ਕਾਂਗਰਸ ਸੇਵਾ ਦਲ ਪੰਜਾਬ ਵਿਧਾਨ ਸਭਾ ਚੋਣਾਂ ’ਚ ਨਿਭਾਏਗੀ ਅਹਿਮ ਰੋਲ-ਪ੍ਰਧਾਨ ਜੋਤੀ ਖੰਨਾ

*ਬਾਕੀ ਪਾਰਟੀਆਂ ਹਰ ਫਰੰਟ ’ਤੇ ਫੇਲ ਸਾਬਤ-ਸਰਪੰਚ ਮੈਂਗੜਾ, ਮਨਜੀਤ ਕੌਰ*

ਅੱਪਰਾ, (ਸਮਾਜ ਵੀਕਲੀ) -ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸੇਵਾ ਦਲ ਆਪਣੀ ਅਹਿਮ ਭੂਮਿਕਾ ਨਿਭਾਏਗਾ ਤੇ ਪੰਜਾਬ ’ਚ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜੋਤੀ ਖੰਨਾ ਇੰਚਾਰਜ ਮਹਿਲਾ ਕਾਂਗਰਸ ਸੇਵਾ ਦਲ ਪੰਜਾਬ ਤੇ ਪ੍ਰਧਾਨ ਹਿਮਾਚਲ ਕਾਂਗਰਸ ਸੇਵਾ ਦਲ, ਚੌਧਰੀ ਸੋਮਪਾਲ ਮੈਂਗੜਾ ਜਨਰਲ ਸਕੱਤਰ ਕਾਂਗਰਸ ਸੇਵਾ ਦਲ ਪੰਜਾਬ ਤੇ ਸਰਪੰਚ ਮਨਜੀਤ ਕੌਰ ਪ੍ਰਧਾਨ ਓ. ਬੀ. ਸੀ. ਵਿੰਗ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ਕਰਦਿਆਂ ਕਿਹਾ ਕਿ ਸਿਰਫ ਪੰਜਾਬ ਦੀ ਕਾਂਗਰਸ ਸਰਕਾਰ ਹੀ ਹਰ ਵਰਗ ਦੇ ਨਾਲ ਖੜੀ ਹੋਈ ਹੈ।

ਜਿਸ ਕਾਰਣ ਪੰਜਾਬ ’ਚ ਜ਼ਮੀਨੀ ਪੱਧਰ ’ਤੇ ਜੁੜੀ ਹੋਈ ਕਾਂਗਰਸ ਪਾਰਟੀ ’ਤੇ ਹਰ ਵਰਗ ਵਿਸ਼ਵਾਸ਼ ਕਰਦਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ’ਚ ਅਕਾਲੀ ਦਲ, ਭਾਜਪਾ ਤੇ ਆਪ ਆਪਣਾ ਜਨ ਆਧਾਰ ਗਵਾ ਚੁੱਕੀਆਂ ਹਨ, ਜਿਸ ਕਾਰਣ ਪੰਾਬ ’ਚ ਕੈਪਟਨ ਸਰਕਾਰ ਦੀਆਂ ਲੋਕ ਹਿੱਤ ਦੀਆਂ ਨੀਤੀਆਂ ’ਤੇ ਪੰਜਾਬ ਦੇ ਵੋਟਰ ਇੱਕ ਵਾਰ ਫਿਰ ਮੋਹਰ ਲਗਾਉਣਗੇ। ਇਸ ਮੌਕੇ ਬੋਲਦਿਆਂ ਚੌਧਰੀ ਸੋਮਪਾਲ ਮੈਂਗੜਾ ਤੇ ਸਰਪੰਚ ਮਨਜੀਤ ਕੌਰ ਚਚਰਾੜੀ ਨੇ ਕਿਹਾ ਕਿ ਕਾਂਗਰਸ ਸੇਵਾ ਦਲ ਤੇ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ’ਚ ਪੂਰੀ ਤਰਾਂ ਸੰਗਠਿਤ ਹੋਕੇ ਆਮ ਲੋਕਾਂ ’ਚ ਆਪਣੀ ਪਛਾਣ ਬਣਾ ਚੁੱਕਾ ਹੈ।

Previous articleਖੂਨਦਾਨ ਤੇ ਮੁਫਤ ਮੈਡੀਕਲ ਚੈੱਕ-ਅੱਪ ਕੈਂਪ 11 ਨੂੰ
Next articleNo impact of KMP blockade by farmers in Gurugram