ਕਸ਼ਮੀਰ ਵਿੱਚ ਭਾਰੀ ਬਰਫਬਾਰੀ ਕਾਰਨ ਚਾਰ ਮੌਤਾਂ

ਕਸ਼ਮੀਰ ਵਾਦੀ ਵਿੱਚ ਰੁੱਤ ਦੀ ਪਹਿਲੀ ਭਾਰੀ ਬਰਫਬਾਰੀ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਭਾਰਤੀ ਫੌਜ ਦੇ ਦੋ ਕੁਲੀ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਮਨਜ਼ੂਰ ਅਹਿਮਦ ਅਤੇ ਇਸਹਾਕ ਖਾਨ ਵਜੋਂ ਹੋਈ ਹੈ। ਇਹ ਦੋਵੇਂ ਕੁਪਵਾੜਾ ਸੈਕਟਰ ਵਿੱਚ ਬਰਫ ਥੱਲੇ ਆ ਗਏ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਹਾਦਸੇ ਵਿੱਚ ਬਿਜਲੀ ਵਿਕਾਸ ਵਿਭਾਗ ਦਾ ਇੱਕ ਮੁਲਾਜ਼ਮ ਭਾਰੀ ਬਰਫਬਾਰੀ ਦੌਰਾਨ ਬੰਦ ਹੋਈ ਬਿਜਲੀ ਸਪਲਾਈ ਨੂੰ ਚਾਲੂ ਕਰਨ ਦੀ ਕੋਸ਼ਿਸ਼ ਦੌਰਾਨ ਮਾਰਿਆ ਗਿਆ। ਮਨਜ਼ੂਰ ਅਹਿਮਦ ਜੋ ਕਿ ਵਿਭਾਗ ਵਿਚ ਇੰਸਪੈਕਟਰ ਸੀ, ਖੰਭੇ ਤੋਂ ਡਿੱਗ ਗਿਆ ਅਤੇ ਥਾਂ ’ਤੇ ਹੀ ਮਾਰਿਆ ਗਿਆ। ਇਸ ਤੋਂ ਇਲਾਵਾ ਸ੍ਰੀਨਗਰ ਦੇ ਹੱਬਕ ਇਲਾਕੇ ਵਿੱਚ ਇੱਕ ਚਿਨਾਰ ਦੇ ਦਰੱਖ਼ਤ ਦਾ ਇੱਕ ਟਹਿਣਾ ਬਰਫ ਦੇ ਭਾਰ ਕਾਰਨ ਟੁੱਟ ਗਿਆ ਅਤੇ ਇਸ ਦੇ ਥੱਲੇ ਇੱਕ ਪੈਦਲ ਜਾ ਰਿਹਾ ਵਿਅਕਤੀ ਆ ਗਿਆ। ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਬਰਫਬਾਰੀ ਕਾਰਨ ਕੈਬ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਵੀਰਵਾਰ ਰਾਤ ਨੂੰ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਸ਼ੁੱਕਰਵਾਰ ਦਿਨ ਨੂੰ ਵੀ ਮੀਂਹ ਪਵੇਗਾ।

Previous articleਮੀਂਹ ਨੇ ਧਾਰਮਿਕ ਸਮਾਗਮਾਂ ਵਿਚ ਰੁਕਾਵਟ ਪਾਈ
Next articleਰਜਿਸਟਰਡ ਵੈਂਡਰਾਂ ਵੱਲੋਂ ਨੋਟਿਸ ਲੈਣ ਤੋਂ ਇਨਕਾਰ