ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯਾਤਰੂ ਰੇਲ ਗੱਡੀਆਂ ਨੂੰ ਰਸਤਾ ਨਾ ਦੇਣ ਲਈ ਬਜ਼ਿੱਦ

ਅੰਮ੍ਰਿਤਸਰ (ਸਮਾਜ ਵੀਕਲੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੂ ਰੇਲ ਗੱਡੀਆਂ ਵਾਸਤੇ ਰਸਤਾ ਦੇਣ ਤੋਂ ਅੱਜ ਮੁੜ ਇਨਕਾਰ ਕਰ ਦਿੱਤਾ ਹੈ। ਇਹ ਖੁਲਾਸਾ ਕਿਸਾਨ ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਪੁਲੀਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਕੀਤਾ। ਜਥੇਬੰਦੀ ਵੱਲੋਂ ਇਥੇ ਜੰਡਿਆਲਾ ਵਿਖੇ ਰੇਲ ਪਟੜੀਆ ਨੇੜੇ ਲੱਗਪਗ ਦੋ ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ।

ਸ੍ਰੀ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਿਰਫ ਮਾਲ ਗੱਡੀਆ ਨੂੰ ਰਸਤਾ ਦੇਣ ਦੇ ਫ਼ੈਸਲੇ ਨੂੰ ਸਹਿਮਤੀ ਦਿੱਤੀ ਹੈ। ਜੇਕਰ ਇਸ ਮਾਮਲੇ ਵਿਚ ਪੁਲੀਸ ਨੇ ਕੋਈ ਵਧੀਕੀ ਵੀ ਕੀਤੀ ਤਾਂ ਵੀ ਉਨ੍ਹਾਂ ਦੀ ਜਥੇਬੰਦੀ ਆਪਣੇ ਫ਼ੈਸਲੇ ਤੋ ਪਿੱਛੇ ਨਹੀਂ ਹਟੇਗੀ। ਇਸੇ ਦੌਰਾਨ ਰੇਲ ਗੱਡੀਆਂ ਦੀ ਆਮਦ ਨੂੰ ਦੇਖਦਿਆਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ।

Previous articleEx-Assam CM Tarun Gogoi passes away, cremation on Thursday
Next articleਸਰਕਾਰ ਵੱਲੋਂ 69 ਹਜ਼ਾਰ ਪੈਟਰੋਲ ਪੰਪਾਂ ’ਤੇ ਈ-ਚਾਰਜਿੰਗ ਪੁੁਆਂਇੰਟ ਬਣਾਉਣ ਦੀ ਯੋਜਨਾ