ਕਾਲੇ ਹਾਸ਼ੀਏ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਬੁੱਧ ਚਿੰਤਨ / ਬੁੱਧ ਸਿੰਘ ਨੀਲੋੰ

ਪੰਜਾਬੀ ਲੋਕਾਂ ਦੇ ਸੁਹਜ ਦਾ ਨੀ ਪਤਾ ਕੀ ਹੈ…ਪਰ ਪੀਟਰ ਇੰਜਣ ਗਰਮ ਛੇਤੀ ਹੋ ਕੇ ਛੇਤੀ ਖੁੱਲ੍ਹ ਜਾਂਦੇ ਹਨ..ਸੁਭਾਅ ਦੇ ਤੱਤੇ ਪਰ…ਕਿਸੇ ਦੇ ਬੋਲੀ ਮਾਰਨ ਤੇ ਭਾਜੀ ਮੋੜਦੇ ਆ..ਨਹੀਂ ..ਚੜੀ ਲੱਥੀ ਦਾ ਕੋਈ ਫਿਕਰ ਫਾਕਾ ਨਹੀਂ …
ਛੇ ਵਰੇ ਪਹਿਲਾਂ ਗੁਰੂ ਸ਼ਬਦ ਦੇ ਅੰਗ ਪਾੜ..ਰੂੜ੍ਹੀਆਂ ਤੇ ਸੁੱਟੇ..ਕੋਟ ਕਪੂਰੇ. ਬਹਿਬਲ ਕਲਾਂ ਤੇ ਬਰਗਾੜੀ ਨਿਹੱਥੇ ਲੋਕ ਕੁੱਟੇ…ਕਿਸ ਨੇ ਕੁੱਟ ਵਾਏ..ਗੋਲੀ ਚਲਾਈ ..ਦੋ ਨੌਜਵਾਨ ਸ਼ਹੀਦ ਹੋਏ…ਜਾਂਚ ਹੋਈ..ਕਮਿਸ਼ਨ ਬਣਿਆ ..ਫੇਰ ਸਿੱਟ ਬਣੀ…ਕਾਂਗਰਸ ਨੇ ਸਰਕਾਰ ਬਣਾਈ …ਅਸੀਂ ਕਰਾ਼ਗੇ ਅੰਦਰ ਦੋਸ਼ੀ….ਹਰਮਿੰਦਰ ਸੂ..ਨੇ ਸੁਖਜਿੰਦਰ ਰੰਧਾਵਾ …ਤੇ ਹੋ ਕਈਆਂ ਨੇ ਵਿਧਾਨ ਸਭਾ ਧੂੰਆਂ ਧਾਰ…ਭਾਸ਼ਣ ਝਾੜੇ…ਜਿਵੇਂ ਗਰਦ ਝਾੜੀ ਹੈ..ਹੁਣ ਜਦੋਂ ਸਿੱਟ ਦੀ ਰਿਪੋਰਟ ਰੱਦ ਹੋਈ… ਤਾਂ ਕੋਈ ਨੇ ਨੀ ਬੋਲਿਆ …ਪਰ ਤੱਥ ਬੋਲਦੇ ਨੇ…ਕਿਸ ਦੇ ਕਹਿਣ ਤੇ ਧਰਨੇ ਤੇ ਗੋਲੀ ਚਲਾਈ …ਕੌਣ ਕੌਣ ਕਮਾਂਡ ਕਰਦਾ ਸੀ…ਫੋਨ ਤੇ..ਦਰਵੇਸ਼ ਸਾਰੀ ਕਿਵੇਂ ਜਾਗਦਾ ਰਿਹਾ…
ਪਰ ਹੁਣ ਕੋਈ ਸਤਿਕਾਰ ਕਮੇਟੀ..ਤੇ ਨਾ ਲੋਕਾਂ ਦੇ ਘਰ ਜਾ ਕੇ ਸੋਟੇ ਚਲਾਉਣ..ਵਾਲੀਆਂ ਲਾਡਲੀਆਂ ਫੌਜਾਂ …
ਹੁਣ ਕਿਉਂ ਨਹੀਂ ਭਾਵਨਾਵਾਂ ਭੜਕੀਆਂ…
ਪਰ ਜਫਰ ਕਹਿੰਦਾ .ਬੁੱਧ ਸਿਆੰ ..ਭਾਵਨਾਵਾਂ ਭੜਕਦੀ ਦੀਆਂ ਨਹੀਂ ਭੜਕਾਈਆਂ ਜਾਂਦੀਆਂ ਨੇ….
ਇਹ ਵੀ ਨਵੀਂ ਗੱਲ ਹੈ
ਹੁਣ ਬਰਗਾੜੀ ਕਾਂਡ ਦਾ ਕੇਸ ਖੁੱਲ੍ਹਾ ਹੈ..ਵਕੀਲ ਕਹਿੰਦੇ ਕੁੰਵਰ ਸਾਹਿਬ ਹੋਣਗੇ..ਕਈ ਰਾਜਸੀ ਆਗੂ ..ਕਾਲੀ ਦਲ ਤੇ ਕਾਂਗਰਸ ਦੇ ਫਸਣਗੇ….ਤੇ ਵਿਰੋਧੀ ਹੱਸਣਗੇ..ਜਿਵੇਂ ਹੁਣ ਹੱਸਦੇ ਹਨ…
ਲੋਕਾਂ ਨੂੰ ਗੱਲ ਚਾਹੀਦੀ ਹੈ..ਜਿਵੇਂ ਕਹਿੰਦੇ ਖੁਸਰਿਆਂ ਘਰ ਮੁੰਡਾ ਜੰਮ ਪਿਆ..ਤੇ ਚੁੰਮ ਚੁੰਮ ਹੀ ਮਾਰ ਦਿੱਤਾ ..ਜਿਵੇ ਕੈਪਟਨ ਨੇ ਜਾਂਚ ਰਿਪੋਰਟ ਦਾ ਕੀਤਾ ….ਅਾਪਣੇ ਕੇਸ ਤਾਂ ਦਿੱਲੀ ਤੋਂ ਵਕੀਲ ਲਿਆਉਦੇ ਰਹੇ ਪੱਚੀ ਲੱਖ ਦੇਦੇ ਰਹੇ…ਪਰ ਬਹਿਬਲ ਕਾਂਡ ਲਈ ਆਪਣਾ ਵਕੀਲ ਭੇਜਦੇ ਰਹੇ..ਜਿਸ ਨੇ ਬਹੁਤੇ ਕੇਸ ਹਾਰੇ..ਖੈਰ…ਕਾਂਗਰਸ ਵੀ ਘਿਰੀ ਹੈ…ਤੇ ਕਾਲੀ ਵੀ..ਪੁਲੀਸ ਵੀ…ਪਰ ਲੀਰਾ ਦੀ ਗੇੰਦ ਵਿਚੋਂ ਕੀ ਨਿਕਲੂਗਾ….?
₹₹₹₹₹₹%%

ਦੇਸ਼ ਜਦੋਂ ਵੰਡਿਆ ਗਿਆ ਤੇ ਸਾਜਿਸ਼ ਅਧੀਨ ਦੰਗੇ ਸ਼ੁਰੂ ਕਰਵਾਏ ਗਏ। ਹਰ ਰੋਜ ਕਿਧਰੇ ਨਾ ਕਿਧਰੇ ਕਿਸੇ ਵਾਰਦਾਤ ਦੀ ਖਬਰ ਆ ਜਾਵੇ। ਇਕ ਥਾਣੇਦਾਰ ਨੇ ਇਕ ਸਿਪਾਹੀ ਦੀ ਡਿਊਟੀ ਲਾ ਦਿੱਤੀ ਜਿੱਥੇ ਦੰਗਾ ਹੋਇਆ ਸੀ । ਕੁੱਝ ਦਿਨ ਸ਼ਾਂਤੀ ਰਹੀ। ਫੇਰ ਕਿਸੇ ਹੋਰ ਇਲਾਕੇ ਵਿੱਚਲੇ ਵਾਰਦਾਤ ਹੋ ਗਈ। ਉਸ ਸਿਪਾਹੀ ਨੂੰ ਹੁਣ ਉਸ ਥਾਂ ਜਾਣ ਲਈ ਕਿਹਾ ਗਿਆ ।। ਉਹ ਨੂੰ ਵਾਰਦਾਤ ਹੋਣ ਤੋਂ ਬਾਅਦ ਹੀ ਘਟਨਾ ਵਾਲੀ ਥਾਂ ਤੇ ਭੇਜਿਆ ਜਾਂਦਾ ਸੀ। ਇਕ ਦਿਨ ਕਿਸੇ ਹੋਰ ਥਾਂ ਉਤੇ ਦੰਗੇ ਹੋ ਗਏ। ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ । ਮੁਨਸ਼ੀ ਨੇ ਸਿਪਾਹੀ ਨੂੰ ਦੰਗਿਆਂ ਵਾਲੇ ਇਲਾਕੇ ਵਿੱਚ ਜਾਣ ਲਈ ਕਿਹਾ ਤੇ ਅੱਗੋਂ ਸਿਪਾਹੀ ਬੋਲਿਆ “” ਜਨਾਬ ਮੈਨੂੰ ਉਥੇ ਭੇਜੋ ਜਿਥੇ ਦੰਗੇ ਕਰਵਾਉਣੇ ਆ, ਤੇ ਆ ਕੀ ਸੱਪ ਲੰਘੇ ਤੋਂ ਲਕੀਰ ਕੁੱਟੋ।
—++
ਸ਼ਹਿਰ ਵਿੱਚ ਕੁੱਝ ਵੀ ਚੰਗਾ ਮਾੜਾ ਹੁੰਦਾ ਤਾਂ ਇਲਾਕੇ ਦੇ ਅੈਮ ਅੈਲ ਏ, ਥਾਣੇਦਾਰ , ਕੌਸਲਰ, ਪ੍ਰਧਾਨ , ਚੌਕੀਦਾਰ ਤੇ ਗਲੀ ਦੇ ਅਵਾਰਾ ਕੁੱਤਿਆਂ ਨੂੰ ਪਤਾ ਹੁੰਦਾ ਹੈ ਕਿ ਕਿਸ ਨੇ ਇਹ ਵਾਰਦਾਤ ਕੀਤੀ ਹੈ। ਹਰ ਘਟਨਾ ਦੇ ਅੱਗੇ ਤੇ ਪਿੱਛੇ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਹੈ।ਪਰ ਮੰਨਦਾ ਕੋਈ ਵੀ ਨਹੀਂ ।

—-+—

ਕੱਲ੍ਹ ਦੀ ਮੀਡੀਆ ਤੇ ਖਬਰ ਚੱਲਦੀ ਹੈ ਕਿ ਪੁਲਿਸ ਨੇ ਬਜ਼ੁਰਗ ਮਰੀਜ਼ ਨੂੰ ਹਸਪਤਾਲ ਨੀ ਜਾਣ ਦਿੱਤਾ ਤੇ …
ਪੁਲਿਸ ਵਾਲਿਆਂ ਨੂੰ ਹੁਕਮ ਸੀ ਕਿ ਚਿੜੀ ਨੀ ਫਰਕਣ ਦੇਣੀ ਤੇ
ਬਸ ਫੇਰ ਕੀ ਹੁੰਦਾ ਹੈ। ਨਾਲੇ ਖਬਰ ਵੀ ਕਿਸੇ ਹੋਰ ਸੂਬੇ ਦੀ ਹੈ।। ਆਪਣੇ ਇਲਾਕੇ ਦੀ ਨਹੀਂ । ਬੰਦੇ ਦੀ ਹਾਲਤ ਦਾ ਕੀ ਹੈ?
ਹੁਣ ਹਰ ਥਾਂ ਉਤੇ ਤਾਂ ਪੁਲਿਸ ਪਹਿਰਾ ਨੀ ਦੇ ਸਕਦੀ ਜਾਂ ਰੱਖ ਸਕਦੀ ?
ਪੁਲਿਸ ਕੋਲ ਹੋਰ ਬਹੁਤ ਕੰਮ ਹੁੰਦੇ ਹਨ। ₹₹₹
^^^^^^^^^^^^^^^
ਇਹ ਜਿਹੜੀ ਤਸਵੀਰ ਥੱਲੇ ਹੈ ਇਹ ਕਿਸੇ ਉਸ ਦਰਖਤ ਦੀ ਹੈ। ਜਿਹੜਾ ਹੁਣ ਜੁੱਤੀਆਂ ਵਾਲਾ ਪੀਰ ਕਰਕੇ ਪ੍ਰਸਿੱਧ ਹੈ। ਇਸ ਤਰ੍ਹਾਂ ਦੇ ਅਨੋਖੇ ਰੁੱਖ ਤੇ ਬੰਦੇ ਮਿਲ ਜਾਣਗੇ।
ਇਸ ਬਾਰੇ ਇਹ ਚਰਚਾ ਹੈ ਕਿ ਭਲੇ ਦਿਨਾਂ ਦੀ ਗੱਲ ਹੈ! ਦੇਸ਼ ਵਿੱਚ ਬੁਲਟ ਟਰੇਨ ਚਲਾਉਣ ਵਾਲੀ ਜਨ ਸੇਵਕ ਪਾਰਟੀ ਦੇ ਰਾਜ ਵੇਲੇ ਹੈ। ਹੁਣ ਤੁਸੀਂ ਪੁੱਛਿਆ ਹੈ!
” ਹੋਇਆ ..ਕੀ.ਜੇ ਨੱਚ ਦੀ ਬਾਂਹ ਫੜ ਲਈ ? ਡਾਕਾ ਤੇ ਨੀ ਮਾਰਿਆ ????”
—– ਹੁਣ ਤੇ ਕੋਈ ਡਾਕਾ ਮਾਰ ਹੀ ਸਕਦਾ ! ਜਦੋਂ ਡਾਕੂਆਂ ਦੀ ਸਾਰੀ ਸਰਕਾਰ ਹੋਵੇ!—- ਫੇਰ ਬੰਦਾ ਨਾ ਰੋਵੇ…?

Previous articleਅਣਖੀ ਮੇਰੇ ਪੰਜਾਬ ਦੇ
Next articleਝੂਠ