ਕਾਂਗਰਸ ਪ੍ਰਧਾਨ ਦੀ ਚੋਣ ‘ਤੇ ਸ਼ਸੀ ਥਰੂਰ ਨੇ ਦਿਖਾਇਆ ਆਪਣੀ ਪਾਰਟੀ ਨੂੰ ਸ਼ੀਸ਼ਾ

ਨਵੀਂ ਦਿੱਲੀ: ਕਾਂਗਰਸ ਪਾਰਟੀ ‘ਚ ਇਨ੍ਹੀਂ ਦਿਨੀਂ ਨਵੇਂ ਪ੍ਰਧਾਨ ਦੀ ਚੋਣ ਦੀਆਂ ਸਰਗਰਮੀਆਂ ਚਰਮ ‘ਤੇ ਹਨ। ਨਵੇਂ ਕਾਂਗਰਸ ਪ੍ਰਧਾਨ ਨੂੰ ਚੁਣੇ ਜਾਣ ਸਬੰਧੀ ਹਰ ਪਾਸੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਕਾਂਗਰਸ ਆਹਲਾ ਕਮਾਨ ਹੁਣ ਤਕ ਪਾਰਟੀ ਪ੍ਰਧਾਨ ‘ਤੇ ਕੋਈ ਫ਼ੈਸਲਾ ਨਹੀਂ ਲੈ ਸਕੀ। ਇਸ ਦੌਰਾਨ ਕਾਂਗਰਸ ਦੀ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਇਕ ਵੱਡਾ ਬਿਆਨ ਦਿੱਤਾ ਹੈ। ਥਰੂਰ ਨੇ ਕਿਹਾ ਕਿ ਸਿਰਫ਼ ਚੋਣਾਂ ਹੀ ਇਕ ਅਜਿਹਾ ਤਰੀਕਾ ਹੋ ਸਕਦੀਆਂ ਹਨ ਜਿਸ ਨਾਲ ਕਾਂਗਰਸ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ। ਇਕ ਨਿੱਜੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।

ਇਕ ਨਿੱਜੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਸ਼ਸ਼ੀ ਥਰੂਰ ਤੋਂ ਨਵੇਂ ਕਾਂਗਰਸ ਪ੍ਰਧਾਨ ਸਬੰਧੀ ਸਵਾਲ ਕੀਤਾ ਗਿਆ। ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਮੇਰੇ ਲਿਹਾਜ਼ ਚੋਣਾਂ ਹੀ ਅੱਗੇ ਦਾ ਰਸਤਾ ਹੋਣਗੀਆਂ। ਸਾਡੇ ‘ਚੋਂ ਕੋਈ ਵੀ ਜਵਾਬ ਦੇ ਸਕਦਾ ਹੈ, ਪਰ ਇਸ ਦਾ ਮਤਲਬ ਕੁਝ ਵੀ ਨਹੀਂ ਹੈ ਜੋ ਕਿ ਕਾਰਕੁਨਾਂ ਦੀ ਇੱਛਾ ਨੂੰ ਦਰਸਾਉਂਦਾ ਹੈ। ਅਸੀਂ ਲੋਕਤੰਤਰ ‘ਚ ਇਕ ਗੈਰ-ਲੋਕਤੰਤਰੀ ਪਾਰਟੀ ਨਹੀਂ ਹੋ ਸਕਦੇ। ਅਸੀਂ ਲੋਕਤੰਤਰੀ ਸਥਾਨ ਤੇ ਲੋਕਤੰਤਰੀ ਅਧਿਕਾਰਾਂ ਲਈ ਲੜ ਰਹੇ ਹਾਂ।’

ਉਨ੍ਹਾਂ ਅੱਗੇ ਕਿਹਾ, ‘ਇਹ ਦੇਖਦੇ ਹੋਏ ਕਿ ਰਾਹੁਲ ਗਾਂਧੀ, ਜੋ ਕਿ ਸਾਰਿਆਂ ਦੀ ਪਸੰਦ ਹਨ, ਆਪਣੀ ਬਦਕਿਸਮਤ ਵਿਦਾਈ ‘ਤੇ ਮੁੜ ਵਿਚਾਰ ਕਰਨ ਤੋਂ ਬਿਲਕੁਲ ਇਨਕਾਰ ਕਰ ਕਰਦੇ ਹਨ, ਲਿਹਾਜ਼ਾ ਸਾਡੇ ਕੋਲ ਇਸ ਪ੍ਰਕਿਰਿਆ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਸਾਡੇ ਕੋਲ ਹੋਰ ਬਹੁਤ ਉਮੀਦਵਾਰ ਹਨ।’

Previous articleLeh’s first Mobile Science Exhibition van flagged off
Next articleਡੋਰੀਅਨ ਤੁਫ਼ਾਨ ਨਾਲ 2,23,000 ਘਰਾਂ ਦੀ ਬੱਤੀ ਗੁੱਲ, 30 ਦੀ ਮੌਤ, ਬਰਤਾਨਵੀ-ਅਮਰੀਕੀ ਬਲਾਂ ਨੇ ਸੰਭਾਲਿਆ ਮੋਰਚਾ