ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰੇਗੀ 26 ਨੂੰ ਟਰੈਕਟਰ ਮਾਰਚ

ਦਿੱਲੀ ਹੋ ਰਹੀ ਕਿਸਾਨੀ ਪਰੇਡ ਵਿੱਚ ਕਿਸੇ ਕਾਰਣ ਭਾਗ ਨਾ ਲੈਣ ਵਾਲੇ ਕਿਸਾਨ ਲੈਣ ਜਿਲ੍ਹੇ ਵਿੱਚ ਹੋ ਰਹੇ ਟਰੈਕਟਰ ਮਾਰਚ ਵਿੱਚ ਹਿੱਸਾ-ਸੁਖਪ੍ਰੀਤ  ਸਿੰਘ  

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ  ਸੁਲਤਾਨਪੁਰ ਲੋਧੀ ਤੋ ਚੱਲ ਕੇ ਡੀਸੀ ਚੌਕ ਕਪੂਰਥਲਾ ਤੋ ਕਾਂਜਲੀ ਰੋਡ  ਦੀ ਫੱਤੂਢੀਗਾ ਸੁਲਤਾਨਪੁਰ ਲੋਧੀ ਨੂੰ ਵਾਪਸੀ ਕਰੇਗਾ।  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਤੇ ਜੋਨ ਭਾਈ ਲਾਲੂ ਜੀ ਡੱਲਾ ਸਾਹਿਬ ਤੋ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਰਣ ਸਿੰਘ ਆਦਿ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੂੰ 26 ਜਨਵਰੀ ਦੀ ਪਰੇਡ ਲਈ  ਵੱਡੀ ਗਿਣਤੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਸੁਖਪ੍ਰੀਤ ਸਿੰਘ ਪੱਸਣ ਕਦੀਮ ਨੇ ਕੀਤਾ।

ਸੁਖਪ੍ਰੀਤ ਸਿੰਘ  ਨੇ  ਦੱਸਿਆ ਕਿ ਉਹ ਕਿਸਾਨ ਜੋ ਦਿੱਲੀ ਹੋ ਰਹੀ ਕਿਸਾਨੀ ਪਰੇਡ ਵਿੱਚ ਕਿਸੇ ਕਾਰਣ ਭਾਗ ਨਹੀਂ ਲੈ ਸਕਦੇ । ਉਸ ਵਾਸਤੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੁਆਰਾ ਜ਼ਿਲ੍ਹੇ ਵਿੱਚ ਵੀ 26 ਜਨਵਰੀ ਦਾ ਟਰੈਕਟਰ ਮਾਰਚ ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ਵਿੱਚ ਕਿਸਾਨ ਤੇ  ਮਜ਼ਦੂਰ ਵੱਡੀ ਗਿਣਤੀ ਵਿੱਚ ਟਰੈਕਟਰਟਰਾਲੀਆਂ ਲੈ ਕੇ ਭਾਗ ਲੈਣਗੇ। ਸੁਖਪ੍ਰੀਤ ਸਿੰਘ ਪੱਸਣ ਕਦੀਮ ਨੇ ਇਸ ਟਰੈਕਟਰ ਮਾਰਚ ਦਾ ਰੂਟ ਦੱਸਦੇ ਕਿਹਾ ਕਿ  ਹਜਾਰਾਂ ਟਰੈਕਟਰਾਂ ਦਾ ਕਾਫਲਾ  ਸੁਲਤਾਨਪੁਰ ਲੋਧੀ ਦਾਣਾ ਮੰਡੀ ਅਤੇ ਸਮਾਧ ਬਾਬਾ ਦਰਬਾਰਾ ਸਿੰਘ ਨੇੜੇ ਦਾਣਾ ਮੰਡੀ ਟਿੱੱਬਾ ਤੋ ਚੱਲ ਕਿ ਕਪੂਰਥਲਾ ਮਾਰਕਫੈਡ ਚੌਂਕ ਤੋ ਵਾਇਆ ਫੱਤੂਢੀਗਾ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਹੁੰਚਣਾ ਸੀ ਉਹ ਰੂਟ ਪਲਾਇਨ ਕਿਸੇ ਕਾਰਣਾਂ ਕਰਕੇ ਰੱਦ  ਕਰ ਦਿਤਾ ਗਿਆ ਹੈ।

ਇਸ ਲਈ ਹਣ ਨਵਾ ਰੂਟ ਪਲਾਇਨ ਨਿਰਧਾਰਤ ਕੀਤਾ ਹੈ। ਜਿਸ ਤਹਿਤ  ਹੁਣ ਕਿਸਾਨ ਟਰੈਕਟਰ ਮਾਰਚ ਸੁਲਤਾਨਪੁਰ ਲੋਧੀ ਤੋ ਵਾਇਆ ਪਾਜੀਆ ਹੁੰਦਾ ਹੋਇਆ ਕਪੂਰਥਲਾ ਵਿੱਚ ਜਲੰਧਰ ਰੋਡ ਤੇ ਚੜ੍ਹ  ਕੇ ਕਪੂਰਥਲਾ ਡੀ ਸੀ ਚੌਂਕ ਪਹੁੰਚੇਗੀ ਤੇ ਉਸ ਤੋ ਬਾਅਦ ਡੀ ਸੀ ਚੌਂਕ ਤੋ ਕਾਂਜਲੀ ਰੋਡ ਤੇ ਚੜ੍ਹ ਕੇ ਵਾਇਆ ਚੁੰਗੀ ਚੂਹੜਵਾਲ ਤੋ ਫੱਤੂਢੀਗਾ ਰੋਡ ਤੋ ਹੁੰਦਾ ਹੋਇਆ ਮੁੰਡੀ ਮੋੜ ਸੁਲਤਾਨਪੁਰ ਲੋਧੀ ਵਾਪਸੀ ਕਰੇਗਾ। ਉਹਨਾਂ ਨੇ ਇਸ ਕਿਸਾਨ ਟਰੈਕਟਰ ਮਾਰਚ ਵਿੱਚ ਸਮੂਹ ਕਿਸਾਨਾਂ ਤੇ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ।

ਇਸ ਮੀਟਿੰਗ ਵਿੱੱਚ ਸੁਖਪ੍ਰੀਤ ਸਿੰਘ ਪੱਸਣ ਕਦੀਮ ,ਸਰਵਨ ਸਿੰਘ ਬਾਊਪੁਰ ,ਵਿੱੱਕੀ ਜੈਨਪੁਰ , ਹਾਕਮ ਸਿੰਘ ਸ਼ਾਹਜਹਾਨ ਪੁਰ,ਪਰਮਜੀਤ ਸਿੰਘ ਜੋਨ ਪਰਧਾਨ ਭਾਈ ਲਾਲੂ ਜੀ ਡੱਲਾ ਸਾਹਿਬ ,ਸੁਖਦੇਵ ਸਿੰਘ ਬੂਸੋਵਾਲ, ਸੁਖਪ੍ਰੀਤ ਸਿੰਘ ਰਾਮੇ,ਬਲਜਿੰਦਰ ਸਿੰਘ ਸ਼ੇਰਪੁਰ,ਮੁਖਤਿਆਰ ਸਿੰਘ ਮੁੰਡੀ ਛੰਨਾ ,ਅਮਰਜੀਤ ਸਿੰਘ ਟਿੱਬਾ ,ਦਿਲਪ੍ਰੀਤ ਟੋਡਰਵਾਲ ,ਮੁਖਤਿਆਰ ਸਿੰਘ ਢੋਟ, ਡਾਕਟਰ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ,ਮਲਕੀਤ ਸਿੰਘ ਤਲਵੰਡੀ ਚੌਧਰੀਆਂ ,ਮਨਜੀਤ ਸਿੰਘ ਖੀਰਾਂ ਵਾਲੀ, ਆਦਿ ਹਾਜ਼ਰ ਸਨ।

Previous articleਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਤਿੰਨ ਕੰਪਿਊਟਰ ਦਾਨ
Next articleਕਮਲ ਤੱਲ੍ਹਣ ਲੈ ਕੇ ਹਾਜ਼ਰ ਹੋਇਆ ਟਰੈਕ ‘ਹਿੱਕ ਤੇ ਝੰਡਾ’