਰਸੀ ਯਾਨੀ ਰਾਸ਼ਟਰੀ ਨਾਗਰਿਕ ਰਜਿਸਟਰ ਦੀ ਪ੍ਰਕਿਰਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰ ਲਿਆ ਜਾਣਾ ਇਕ ਵੱਡੀ ਗੱਲ ਹੈ।ਗ੍ਰਹਿ ਮੰਤਰੀ ਨੇ ਉੱਥੇ ਉੱਤਰ-ਪੂਰਬ ਪ੍ਰਰੀਸ਼ਦ (ਐੱਨਈਸੀ) ਦੇ 68ਵੇਂ ਇਜਲਾਸ ਨੂੰ ਸੰਬੋਧਨ ਕੀਤਾ। ਉਹ ਇਸ ਪ੍ਰਰੀਸ਼ਦ ਦੇ ਮੁਖੀ ਵੀ ਹਨ। ਇਜਲਾਸ ‘ਚ ਪੂਰਬ-ਉਤਰ ਦੇ ਅੱਠ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹੋਏ।ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਲੋਕਾਂ ਨੇ ਐੱਨਆਰਸੀ ‘ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਹਨ। ਮੈਂ ਸਾਫ਼ ਤੌਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ਇਕ ਵੀ ਗ਼ੈਰ ਕਾਨੂੰਨੀ ਪਰਵਾਸੀ ਜਾਂ ਘੁਸਪੈਠੀਏ ਨੂੰ ਭਾਰਤ ‘ਚ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ। ਇਹ ਸਾਡੀ ਪ੍ਰਤੀਬੱਧਤਾ ਹੈ।ਇਜਲਾਸ ਨੂੰ ਐੱਨਈਸੀ ਮੀਤ ਪ੍ਰਧਾਨ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਸੰਬੋਧਨ ਕੀਤਾ। ਐੱਨਆਰਸੀ ‘ਚ ਨਾਂ ਸ਼ਾਮਿਲ ਕੀਤੇ ਜਾਣ ਲਈ ਕੁਲ 3,3027, 661 ਲੋਕਾਂ ਦੀਆਂ ਅਰਜ਼ੀਆਂ ਆਈਆਂ ਸਨ, ਜਿਨ੍ਹਾਂ ‘ਚ 3,11,21,004 ਨੂੰ ਅਪਡੇਟਡ ਐੱਨਆਰਸੀ ‘ਚ ਸ਼ਾਮਿਲ ਕੀਤਾ ਗਿਆ ਹੈ। 19,06,0657 ਲੋਕ ਐੱਨਆਰਸੀ ਤੋਂ ਬਾਹਰ ਹੋ ਗਏ ਹਨ।

ਧਾਰਾ 371 ‘ਚ ਨਹੀਂ ਹੋਵੇਗਾ ਕੋਈ ਬਦਲਾਅ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਧਾਰਾ 371 ‘ਚ ਬਦਲਾਅ ਦਾ ਕੋਈ ਇਰਾਦਾ ਨਹੀਂ ਹੈ। ਇਹ ਧਾਰਾ ਉੱਤਰ-ਪੂਰਬ ਦੇ ਸੂਬਿਆਂ ਲਈ ਵਿਸ਼ੇਸ਼ ਮੱਦਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 ਪੂਰੀ ਤਰ੍ਹਾਂ ਆਰਜ਼ੀ ਸੀ, ਪਰ ਧਾਰਾ 370 ਵੱਖਰੀ ਹੈ। ਦੋਵਾਂ ‘ਚ ਬਹੁਤ ਫਰਕ ਹੈ।ਉਨ੍ਹਾਂ ਕਿਹਾ ਕਿ ਧਾਰਾ 370 ਦੇ ਖਾਤਮੇ ਤੋਂ ਬਾਅਦ ਕੁਝ ਲੋਕ ਇਹ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਧਾਰਾ 370 ਵੀ ਖ਼ਤਮ ਕਰ ਦਿੱਤਾ ਜਾਵੇਗਾ। ਇਸ ਬਾਰੇ ਸੰਸਦ ‘ਚ ਪਹਿਲਾਂ ਹੀ ਸਪਸ਼ਟੀਕਰਨ ਦਿੱਤਾ ਜਾ ਚੁੱਕਿਆ ਹੈ ਕਿ ਅਜਿਹਾ ਕਦੀ ਨਹੀਂ ਹੋਵੇਗਾ। ਅੱਜ ਫਿਰ ਇਹ ਸਾਫ਼ ਕੀਤਾ ਜਾ ਰਿਹਾ ਹੈ ਕਿ ਇਸ ਧਾਰਾ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦਾ ਇਰਾਦਾ ਨਹੀਂ ਹੈ।

Previous articleਖਾੜੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਦੇਵੇਗਾ ਭਾਰਤ
Next articleਜੰਮੂ ਦੇ ਸਰਹੱਦੀ ਪਿੰਡਾਂ ‘ਚ ਮੋਰਟਾਰ ਸ਼ੈਲ ਤੇ ਰਾਕੇਟ ਦਾਗ ਰਹੀ ਹੈ ਪਾਕਿਸਤਾਨੀ ਫ਼ੌਜ