ਕਹਿ ਕੇ ਲਿਖਾਇਆ ਬੜਾ ਲਿਖਾਇਆ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਕਈ ਤਾਂ ਮੋਤੀ ਪਰੋਂਅਦੇ ਲਿਖਤਾਂ ਵਿੱਚ
ਅਤੇ ਕਈ ਉਗਾਲ਼ੀ ਕਰਦੇ ਨੇ ।
ਜੇ ਕਰ ਨਾ ਚੱਜ ਦੀ ਗੱਲ ਕਰੀਏ
ਪਾਸਾ ਵੱਟ ਲੈਂਦੇ ਘਰਦੇ ਨੇ ।
ਕਹਿ ਕੇ ਲਿਖਾਇਆ ਬੜਾ ਲਿਖਾਇਆ
ਆਪੇ ਹੀ ਲਿਖਣ ਨੂੰ ਜੀਅ ਕਰਦੈ ,
ਜੇਕਰ ਮਿੱਤਰੋ ਲਿਖਤ ਵਿੱਚ ਦਮ ਹੋਵੇ
ਦੁਸ਼ਮਣ ਵੀ ਸਿਫ਼ਤਾਂ ਕਰਦੇ ਨੇ ।
*************************
ਕਿਸੇ ਬੰਦੇ ਦੀ ਲਿਖਤ ਕਿਸੇ ਨੂੰ
ਪੜ੍ਨ ਲਈ ਮਜ਼ਬੂਰ ਕਰੇ ।
ਦੂਸਰੇ ਪਾਸੇ ਕਿਸੇ ਦੀ ਗੱਲ
ਤਨ ਮਨ ਤੋਂ ਕੋਹਾਂ ਦੂਰ ਕਰੇ ।
ਕਦੇ ਖ਼ੂਬ ਕਦੇ ਬਹੁਤ ਖ਼ੂਬ
ਕਦੇ ਸੁੰਦਰ ਤੇ ਕਦੇ ਅਤੀ ਸੁੰਦਰ ,
ਸ਼ਰਮਾ ਪਿੰਡ ਰੰਚਣਾਂ ਨੂੰ ਜਿੱਦਾਂ
ਲਿਖਤਾਂ ਰਾਹੀਂ ਮਸ਼ਹੂਰ ਕਰੇ ।
***********************
ਕਈ ਲਿਖਤਾਂ ਹੁੰਦੀਆਂ ਇਹੋ ‘ਜੀਆਂ
ਵੱਖੀ ਵਿੱਚ ਚੂੰਢੀ ਭਰਦੀਆਂ ਨੇ ।
ਪਾਠਕਾਂ ਦੇ ਦਿਲਾਂ ਨੂੰ ਜਿੱਤ ਲੈਣ
ਕਈ ਜਿੱਤੇ ਦਿਲ ਵੀ ਹਰਦੀਆਂ ਨੇ ।
ਪਿੰਡ ਰੰਚਣਾਂ ਵਾਲ਼ੇ ਸ਼ਰਮੇਂ ਨੇ
ਕੁੱਝ ਗੀਤ ਲਿਖੇ ਕੁੱਝ ਕਵਿਤਾਵਾਂ
ਲਿਖੀਆਂ ਸੀ ਵਿੱਚ ਜਵਾਨੀ ਦੇ
ਅੱਜ ਵੀ ਮਨ ਦੀ ਝੀਲ ਵਿੱਚ ਤਰਦੀਆਂ ਨੇ।
          ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
            9478408898
Previous articleਰਾਖ਼
Next articleਵਿਧਾਇਕ, ਡੀਸੀ ਅਤੇ ਐਸਐਸਪੀ ਨੇ 551 ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਦੀ ਸਮੀਖਿਆ