ਕਿਸਾਨਾ ਦੇ ਖੇਤੀ ਖਰਚੇ ਘਟਾਓਣ ਲਈ ਖੇਤੀਬਾੜੀ ਵਿਭਾਗ ਯਤਨਸ਼ੀਲ: ਸਨਦੀਪ ਸਿੰਘ ਏ ਡੀ ਓ

(ਸਮਾਜ ਵੀਕਲੀ)

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈੰਪ ਪਿੰਡ ਜਸਪਾਲੋ ਵਿਖੇ ਲਗਾਇਆ ਗਿਆ|

ਇਸ ਕੈੰਪ ਦੌਰਾਨ ਕਿਸਾਨਾ ਨੂੰ ਸੰਬੋਧਿਤ ਕਰਦੀਆ ਸਨਦੀਪ ਸਿੰਘ ਏ ਡੀ ਓ ਨੇ ਕਿਹਾ ਕਿ ਕਿਸਾਨ ਵੀਰ ਝੋਨੇ ਵਿੱਚ ਪੱਤਾ ਲਪੇਟ ਸੁੰਡੀ ਦੇ ਹਮਲੇ ਤੋ ਘਬਰਾਉਣ ਨਾ ਕਿਓ ਕਿ ਹਮਲਾ ਫਿਲਹਾਲ ਆਰਥਿਕ ਕਗਾਰ ਤੋ ਘੱਟ ਹੈ ਅਤੇ ਕੀਟ ਨਾਸਕ ਦੇ ਛਿੜਕਾਅ ਕਰਨ ਦੀ ਲੋੜ ਨਹੀ| ਅਗੇਤਾ ਕੀਟ ਨਾਸ਼ਕ ਦੇ ਛਿੜਕਾਅ ਕਰਨ ਨਾਲ ਮਿੱਤਰ ਕੀੜਿਆ ਦੀ ਗਿਣਤੀ ਤੇ ਮਾੜਾ ਅਸਰ ਪੈਦਾ ਹੈ|

ਮਿੱਤਰ ਕੀੜਿਆ ਦੀ ਭੂਮਿਕਾ ਝੋਨੇ ਦੀ ਫਸਲ ਵਿੱਚ ਦੁਸ਼ਮਣ ਕੀੜਿਆ ਦੀ ਗਿਣਤੀ ਨੂੰ ਘੱਟ ਕਰਨ ਵਿੱਚ ਬਹੁਤ ਹੀ ਅਹਿਮ ਹੁੰਦੀ ਹੈ| ਓਹਨਾ ਕਿਹਾ ਕਿ ਮਿੱਤਰ ਕੀੜਿਆ ਦੀ ਪਛਾਣ ਕਿਸਾਨ ਵੀਰਾ ਨੂੰ ਹੋਣੀ ਲਾਜ਼ਮੀ ਹੈ| ਓਹਨਾ ਇਸ ਮੌਕੇ ਉਲ੍ਹੀ ਰੋਗ ਤੋ ਬਚਣ ਲਈ ਝੋਨੇ ਵਿੱਚ ਪਾਣੀ ਸਕਾਉਣ,ਵੱਟਾ ਤੋ ਨਦੀਨ ਸਾਫ਼ ਕਰਨ ਅਤੇ ਪਨੀਰੀ ਦੀ ਗੂਟੀਆ ਖੇਤ ਵਿਚੋ ਬਾਹਰ ਕਢਣ ਦੀ ਸਲਾਹ ਦਿਤੀ|ਓਹਨਾ ਕਿਸਾਨ ਵੀਰਾ ਨੂੰ ਹਲਦੀ ਰੋਗ ਦੇ ਰੋਕਥਾਮ ਦੇ ਢੰਗ ਤਰੀਕੇ ਵੀ ਸਾਂਝੇ ਕੀਤੇ|

ਝੋਨੇ ਦੇ ਮੁਖ ਕੀੜੇ ਮਕੌੜਿਆ ਬਾਰੇ ਗੱਲ ਕਰਦਿਆ ਓਹਨਾ ਕਿਹਾ ਕਿ ਪਰਮਲ ਝੋਨੇ ਵਿੱਚ ਕੀਟ ਨਾਸ਼ਕ ਜ਼ਹਿਰਾ ਪਾਉਣ ਤੋ ਕਿਸਾਨ ਵੀਰ ਗੁਰੇਜ਼ ਕਰਨ|ਓਹਨਾ ਕਾਲੇ ਅਤੇ ਭੂਰੇ ਟਿੱਡੀਆ ਦੀ ਰੋਖਥਾਮ ਲਈ ਛਿੜਕਾਅ ਕਰਦੇ ਸਮੇ ਨੋਜ਼ਲ ਦਾ ਮੂੰਹ ਮੁੱਢਾ ਵੱਲ ਨੂੰ ਹੋਣਾ ਚਾਹੀਦਾ ਹੈ|ਜੇਕਰ ਕਿਸਾਨ ਵੀਰ ਉਪਰੋਕਤ ਸਾਰੇ ਨੁਕੱਤਿਆ ਦਾ ਧਿਆਨ ਰੱਖਣ ਤਾ ਆਪਣੇ ਖੇਤੀ ਖਰਚੇ ਘਟਾ ਸਕਦੇ ਹਨ|

ਓਹਨਾ ਕਿਹਾ ਕਿ ਵਿਭਾਗ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਦੀ ਸ਼ਿਫਾਰਿਸ ਅਨੁਸਾਰ ਹੀ ਕੀਟ ਨਾਸ਼ਕ ਅਤੇ ਉਲ੍ਹੀ ਨਾਸ਼ਕ ਜ਼ਹਿਰਾ ਦੀ ਵਰਤੋ ਕਰਨ|ਇਸ ਮੌਕੇ ਮੱਕੀ ਦੀ ਨਾਸ਼ਕ ਕਰਨ ਵਾਲੇ ਅਗਾਹਵਾਧੂ ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾ ਦਾ ਦੌਰਾ ਵੀ ਕੀਤਾ ਗਿਆ|

ਮੱਕੀ ਦੀ ਕਾਸ਼ਤ ਕਰਨ ਵਾਲੇ ਇਸ ਕਿਸਾਨ ਦੀ ਵਿਭਾਗ ਦੇ ਅਧਿਕਾਰੀਆ ਵਲੋ ਪ੍ਰਸੰਸਾ ਵੀ ਕੀਤੀ ਗਈ|ਓਹਨਾ ਮੱਕੀ ਦੀ ਕਾਸਤ ਕਰਨ ਵਾਲੇ ਕਿਸਾਨਾ ਨੂੰ ਐਨ.ਏ.ਐਫ.ਸੀ.ਸੀ ਸਕੀਮ ਦਾ ਲਾਹਾ ਲੈਣ|

ਇਸ ਮੌਕੇ ਅਵਤਾਰ ਸਿੰਘ,ਰਾਜਿੰਦਰ ਸਿੰਘ,ਸੁਖਪ੍ਰੀਤ ਸਿੰਘ,ਤਲਵਿੰਦਰ ਸਿੰਘ,ਕੁਲਦੀਪ ਸਿੰਘ,ਗੁਰਮੀਤ ਸਿੰਘ,ਕਵਲਜੀਤ ਸਿੰਘ,ਗੁਰਮੀਤ ਸਿੰਘ,ਅਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ,ਗੁਰਪਿਆਰ ਸਿੰਘ,ਗੁਰਿੰਦਰ ਪਾਲ ਸਿੰਘ,ਨਿਰਮਲ ਸਿੰਘ,ਜਗਵੀਰ ਸਿੰਘ,ਬਲਵੰਤ ਸਿੰਘ,ਵਿਕਰਮਜੀਤ ਸਿੰਘ,ਹਰਦੀਪ ਸਿੰਘ,ਜੋਗਿੰਦਰ ਸਿੰਘ,ਭਾਗ ਸਿੰਘ ਅਤੇ ਡਾ ਲਵ੍ਪ੍ਰੀਤ ਸਿੰਘ  ਹਾਜ਼ਿਰ ਸਨ|ਖੇਤੀਬਾੜੀ ਵਿਭਾਗ ਵਲੋ ਗੁਰਵਿੰਦਰ ਸਿੰਘ ਉਪ ਨਿਰੀਖਕ ਖੇਤੀਬਾੜੀ ਹਾਜ਼ਿਰ ਸਨ|

Previous articleਸ਼ਹੀਦ ਲਖਬੀਰ ਸਿੰਘ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
Next articleमिठड़ा कॉलेज में स्लोगन राइटिंग मुकाबला करवाया गया