ਕਾਮੇਡੀ ਦੇ ਨਾਲ ਦਿਖੇਗੀ ਸਪਰਮ ਐਕਸਚੇਂਜ ਦੀ ਮਜ਼ੇਦਾਰ ਕਹਾਣੀ

ਨਵੀਂ ਦਿੱਲੀ : ਐਕਟਰ ਅਕਸ਼ੈ ਕੁਮਾਰ ਇਕ ਵਾਰ ਫਿਰ ਸਾਲ ਖ਼ਤਮ ਹੋਣ ਤੋਂ ਪਹਿਲਾਂ ਵੱਡੇ ਪਰਦੇ ‘ਤੇ ਮਲਟੀ ਸਟਾਰ ਕਾਸਟ ਵਾਲੀ ਫਿਲਮ ਨਾਲ ਦਿਖਾਈ ਦੇਣ ਵਾਲੇ ਹਨ। ਅਕਸ਼ੈ ਕੁਮਾਰ ਦੇ ਨਾਲ ਕਰੀਨਾ ਕਪੂਰ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਦੀ ਸਟਾਰ ਕਾਸਟ ਵਾਲੀ ਇਹ ਫਿਲਮ ਗੁਡ ਨਿਊਜ਼ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕਾਮੇਡੀ ਸੋਸ਼ਲ ਡਰਾਮਾ ਫਿਲਮ ਗੁਡ ਨਿਊਜ਼ ਕ੍ਰਿਸਮਿਸ ਹਾਲੀਡੇਅ ਦੌਰਾਨ 27 ਦਸੰਬਰ ਨੂੰ ਰਿਲੀਜ਼ ਹੋਵੇਗੀ ਅਤੇ ਸਾਲ ਦੇ ਆਖਰ ਵਿਚ ਇਕ ਵਾਰ ਫਿਰ ਅਕਸ਼ੈ ਕੁਮਾਰ ਬਾਕਸ ਆਫਿਸ ‘ਤੇ ਕਮਾਲ ਦਿਖਾ ਸਕਦੇ ਹਨ।

ਡਾਇਰੈਕਟਰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤੀ ਫਿਲਮ ਗੁਡ ਨਿਊਜ਼ ਦੀ ਕਹਾਣੀ ਆਈਵੀਐੱਫ ਤੋਂ ਹੋਣ ਵਾਲੀ ਪ੍ਰੈਗਨੈਂਸੀ ‘ਤੇ ਅਧਾਰਿਤ ਹੈ। ਇਸ ਵਿਚ ਕਾਮੇਡੀ ਦੇ ਨਾਲ ਨਾਲ ਆਈਵੀਐਫ ਨੂੰ ਲੈ ਕੇ ਜਾਣਕਾਰੀ ਵੀ ਦਿੱਤੀ ਗਈ ਹੈ। ਫਿਲਮ ਦੇ ਟ੍ਰੇਲਰ ਮੁਤਾਬਕ ਅਕਸ਼ੈ ਕੁਮਾਰ ਅਤੇ ਕਰੀਲਾ ਕਪੂਰ ਦੀ ਜੋੜੀ ਦਿਖਾਈ ਦੇਵੇਗੀ। ਉਥੇ ਦਿਲਜੀਤ ਦੁਸਾਂਝ ਅਤੇ ਕਿਆਰਾ ਕਪਲ ਦੇ ਰੂਪ ਵਿਚ ਦਿਖਾਈ ਦੇਣਗੇ।

ਫਿਲਮ ਦਾ ਟ੍ਰੇਲਰ ਮਜ਼ੇਦਾਰ ਹੈ। ਟ੍ਰੇਲਰ ਮੁਤਾਬਕ ਇਸ ਵਿਚ ਦੋ ਬਤਰਾ ਪਰਿਵਾਰ ਹਨ ਅਤੇ ਆਈਵੀਐਫ ਦੌਰਾਨ ਦੋਵੇਂ ਪਰਿਵਾਰਾਂ ਦੇ ਸਪਰਮ ਐਕਸਚੇਂਜ ਹੋ ਜਾਂਦੇ ਹਨ ਤੇ ਕਹਾਣੀ ਅੱਗੇ ਵਧਦੀ ਹੈ। ਫਿਲਮ ਵਿਚ ਕਾਮੇਡੀ,ਇਮੋਸ਼ਨ ਦਾ ਤੜਕਾ ਦੇਖਣ ਨੂੰ ਮਿਲੇਗਾ। ਉਥੇ ਕਰੀਨਾ ਕਪੂਰ ਅਤੇ ਕਿਆਰਾ ਪ੍ਰੈਗਨੈਂਟ ਦਿਖਾਈਆਂ ਗਈਆਂ ਹਨ।

ਪਹਿਲਾਂ ਫਿਲਮ ਮੇਕਰਜ਼ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਫਿਲਮ ਦਾ ਟ੍ਰੇਲਰ ਸੋਮਵਾਰ 12 ਵਜੇ ਜਾਰੀ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਮਿੱਥੇ ਸਮੇਂ ‘ਤੇ ਟ੍ਰੇਲਰ ਯੂ-ਟਿਊੁਬ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਉਥੇ ਫਿਲਮ ਦੀ ਸਟਾਰ ਕਾਸਟ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਕੰਪਨੀ ਨੇ ਕੀਤਾ ਹੈ। ਟ੍ਰੇਲਰ ਤੋਂ ਪਹਿਲਾਂ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਵਿਚ ਅਕਸ਼ੈ ਕੁਮਾਰ ਅਤੇ ਦਿਲਜੀਤ ਦੁਸਾਂਝ ਪ੍ਰੈਗਨੈਂਟ ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਦੇ ਨਾਲ ਦਿਖ ਰਹੇ ਹਨ।

Previous articleNBFCs can go for insolvency resolution post MCA notification
Next articleਮਨੀਸ਼ ਮਲਹੋਤਰਾ ਦੇ ਪਿਤਾ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ