” ਕਿਸਾਨ ਤੇ ਜਵਾਨ ਜਿੰਦਾ ਰਹਿਣ “

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਅੰਤ ਕਦੋਂ ਹੋਣਾ ,ਬਰੂਦ ਦੀਆਂ ਜੰਗਾਂ ਦਾ,
ਧਰਤੀ ‘ਤੋਂ ਰੰਗ ਲਹਿਣਾ ਕਦੋਂ ਲਹੂ ਦਿਆਂ ਰੰਗਾਂ ਦਾ;
ਅਮਨ ਅਮਾਨ ਤੇ ਸ਼ਾਂਤੀ ਦਾ ਨਾਅਰਾ ਨੇਂ ਜੋ,
ਤਿਰੰਗੇ ਦੀ ਉੱਚੀ ਜੋ ਸ਼ਾਨ ਜਿੰਦਾ ਰਹਿਣ;
ਖੇਤਾਂ ਵਿੱਚ ਹੱਸਦੇ ਕਿਸਾਨ ਜਿੰਦਾ ਰਹਿਣ,
ਸਰਹੱਦਾਂ ‘ਤੇ ਖੜੇ ਜੋ ਜਵਾਨ ਜਿੰਦਾ ਰਹਿਣ….;
ਇਹ ਨਫ਼ਰਤ ਦੀ ਅੱਗ ਨੂੰ ਆ ਰਲ਼ ਕੇ ਬੁਝਾਈਏ,
ਖੁਸ਼ੀਆਂ ਹੀ ਵੰਡੀਏ, ਨਾਂ ਧਰਮ ਵੰਡਾਈਏ;
ਹਿੰਦੂ ਮੁਸਲਿਮ,ਸਿੱਖ,ਬੋਧੀ,ਜੈਨ ਇਸਾਈਏ,
ਨੇਂ ਵੱਖ ਭਾਵੇਂ ਇੱਕੋ ਸਮਾਨ ਜਿੰਦਾ ਰਹਿਣ;
ਖੇਤਾਂ ਵਿੱਚ ਹੱਸਦੇ ਕਿਸਾਨ ਜਿੰਦਾ ਰਹਿਣ,
ਸਰਹੱਦਾਂ ‘ਤੇ ਖੜੇ ਜੋ ਜਵਾਨ ਜਿੰਦਾ ਰਹਿਣ….;
ਇਹ ਸਰਹੱਦਾਂ ‘ਤੇ ਲੱਗੀ ਕੰਡਿਆਲੀ ਜੋ ਤਾਰ,
ਲੰਘ ਜਾਈਏ ਅੱਜ ਤੋੜ ਲਾਹੌਰਾਂ ਤੋਂ ਪਾਰ;
ਸਾਡੀ ਸਤਿ ਸ਼੍ਰੀ ਅਕਾਲ ਦਾ ਜਵਾਬ ਨਾਲ ਪਿਆਰਾਂ ਦੇ,
ਦਿੰਦੇ ਜੋ ਦੁਆ ਤੇ ਸਲਾਮ ਜਿੰਦਾ ਰਹਿਣ;
ਖੇਤਾਂ ਵਿੱਚ ਹੱਸਦੇ ਕਿਸਾਨ ਜਿੰਦਾ ਰਹਿਣ,
ਸਰਹੱਦਾਂ ‘ਤੇ ਖੜੇ ਜੋ ਜਵਾਨ ਜਿੰਦਾ ਰਹਿਣ….;
ਸਾਡੇ ਸਿਵਿਆਂ ਦੀ ਅੱਗ ਜੋ ਨੇ ਸੇਕਦੇ ਰਹੇ,
ਸ਼ਹੀਦੀਆਂ ਜੋ ਸਾਡੀਆਂ ਨੇਂ ਵੇਚਦੇ ਰਹੇ;
ਹਾਕਮ ਇਸ ਦੇਸ਼ ਨੇਂ ਬੇਸ਼ਰਮਾਂ ਦੇ ਰਾਜੇ,
ਹਾੜਾ ਨਾ ਇਹ ਜੱਗ ‘ਤੇ ਸ਼ੈਤਾਨ ਜਿੰਦਾ ਰਹਿਣ,
ਖੇਤਾਂ ਵਿੱਚ ਹੱਸਦੇ ਕਿਸਾਨ ਜਿੰਦਾ ਰਹਿਣ,
ਸਰਹੱਦਾਂ ‘ਤੇ ਖੜੇ ਜੋ ਜਵਾਨ ਜਿੰਦਾ ਰਹਿਣ….;
ਭਗਤ ਸਰਾਭੇ ਤੇ ਅੰਬੇਦਕਰ ਬਣਨਾ,
ਹੱਸ ਹੱਸ ਦੇਸ਼ ਲਈ ਫ਼ਾਂਸੀ ‘ਤੇ ਚੜ੍ਹਨਾ;
ਅੰਤ ਹੋਇਆ ਵੇਖ ਔਰੰਗੇ ਜਹੇ ਪਾਪੀ ਦਾ,
ਲਿਖਤਾਂ ‘ਚ ਨਾਨਕ ਮਹਾਨ ਜਿੰਦਾ ਰਹਿਣ;
ਖੇਤਾਂ ਵਿੱਚ ਹੱਸਦੇ ਕਿਸਾਨ ਜਿੰਦਾ ਰਹਿਣ,
ਸਰਹੱਦਾਂ ‘ਤੇ ਖੜੇ ਜੋ ਜਵਾਨ ਜਿੰਦਾ ਰਹਿਣ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleਪੈਰਾ ਮਿਲਟਰੀ ਫੋਰਸਾਂ ਦੇ ਜਵਾਨਾਂ ਦਾ ਆਤਮਹੱਤਿਆ ਵੱਲ ਵਧਣਾ ਚਿੰਤਾਜਨਕ
Next articleਜੀ ਕਿਵੇਂ ਲੱਗੂ