ਕਿਸ਼ਾਨੋਂ ਤੇ ਮਜ਼ਦੂਰੋ… ਜਾਗੋ

(ਸਮਾਜ ਵੀਕਲੀ)

ਖੇਤਾਂ ‘ਤੇ ਹਮਲੇ ਮਾਰ ਗਈ ,
ਭਾਵੇਂ ਸਾਡੀ ਸਰਕਾਰ ।
ਨੌਜਵਾਨਾਂ ਨੂੰ ਗੁੰਮਰਾਹ ,
ਨਹੀਂ ਕਰ ਸਕਣੀ ਇਸ ਬਾਰ।

ਪਤਾ ਹੈ ਨੀਅਤ ਸਰਕਾਰੇ ਖੋਟੀ,
ਖ੍ਹੋਣੀ ਚਾਹੇਂ ਸਾਡੇ ਹੱਥ ‘ਚੋਂ ਰੋਟੀ।
ਪਿੱਛੇ ਨਹੀਂ ਮੇਰੇ ਪੁੱਤਰਾਂ ਹਟਣਾ,
ਮੋੜਾਂਗੇ ਕੀਮਤ ਤੈਨੂੰ ਮੋਟੀ ।

ਮਜ਼ਦੂਰੀ ਕੀਤੀ ਖੇਤ ਓਏ ਜੱਟਾ,
ਕੱਠਿਆਂ ਘੜੀਆਂ ਆਪਾਂ ਵੱਟਾਂ।
ਕਿਵੇਂ ਤੈਨੂੰ ਕੱਲਿਆਂ ਛੱਡ ਕੇ,
ਬਦਨਾਮੀ ਮੈਂ ਜੱਗ ਤੋਂ ਖੱਟਾਂ।

ਜਾਤਾਂ ਪਾਤਾਂ ਤੋਂ ਉੱਪਰ ਉੱਠੀਏ,
ਗੰਦਾ ਸਿਸਟਮ ਜੜ੍ਹ ਤੋਂ ਪੁੱਟੀਏ।
ਬਹੁਤ ਝਗੜੇ ਇਹਨਾਂ ਪਿੱਛੇ ਲੱਗਕੇ,
ਏਕਤਾ ਵਾਲੀ ਸੌਂਹ ਕੋਈ ਚੁੱਕੀਏ।

ਜੇ ਹੁਣ ਰਹੇ ਚੁੱਪ – ਚਾਪ ਅਸੀਂ,
ਕਰ ਬੈਠਾਂਗੇ ਵੱਡਾ ਪਾਪ ਅਸੀਂ ।
ਦਰ -ਦਰ ਮੰਗਣਗੇ ਸਾਡੇ ਬੱਚੇ ,
ਠੂਠੇ ਫੜਾਵਾਂਗੇ ਆਪ ਅਸੀਂ ।

ਗੁਰਵੀਰ ਅਤਫ਼
ਛਾਜਲਾ( ਸੰਗਰੂਰ)

Previous articleकृषि बिलों के खिलाफ संघर्ष कर रहे किसानों के हक में रेल कर्मचारियों ने संघर्ष का झंडा बुलंद किया
Next articleਝੋਨੇ ਦੇ ਨਾੜ ਨੂੰ ਨਾ ਅੱਗ ਲਗਾ ਕਿ ਕਿਸਾਨ ਖੇਤ ਦੇ ਲਾਭਕਾਰੀ ਜੀਵਾਣੂੰ ਅਤੇ ਜਰੂਰੀ ਖੁਰਾਕੀ ਤੱਤਾ ਨੂੰ ਨਸ਼ਟ ਹੋਣ ਤੋ ਬਚਾ ਸਕਦੇ ਹਨ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ