ਕਿਸਾਨ ਵਾਤਾਵਰਣ ਨੂੰ ਸੰਭਾਲਣ ਲਈ ਹੰਭਲਾ ਮਾਰਨ।

(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਪਿੰਡ ਮਲਕਪੁਰ ਬਲਾਕ ਖੰਨਾ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫਸਰ, ਖੰਨਾ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਕੈਂਪ ਨੂੰ ਸੰਬੋਧਨ ਕਰਦੇ ਹੋਏ ਡਾ ਸਨਦੀਪ ਸਿੰਘ ADO ਨੇ ਕਿਹਾ ਕਿ ਕਿਸਾਨ ਵੀਰ ਝੋਨੇ ਨੂੰ ਦੁਪਹਿਰ ਤੋਂ ਪਹਿਲਾਂ  ਛਿੜਕਾ ਨਾ ਕਰਨ। ਕਿਉਂ ਕਿ ਪਰਪ੍ਰਗਣ ਪ੍ਰੀਕਿਰਿਆ ਤੇ ਮਾੜਾ ਪ੍ਰਭਾਵ ਪੈਦਾ ਹੈ। ਓਹਨਾ ਇਸ ਮੌਕੇ ਝੋਨੇ ਵਿੱਚ ਧਿਆਨ ਰੱਖਣ ਵਾਲੀਆਂ ਗੱਲਾਂ ਕਿਸਾਨ ਵੀਰਾਂ ਨਾਲ ਸਾਂਝੀਆਂ ਕੀਤੀਆਂ।ਉਹਨਾਂ ਕਿਸਾਨ ਵੀਰਾਂ ਨੂੰ ਅਗਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਅਤੇ ਇਸ ਸੀਜ਼ਨ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਖੇਤ ਵੇਖਣ ਲਈ ਕਿਹਾ। ਉਹਨਾਂ ਵਿਭਾਗ ਵੱਲੋਂ 9 ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਜਹਿਰਾਂ ਜਿਹਨਾਂ ਦੀ ਵਰਤੋਂ ਝੋਨੇ ਅਤੇ ਬਾਸਮਤੀ ਕਰਨ ਤੇ ਰੋਕ ਹੈ ਬਾਰੇ ਜਾਣਕਾਰੀ ਦਿੱਤੀ।

ਡਾ ਕੁਲਵੰਤ ਸਿੰਘ ADO,ਖੰਨਾ ਨੇ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਇਕ ਟਨ ਝੋਨੇ ਦੀ ਪਰਾਲੀ ਵਿੱਚ 400 ਕਿਲੋ ਜੈਵਿਕ ਮਾਦਾ ਹੁੰਦਾ ਹੈ ਜੋ ਕਿ ਖੇਤ ਦੀ ਮਿੱਟੀ ਦੀ ਸਿਹਤ ਸੁਧਰਨ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਓਹਨਾ ਹਾਜ਼ਿਰ ਕਿਸਾਨ ਵੀਰਾਂ ਨੂੰ WHAT APP ਗਰੁੱਪ ਰਾਹੀਂ ਵਿਭਾਗ ਨਾਲ ਜੁੜਨ ਅਤੇ ਤਕਨੀਕੀ ਜਾਣਕਾਰੀ ਲੈਦੇ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਖੇਤੀਬਾੜੀ ਵਿਭਾਗ ਵੱਲੋਂ ਹਾਜ਼ਿਰ ਸਨ।ਬਲਜਿੰਦਰ ਸਿੰਘ, ਪ੍ਰੀਤਮ ਸਿੰਘ,  ਹਰਨੇਕ ਸਿੰਘ ,ਅਵਤਾਰ ਸਿੰਘ, ਅਜਮੇਰ ਸਿੰਘ  ਜੰਗ ਸਿੰਘ, ਹਿੰਮਤ ਸਿੰਘ, ਮੇਜਰ ਸਿੰਘ  ਸੁਰਿੰਦਰ ਸਿੰਘ, ਸ਼ੇਰ ਸਿੰਘ ,ਜਸਵੀਰ ਸਿੰਘ, ਨੇਤਰ ਸਿੰਘ  ਅਮਰਿੰਦਰ ਸਿੰਘ, ਅਵਤਾਰ ਸਿੰਘ ਕਿਸਾਨ ਵੀਰ ਹਾਜ਼ਿਰ ਸਨ।

Previous articleਰਾਤ ਦੇ ਕਰਫਿਊ ਦੌਰਾਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰ ਚੋਰੀ
Next articleਜੇ ਮੈਂ ਹੁੰਦਾ ਪੰਛੀ