ਕਿਸਾਨਾਂ ਦਾ ਵਫ਼ਦ ਪਾਵਰਕੌਮ ਦੇ ਸੀਐੱਮਡੀ ਨੂੰ ਮਿਲਿਆ

ਪਟਿਆਲਾ (ਸਮਾਜਵੀਕਲੀ) :   ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦਾ ਪੰਜ ਮੈਂਬਰੀ ਵਫ਼ਦ ਅੱਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੇਣੂ ਪ੍ਰਸਾਦ ਨੂੰ ਉਨ੍ਹਾਂ ਦੇ ਮੁੱਖ ਦਫ਼ਤਰ ਪਟਿਆਲਾ ਵਿਚ ਮਿਲਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਝੋਨੇ ਦੇ ਸੀਜ਼ਨ ਵਿਚ ਟਿਊਬਵੈੱਲਾਂ, ਮੋਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਐੱਸਡੀਓਜ਼ ਅਤੇ ਜੇ.ਈਜ਼ ਦੀ ਹੈੱਡਕੁਆਰਟਰਾਂ ’ਤੇ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਫੀਡਰ ਵਿਚ ਨੁਕਸ ਪੈਣ ਕਾਰਨ ਬੰਦ ਰਹਿਣ ਵਾਲੀ ਸਪਲਾਈ ਦੀ ਅਗਲੀ ਵਾਰੀ ਭਰਪਾਈ ਕਰਨ, ਟਰਾਂਸਫਾਰਮਰ ਸੜ ਜਾਣ ’ਤੇ 24 ਘੰਟਿਆਂ ਅੰਦਰ ਬਦਲਣ ਦੀ ਮੰਗ ਕੀਤੀ।

ਵਫ਼ਦ ਵਿਚ ਬਲਦੇਵ ਸਿੰਘ ਦਮਨਹੇੜੀ, ਗੁਰਮੇਲ ਸਿੰਘ ਬੋਸਰ, ਗੁਰਦਿਆਲ ਸਿੰਘ ਵਿਰਕ, ਸੇਵਾ ਸਿੰਘ ਤੇ ਹਰਦੇਵ ਸਿੰਘ ਗਿੱਲ ਵੀ ਸ਼ਾਮਲ ਸਨ। ਮੁਲਾਕਾਤ ਮਗਰੋਂ ਸ੍ਰੀ ਬਹਿਰੂ ਨੇ ਦੱਸਿਆ ਕਿ ਸੀਐੱਮਡੀ ਨੇ ਯਕੀਨ ਦਿਵਾਇਆ ਕਿ ਹੈੱਡਕੁਆਰਟਰਾਂ ਤੋਂ ਗ਼ੈਰ-ਹਾਜ਼ਰ ਪਾਏ ਜਾਣ ਵਾਲੇ ਐੱਸ.ਡੀ.ਓਜ਼ ਅਤੇ ਜੇ.ਈਜ਼ ਸਮੇਤ ਹੋਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਤੇ ਵੀ ਝੱਖੜ ਆਦਿ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ, ਤਾਂ ਮਗਰੋਂ ਸਪਲਾਈ ਪੂਰੀ ਕੀਤੀ ਜਾਵੇਗੀ।

Previous articleਰਾਜਿੰਦਰਾ ਹਸਪਤਾਲ ’ਚ ਸਿਹਤ ਅਮਲੇ ਦੇ 11 ਮੈਂਬਰ ਕਰੋਨਾ ਪਾਜ਼ੇਟਿਵ
Next articleਕਰੋਨਾ ਪਾਜ਼ੇਟਿਵ ਮੁਲਜ਼ਮ ਨੇ ਅਦਾਲਤੀ ਅਮਲੇ ਨੂੰ ਵਖਤ ਪਾਇਆ