ਕਾਂਗਰਸ ਵੱਲੋਂ ਲਾਏ ਗਏ ਦੋਸ਼ ਆਧਾਰਹੀਣ: ਕੇਂਦਰੀ ਮੰਤਰੀ

ਬੰਗਲੂਰੂ/ਨਵੀਂ ਦਿੱਲੀ: ਦੋ ਕੇਂਦਰੀ ਮੰਤਰੀਆਂ ਡੀ ਵੀ ਸਦਾਨੰਦ ਗੌੜਾ ਅਤੇ ਮੁਖਤਾਰ ਅੱਬਾਸ ਨਕਵੀ ਨੇ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ’ਤੇ ਕਾਂਗਰਸ ਵੱਲੋਂ ‘ਬਦਲਾਖੋਰੀ’ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸਰਕਾਰ ਨੇ ਜਾਂਚ ਏਜੰਸੀਆਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਸੀ ਅਤੇ ਹੁਣ ਉਹੋ ਦੋਸ਼ ਭਾਜਪਾ ’ਤੇ ਮੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਬਦਲਾ ਹੀ ਲੈਣਾ ਸੀ ਤਾਂ ਐੱਨਡੀਏ ਸਰਕਾਰ ਦੇ ਪਿਛਲੇ ਕਾਰਜਕਾਲ ’ਚ ਹੀ ਲੈ ਲਿਆ ਗਿਆ ਹੁੰਦਾ। ਸ੍ਰੀ ਗੌੜਾ ਨੇ ਕਿਹਾ ਕਿ ਕਾਂਗਰਸ ਆਪਣਾ ਚਿਹਰਾ ਬਚਾਉਣ ਲਈ ਸਰਕਾਰ ਖ਼ਿਲਾਫ਼ ਦੋਸ਼ ਲਾ ਰਹੀ ਹੈ। ਉਧਰ ਦਿੱਲੀ ’ਚ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਉਸ ਦੇ ਆਗੂ ‘ਭ੍ਰਿਸ਼ਟਾਚਾਰ ਨੂੰ ਇਨਕਲਾਬ ’ਚ ਬਦਲਣ’ ਦੀ ਕੋਸ਼ਿਸ਼ ਕਰ ਰਹੇ ਹਨ।

Previous articleChidambaram sent to 4 days CBI custody in INX media case
Next articleਅਜੈ ਭੱਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ