ਕਸ਼ਮਕਸ਼

(ਸਮਾਜਵੀਕਲੀ)

ਡਾਕਟਰ ਦੀ ਸਲਾਹ ਜਾਂ ਸੰਭਵਾਮੀ ਦਾ ਇਸ਼ਾਰਾ ਜੋ ਵੀ ਹੋਵੇ,ਪਰ ਕਿਸੇ ਸਰੀਫ ਔਰਤ ਨੂੰ ਇਹ ਤਾਂ ਹਰਗਿਜ਼ ਨਹੀ ਕਹਿ ਸਕਦਾ ਸੀ ਕਿ ਉਸ ਦੇ ਨਾਲ ਹਮਬਿਸਤਰ ਹੋਵੇ।ਜੇ ਸਵਾਲ ਹੋਵੇ ਕਿ ਕਿਉਂ?ਤਾਂ ਇਸ ਦਾ ਸਿੱਧਾ-ਜਿਹਾ ਉੱਤਰ ਹੈ ਕਿ ਬਹੁਤ ਘਟੀਆ ਅਤੇ ਅਣਗਿਣਤ ਕਮਜ਼ੋਰੀਆਂ ਨੂੰ ਆਪਣੇ ਅੰਦਰ ਲੁਕਾਈ ਜਿਸ ਸਮਾਜ ਵਿਚ ਉਹ ਰਹਿੰਦਾ ਹੈ,ਉਸ ਵਿਚ ਲੋਕ ਉਸ ਨੂੰ ਭਲਾ ਸਮਝਦੇ ਹਨ,ਹਾਲਾਂਕਿ ਇਹ ਸਹੀ ਨਹੀਂ ਹੈ।

ਦੁਨੀਆਂ ਦੇ ਹਿਸਾਬ ਨਾਲ ਆਦਮੀ ਵੀ ਕਦੀ ਭਲਾ ਅਤੇ ਸ਼ਰੀਫ ਹੋਇਆ ਹੈ,ਅਤੇ ਇਹ ਦੁਨੀਆਂ ਵੀ ਕਿਹੜੀ ਘੱਟ ਹੈ?ਰੂਪ ਅਤੇ ਚਰਿੱਤਰ ‘ਤੇ ਮਖੌਟੇ ਲਾਰਵਾ ਕੈਂਦੀ ਹੈ।ਜਿਸ ਘੇਰੇ ਵਿਚ ਉਹ ਕੰਮ ਕਰਦਾ ਹੈ ਉਸ ਵਿਚ ਔਰਤਾਂ ਵੀ ਹਨ,ਉਹ ਉਸ ਨੂੰ ਪਛਾਣਦੀਆਂ ਹਨ ਅਤੇ ਕਈ ਤਾਂ ਉਸ ਨੂੰ ਜਾਣਦੀਆਂ ਵੀ ਹਨ।ਸਾਰੀਆਂ ਦੀ ਗੱਲ ਛੱਡ ਵੀ ਦਈਏ ਤਾਂ ਮੌਲੀ……।ਉਹ ਲੰਬੀ ਅਤੇ ਮੋਟੀਆਂ ਅੱਖਾ ਵਾਲੀ,ਜਿਸ ਸੀਆਂ ਗੱਲ੍ਹਾਂ ਵਿਚ ਹਰ ਵੇਲੇ ਟੋਏ ਪਏ ਰਹਿੰਦੇ,ਚਾਹੇ ਹੱਸੇ,ਚਾਹੇ ਮੁਸਕਰਾਏ,ਟੋਏ ਬਣੀ ਥਾਂ ਨੂੰ ਹੋਰ ਵੀ ਸੋਹਣਾ ਬਣਾਉਦੇ ਅਤੇ ਜਿਹਦੇ ਭਰਵੱਟਿਆਂ ਦੇ ਵਿਚਾਲੇ ਕੁਦਰਤੀ ਇਕ ਉਭਰਿਆਂ ਹੋਇਆ ਸੰਗਣਾ ਤਿਲ ਕਾਲੀ ਬਿੰਦੀ-ਜਿਹਾ ਹਮੇਸ਼ਾਂ ਸੱਜਿਆ ਰਹਿੰਦਾ ।ਜੋ ਇਹ ਦਾਅਵਾ ਕਰਦੀ ਹੈ ਕਿ ਉਸ ਨੂੰ ਆਪਣੇ ਪਤੀ ਨਾਲੋਂ ਵੱਧ ਜਾਣਦੀ ਅਤੇ ਚਿਹਰਾ ਦੇਖ ਕੇ ਦੱਸ ਸਕਦੀ ਹੈ ਕਿ ਉਸ ਨੂੰ ਕੀ ਅਤੇ ਕਦ ਚਾਹੀਦਾ।

ਕਈ ਸਾਲ ਪਹਿਲਾਂ ਉਸ ਨੇ ਇਕ ਦਿਨ ਅਚਾਨਕ ਕਿਹਾ ਸੀ,’ਤੁਹਾਡੀਆਂ ਅੱਖਾਂ ਵਿਚ ਕੁਝ ਹੈ,ਪਰ ਇਹ ਪਿਆਰ ਦੀ ਪਿਆਸ ਨਹੀ ਹੈ,ਇਹ ਕੁਝ ਹਾਸਿਲ ਕਰਨ ਦੀ ਪਿਆਸ ਵੀ ਨਹੀ ਹੈ……ਤੁਸੀ ਕੁਝ ਦੇਣਾ ਚਾਹੁੰਦੇ ਹੋ ਪਰ ‘ਕੁਝ ਨਾ ਹਾਸਲ ਕਰਨ ਦੀ ਪਿਆਸ ‘ਜਿਹੀ ਚਾਹਤ ਵਿਚ ਦਮ ਨਹੀਂ ਹੁੰਦਾ,ਤੁਹਾਨੂੰ ਕੁਝ ਹਾਸਿਲ ਕਰਨ ਦੀ ਆਸ ਵਾਲੀ ਮੁਹੱਬਤ ਕਰਨੀ ਚਾਹੀਦੀ ਹੈ………ਜਿਹਦੇ ਮੱਠੇ ਸੇਕ ਵਿਚ ਸੜਣ ਦਾ ਮਜ਼ਾ ਆਉਂਦਾ ਹੋਵੇ ਅਤੇ ਤੇਜ਼ ਤਾਪ ਵਿਚ ਸਾਰਾ ਕੁਝ ਸੁਆਹ ਹੋ ਜਾਂਦਾ ਹੈ।ਸੁਆਹ ਵਿਚ ਹੀ ਜੀਵਨ ਦਾ ਪੂਰਾ ਮਜ਼ਾ ਹੈ।

ਉਹ ਕੁਝ ਨਹੀ ਬੋਲਿਆ।ਉਸ ਦਾ ਆਪਣਾ ਰੁਤਬਾ ਸੀ।ਬੋਲਟਾਇਨ ਕੰਪਨੀ,ਜਿਸ ਦਾ ਕਰੋਬਾਰ ਦੁਨੀਆਂ ਦੇ ਕਈ ਦੇਸ਼ਾਂ ਵਿਚ ਫੈਲਿਆ ਹੈ,ਜੋ ਕਰੋੜਾਂ ਨਹੀ ਅਰਬਾਂ ਦੇ ਕਾਰੋਬਾਰ ਵਿਚ ਹੱਥ ਪਾਈ ਬੈਠਾ ਹੈ ਉਸ ਕੰਪਨੀ ਵਿਚ ਐਚ ਆਰ ਹੈ।ਦਫਤਰ ਦੀਆਂ ਔਰਤਾਂ ਦੇ ਚੱਕਰਾਂ ਵਿਚ ਰਹੇਗਾ ਤਾਂ…।ਉਹ ਬਸ ਦੇਖਦਾ ਹੀ ਰਹਿ ਗਿਆ ਸੀ,ਕੀ ਦੱਸਦਾ ਕਿ ਪਿਆਰ ਵਿਚ ਕੁਝ ਹਾਸਲ ਕਰਨ ਦੀ ਪਿਆਸ ਤਾਂ ਪਤਾ ਨਹੀ ਕਦ ਬੁਝ ਗਈ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਾ।

ਉਸ ਨੇ ਪਿਆਰ ਵਿਚ ਕੁਝ ਹਾਸਿਲ ਕਰਨਾ ਵੀ ਨਹੀਂ ਚਾਹਿਆ ਸੀ।ਜਿਸ ਅਮੇਂ ਮੌਲੀ ਨੇ ਇਹ ਕਿਹਾ ਸੀ ਉਸ ਦੇ ਅੰਦਰ ਅਤੇ ਬਾਹਰ ਦਾ ਮੌਸਮ ਐਨਾ ਖੁਸ਼ਕ ਸੀ ਕਿ ਉਸ ਨੂੰ ਬੇਰੰਗ ਕਹਿਣਾ ਹੀ ਬਿਹਤਰ ਲੱਗਦਾ ਹੈ।ਇਕ ਪਲ ਦੇ ਲਈ ਉਸ ਨੇ ਸੋਚਿਆ ਸੀ ਕਿ ਕੀ ਪਤਾ ਮੌਲੀ ਉਸ ਦੀ ਜਰੂਰਤ ਨੂੰ ਜਾਣ ਵੀ ਗਈ ਹੋਵੇ,ਪਰ ਉਸ ਨੂੰ ਨਹੀ ਕਹਿ ਸਕਦਾ ਸੀ ਕਿ ਬਿਸਤਰੇ ‘ਤੇ ਇਕ ਔਰਤ ਦੀ ਜਰੂਰਤ ਹੈ,ਕੀ ਕਹਿੰਦਾ ਅਤੇ ਕਿਵੇਂ ਕਹਿੰਦਾ ਕਿ ਇਸ ਜਰੂਰਤ ਦੇ ਵਲ ਇਸ਼ਾਰਾ ਉਸ ਦੀ ਬੇਟੀ ਨੇ ਕੀਤਾ ਹੈ,ਫੇਰ ਵੀ ਅੰਦਰ ਹੀ ਅੰਦਰ ਉਸ ਨੂੰ ਲੱਗਦਾ ਰਿਹਾ ਕਿ ਜੇਕਰ ਉਸ ਨੇ ਮੌæਲੀ ਨੂੰ ਭਰੋਸੇ ਵਿਚ ਲਿਆ ਹੁੰਦਾ ਤਾਂ ਉਹ ਮੰਨ ਜਾਂਦੀ ਅਤੇ ਬਿਸਤਰੇ ‘ਤੇ  ਵੀ …।

ਪਰ ਫੇਰ ਇਹ ਖਿਆਲ ਵੀ ਸਿਰ ਚੁੱਕਦਾ ਰਿਹਾ ਕਿ ਔਰਤ ਨਾਲ ਮਿੱਤਰਤਾ ਦਾ ਮਕਸਦ ਬਿਸਤਰਬਾਜ਼ੀ ਤਾਂ ਹਰਗਿਜ਼ ਨਹੀ ਹੈ।ਪਤਾ ਲੋਕਾਂ ਨੂੰ ਉਸ ਨੇ ਕਹਿੰਦੇ ਹੋਏ ਸੁਣਿਆ ਹੈ ਕਿ ਅੱਜ ਉਹ ਸੀ,ਕਲ ਉਹ ਸੀ,ਪਰਸੋ ……ਲੋਕ ਐਨਾ ਝੂਠ ਕਿਉਂ ਬੋਲਦੇ ਹਨ?ਔਰਤਾਂ ਐਨੀ ਸੌਖ ਨਾਲ ਕਿੱਥੇ ਮਿਲਦੀਆਂ ਹਨ?ਆਪਣੀ ਬੇਰਸ ਜਿੰਦਗੀ ਦੇ ਹਰ ਦਿਨ ਦਾ ਸਾਥ ਨਿਭਾਉਂਦੇ ਹੋਏ ਉਸ ਨੇ ਮੌਲੀ ਨੂੰ ਕਦੇ ਆਪਣੇ ਖਿਆਲਾਂ ਵਿਚ ਕੋਈ ਥਾਂ ਨਹੀ ਦਿੱਤੀ।ਹਾਲਾਂ ਕਿ ਇਕ ਦਿਨ ਉਸ ਨੇ ਫੋਨ ‘ਤੇ ਪੁੱਛਿਆ ਸੀ ਕਿ ਫੈਨਟੈਂਸੀ ਨੂੰ ਲੈ ਕੇ ਉਹ ਕੀ ਸੋਚਦਾ ਹੈ?ਉਸ ਨੇ ਕਿਹਾ ਸੀ,’ਫੈਨਟੈਸੀ ਦੇ ਲਈ ਮੇਰੀ ਜਿੰਦਗੀ ਵਿਚ ਕੋਈ ਥਾਂ ਨਹੀ।’
“ਔਰਤ ਨੂੰ ਆਪਣੇ ਧਿਆਨ ਵਿਚ ਵਸਾਓ……ਉਸ ਨੂੰ……ਉਸ ਦੇ ਜਿਸਮ ਅਤੇ ਮਨ ਨੂੰ ਲੈ ਕੇ ਬਹੁਤ ਕੁਝ ਸੋਚੋ…ਜਿੰਦਗੀ ਸਤਰੰਗੀ ਹੋ ਜਾਏਗੀ…ਇਸ ਲਈ ਇਕ ਤਲਾਸ਼ ਪਾਲਣੀ ਪੈਂਦੀ ਹੈ… ਬਸ ਉਹੀ ਤੁਹਾਡੀਆਂ ਅੱਖਾਂ ਵਿਚ ਨਹੀ ਦਿੱਸਦੀ।”ਉਹ ਉਦੋਂ ਵੀ ਚੁੱਪ ਰਹਿ ਗਿਆ ਸੀ।ਕੀ ਦੱਸਦਾ ਕਿ ਤਲਾਸ਼ ਤਦ ਹੋਵੇ ਜਦ ਪਿਆਸ ਜਿੰਦਾ ਹੋਵੇ।ਫੈਨਟੈਸੀ ਦੇ ਲਈ ਵੀ ਇਕ ਵਾਤਾਵਰਣ ਚਾਹੀਦਾ ਹੈ।ਮੌਲੀ ਦੀਆਂ ਗੱਲ੍ਹਾਂ ਵਿਚ ਫੋਨ ਦੇ ਉਸ ਪਾਸੇ ਵੀ ਟੋਏ ਰਹੇ ਹੋਣਗੇ ਅਤੇ ਬੇਬਾਕ ਸਮਰਥਾ ਆਪਣੇ ਪੂਰੇ ਤਿੱਖੇਪਣ ਨਾਲ ਉਸ ਨੂੰ ਮੋਕਲੀ ਵੀ ਕਰਦੀ ਰਹੀ ਹੋਵੇਗੀ।

ਬਾਹਰਹਾਲ ਡਾਕਟਰ ਦੀ ਸਲਾਹ ਦੇ ਬਾਅਦ ਖੁਦ ਨੂੰ ਸਹੀ ਢੰਗ ਨਾਲ ਜਾਨਣ ਦੇ ਲਈ ਉਸ ਨੂੰ ਵੇਸਵਾ ਦੀ ਹੀ ਲੋੜ ਸੀ ਕਿਉਂਕਿ ਜਿਸ ਤਰ੍ਹਾਂ ਉਹ ਆਪਣੀਆਂ ਜਰੂਰਤਾਂ ਦੇ ਲਈ ਸਹਿਜਤਾ ਨਾਲ ਨਿਰਵਸਤਰ ਹੋ ਸਕਦੀ ਸੀ ਉਸੇ ਸਹਿਜਤਾ ਨਾਲ ਉਹ ਖੁਦ ਨੂੰ ਜਾਚਣ ਦਾ ਪੂਰਾ ਮੌਕਾ ਦੇ ਸਕਦਾ ਸੀ ਅਤੇ ਨੰਗਾ ਹੋ ਸਕਦਾ ਸੀ……ਨੰਗਾ ਹੋ ਜਾਣਾ ਕੀ ਸੌਖਾ ਹੈ?ਪਹਿਲੀ ਬਾਰ ਬੜੀ ਮੁਸ਼ਕਲ ਹੁੰਦੀ ਹੈ।

ਅਸਲ ਵਿਚ ਇਹ ਮਸਲਾ ਹੌਲੀ-ਹੌਲੀ ਸੰਗੀਨ ਹੋ ਗਿਆ।ਵਰਿਆਂ ਤੋਂ ਸੁੱਕੀ ਨਦੀ ਜਿਹੀ ਗੁਜ਼ਾਰੀ ਜਿੰਦਗੀ ਨੂੰ ਰਜਾਈ ਦੇ ਵਾਂਗ ਉਪਰ ਲੈਣ ਦੇ ਬਾਵਜੂਦ ਉਸ ਨੇ ਜਾਨਣ ਦੀ ਕੋਈ ਕੋਸ਼ਿਸ਼ ਨਹੀ ਕੀਤੀ ਕਿ ਸ਼ਹਿਰ ਵਿਚ ਦੇਹ-ਵਪਾਰ ਕਰਨ ਵਾਲੀਆਂ ਔਰਤਾਂ ਕਿੱਥੋਂ ਮਿੱਲਦੀਆਂ ਹਨ।ਉਸ ਨੇ ਕਦੀ ਨਹੀ ਸੋਚਿਆ ਕਿ ਪਹਿਰਾਵੇ ਅਤੇ ਅਚਾਰ-ਵਿਚਾਰ ਨੂੰ ਹੀ ਪੈਮਾਨਾ ਮੰਨ ਕੇ ਸਾਹਮਣੇ ਪੈ ਗਈ ਔਰਤ ਦੇ ਬਾਰੇ ਵਿਚ ਸੋਚੋ ਕਿ ਉਹ ਦੁਨੀਆਂ ਨੂੰ ਗੂਠੇ ‘ਤੇ ਰੱਖਣ ਵਾਲੀ ਔਰਤ ਹੈ ਜਾਂ ਘਰਾਂ ਵਿਚ ਪੁਰਾਣੇ ਸਮ੍ਹੇਂ ਤੋਂ ਲੁਕੀ ਕੋਈ ਭਿਆਨਕ ਰੋਗ ਫੈਲਾਉਂਦੀ ਕੋਈ ਲਾ-ਇਲਾਜ਼ ਬੀਮਾਰੀ ਦੀ ਮੱਖੀ।ਸਾਰਾ ਸਮ੍ਹਾਂ ਤਾਂ ਖੁਦ ਨੂੰ ਇਹ ਸਮਝਣ ਵਿਚ ਬੀਤ ਗਿਆ ਕਿ ਜਿੰਦਗੀ ਮਿਲੀ ਹੈ ਉਸੇ ਦੀ ਪਨਾਹ ਵਿਚ ਗੁਜ਼ਰ ਜਾਣ ਦੇਵੇ।

ਪਰ ਜਦ ਪਾਣੀ ਸਿਰ ਉਤੋਂ ਲੰਘਣ ਲੱਗਿਆ ਅਤੇ ਪਤਨੀ ਦੇ ਸਾਹਮਣੇ ਹੀ ਨਹੀਂ ਇਕੱਲਤਾ ਵਿਚ ਵੀ ਆਪਣੀ ਸੱਤਾ ਦੇ ਨਪੁੰਸਕ ਹੋਣ ਦਾ ਅਹਿਸਾਸ ਛਾਤੀ ਛਿੱਲਣ ਲੱਗਾ ਤਾਂ ਫਿਰ ਉਸ ਨੂੰ ਆਪਣਾ ਜਿਉਣਾ ਵੀ ਫਾਲਤੂ ਜਾਪਣ ਲੱਗਾ।ਪਤਨੀ ਕਹਿਣ ਦੇ ਲਈ ਹੀ ਪਤਨੀ ਸੀ।ਸ਼ਾਦੀ ਦੇ ਕੁਝ ਮਹੀਨੇ ਕੀ,ਕੁਝ ਦਿਨ ਵੀ ਨਹੀ ਲੰਘੇ ਸਨ ਕਿ ਉਹ ਉਸ ਦੀ ਦੁਨੀਆਂ ਲਤਾੜਣ ਲੱਗੀ ਅਤੇ ਉਹ ਲੋਕ ਲਾਜ਼ ਦੀ ਦੋਹਰੀ ਮਾਰ ਸਹਿੰਦਾ ਹੋਇਆ ਜਿਉਂਣ ਲੱਗਾ ਸੀ।ਘਰ ਵਿਚ ਮਾਂ ਬਾਪ।ਭੈਣ ਭਰਾ ਸਨ ਉਨਾਂ ਨੂੰ ਵੀ ਧਮਕ ਸੁਣਾਈ ਦੇਣ ਲੱਗੀ ਸੀ ਕਿ ਉਸ ਦੇ ਅਤੇ ਪਤਨੀ ਦੇ ਵਿਚਾਲੇ ਸਾਰਾ ਕੁਝ ਬਰਾਬਰ ਨਹੀ ਸੀ।

ਉਹ ਹਰ ਪਾਸੇ ਅਤੇ ਹਰ ਮਾਮਲੇ ਵਿਚ ਆਪਣੀ ਟੰਗ ਅੜਾਉਂਦੀ,ਉਸ ਦੀ ਨੁਕਤਾਚੀਨੀ ਨਾਲ ਦਿਲ ਤੰਗ ਆ ਗਿਆ ਸੀ ਕਿ ਇਕ ਦਿਨ ਉਸ ਨੇ ਇਹ ਵੀ ਕਹਿ ਦਿੱਤਾ ਕਿ ਉਸ ਦੇ ਸਰੀਰ ‘ਤੇ ਬਾਂਦਰ ਵਾਂਗੂੰ ਟਪੂਸੀਆਂ ਮਾਰਨ ਦੀ ਜਰੂਰਤ ਨਹੀ ਹੈ।ਉਹ ਸ਼ਾਦੀ ਕਰਨੀ ਨਹੀ ਚਾਹੁੰਦੀ ਸੀ,ਪਰ ਮਾਂ-ਬਾਪ ਨੇ ਉਸ ਦੀ ਇਕ ਨਾ ਸੁਣੀ ਪਰ ਉਸ ਨੂੰ ਸੁਨਣਾ ਹੋਵੇਗਾ ਅਤੇ ਜੇਕਰ ਉਸ ਨੇ ਉਸ ਦੇ ਜਿਸਮ ਨਾਲ ਛੇੜ-ਛਾੜ ਜਾਰੀ ਰੱਖੀ ਤਾਂ ਉਹ ਦੁਨੀਆ ਛੱਡਣ ਵਿਚ ਮਿੰਟ ਨਹੀ ਲਾਏਗਾ।ਪਰ ਜਦ ਤੱਕ ਉਸ ਨੇ ਆਪਣਾ ਫੈਸਲਾ ਦੱਸਿਆ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਉਸ ਦੀ ਕੁੱਖ ਵਿਚ ਬੀਜ ਪੁੰਗਰ ਪਿਆ ਸੀ।

ਸੰਭਵਾਮੀ ਇਕਲੌਤੀ ਔਲਾਦ ਉਨ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਦੀ ਉਪਜ ਹੈ।ਮਾਂ ਬਨਣ ਦੇ ਸਮਾਚਾਰ ਨੇ ਉਸ ਨੂੰ ਘਰ ਦੇ ਵਿਹੜੇ ਵਿਚ ਨਾ ਸਮਾਉਣ ਵਾਲਾ ਸੁੱਖ ਦੇਣ ਦੇ ਬਦਲੇ ਜਿਵੇਂ ਸਾਰੀ ਦੁਨੀਆਂ ਦਾ ਦੁੱਖ ਦਿੱਤਾ ਹੋਵੇ-“ਮੈਂ ਇਸ ਤੂਫਾਨ ਨੂੰ ਨਹੀ ਝੱਲ ਸਕਦੀ……ਮੈਨੂੰ ਬੱਚਾ-ਬੁੱਚਾ ਨਹੀ ਚਾਹੀਦਾ।’ਉਹ ਹਮੇਸ਼ਾਂ ਇਹੀ ਕਹਿੰਦੀ ਰਹੀ ਪਰ ਗਰਭਪਾਤ ਨਹੀ ਕਰਾ ਸਕੀ,ਗਰਭਪਾਤ ਵੀ ਉਹ ਜਰੂਰ ਕਰਵਾ ਲੈਦੀ,ਪਰ ਆਪਣੇ ਮਾਂ-ਬਾਪ ਦੇ ਅੱਗੇ ਉਸ ਦੀ ਇਕ ਨਾ ਚੱਲੀ।ਜਿਉਂ-ਜਿਉਂ ਬੱਚੇ ਦੀ ਦੁਨੀਆਂ ਵਿਚ ਆਉਣ ਦੀ ਤਰੀਖ ਨੇੜੇ ਆਂਉਦੀ ਗਈ ਉਸ ਦਾ ਚਿੜਚਿੜਾਪਣ ਵੱਧਦਾ ਗਿਆ ਅਤੇ ਉਸੇ ਦਿਨ ਉਸ ਨੇ ਕਿਹਾ, ‘ ਮੈਨੂੰ ਭੁੱਲ ਕੇ ਵੀ ਭਵਿੱਖ ਵਿਚ ਪ੍ਰੇਸ਼ਾਨ ਕਰਨ ਦੀ ਜਰੂਰਤ ਨਹੀ ਹੈ…ਸੈਕਸ ਵਿਚ ਮੇਰੀ ਕੋਈ ਰੁਚੀ ਨਹੀ ਹੈ।”

“ਸੈਕਸ ਵਿਚ ਰੁਚੀ ਪਸ਼ੂਆਂ ਨੂੰ ਵੀ ਨਹੀ ਹੁੰਦੀ,ਪਰ ਉਨਾਂ ਨੂੰ ਵੀ ਇਸ ਦੀ ਜਰੂਰਤ ਪੈਂਦੀ ਹੈ।”

“ਮੈਂ ਪਸ਼ੂ ਨਹੀ ਹਾਂ…ਅਤੇ ਮੈਨੂੰ ਇਸ ਦੀ ਜਰੂਰਤ ਕਦੇ ਨਹੀ ਪਵੇਗੀ……ਤੁਹਾਨੂੰ ਪੈਂਦੀ ਹੈ ਤਾਂ ਕਿਤੇ ਹੋਰ ਜਾ ਕੇ ਆਪਣਾ ਪਸ਼ੂਪੁਣਾ ਕੱਢੋ,ਪਰ ਇਹ ਸੱਭ ਮੇਰੇ ਨਾਲ ਨਹੀ ਚੱਲੇਗਾ।”

“ਇਹ ਸ਼ਾਦੀ ਕਰਨ ਤੋਂ ਪਹਿਲਾਂ ਸੋਚਣਾ ਸੀ ਅਤੇ ਆਪਣੇ ਮਾਂ-ਬਾਪ ਨੂੰ ਕਹਿਣਾ ਸੀ।”

“ਕੁਝ ਗੱਲਾਂ ਮਾਂ-ਬਾਪ ਨੂੰ ਕਹਿਣ ਵਾਲੀਆ ਨਹੀ ਹੁੰਦੀਆਂ,ਆਪਣੇ ਆਪ ਤੈਅ ਕਰਨੀਆਂ ਪੈਂਦੀਆਂ ਹਨ।””ਤਾਂ…ਤੂੰ ਹੁਣ ਤੈਅ ਕਰ ਲਿਆ  ਹੈ…?”

“ਹੁਣ ਵੀ ਦੇਰ ਨਹੀ ਹੋਈ…”ਉਹ ਖਿਝੀ ਹੋਈ ਸੀ ਅਤੇ ਉਸ ਨੂੰ ਕੁਝ ਵੀ ਬੋਲਣਾਂ ਉਸ ਸਮ੍ਹੇਂ ਬੇਕਾਰ ਸੀ।ਵੈਸੇ ਉਹ ਖਿੱਝੀ ਹੋਈ ਕਦ ਨਹੀਂ ਹੁੰਦੀ ਸੀ…?”ਉਸ ਦਾ ਚਿੜਚਿੜਾਪਣ ਦਿਨੋ ਦਿਨ ਵੱਧਦਾ ਜਾ ਰਿਹਾ ਸੀ।ਉਹ ਪੇਕੇ ਗਈ,ਉਸ ਦੇ ਨਾਂ-ਪਿਓ ਇਸ ਗੱਲ ਤੇ ਜੋਰ ਦਿੰਦੇ ਹੋਏ ਲੈ ਗਏ ਕਿ ਪਹਿਲਾਂ ਬੱਚੇ ਪੇਕੇ ਘਰ ਜਨਮੇ ਤਾਂ ਚੰਗਾ।ਉਸ ਨੇ ਵੀ ਸੋਚਿਆ ਕਿ ਰੋਜ਼-ਰੋਜ਼ ਦੀ ਕਿੱਚਕਿੱਚ ਨਾਲੋ ਚੰਗਾ ਹੈ ਕਿ ਪਤਨੀ ਪੇਕੇ ਹੀ ਜਾਵੇ,ਜਾਵੇ ਹੀ ਨਹੀ ਬਲਕਿ ਸਦਾ ਲਈ ਹੀ ਪੇਕੇ ਰਹੇ।ਅੱਖਾਂ ਦੇ ਸਾਹਮਣੇ ਉਸ ਨੂੰ ਦੇਖਦੇ ਹੋਏ ਆਪਣਾ ਖੁਨ ਲੂਹਣਾ ਉਸ ਨੂੰ ਦੁਖਾਦਈ ਲੱਗਦਾ।

ਜਿਵੇਂ ਉਸ ਦੇ ਮਨ ਵਿਚ ਆਇਆ ਲੱਗਭੱਗ ਉਵੇਂ ਹੀ ਹੋਇਆ।ਸੰਭਵਾਮੀ ਨੂੰ ਜਨਮ ਦੇਣਾ ਹੋਰ ਗੱਲ ਸੀ,ਜਦ ਕੁੱਖ ਵਿਚ ਜਾਨ ਆ ਗਈ ਤਾਂ ਉਸ ਨੇ ਪੈਦਾ ਹੋਣਾ ਹੀ ਸੀ,ਪਰ ਮਾਂ ਬਣ ਕੇ ਕਦੀ ਇਕ ਪਲ ਦੇ ਲਈ ਵੀ ਉਸ ਨੇ ਉਸ ਨੂੰ ਆਪਣੇ ਕਾਲਜ਼ੇ ਦਾ ਟੁੱਕੜਾ ਨਹੀ ਸਮਝਿਆ।ਸੰਭਵਾਮੀ ਦਾ ਪਾਲਣ-ਪੋਸ਼ਣ ਕੰਮ ਕਰਨ ਵਾਲੀ ਨੌਕਰਾਣੀ ਦੀ ਜਿੰਮੇਦਾਰੀ ਬਣੀ ਰਹੀ।ਉਸ ਦੀ ਨਿਗਰਾਨੀ ਵਿਚ ਨੌਕਰਾਣੀ ਜਾਂ ਫਿਰ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਜਿੰਮੇਦਾਰੀ ਬਣ ਕੇ ਉਹ ਵੱਡੀ ਹੁੰਦੀ ਰਹੀ।

ਪੰਜ਼ ਸਾਲ ਦੀ ਸੰਭਵਾਮੀ ਨੂੰ ਉਸ ਨੇ ਉਤਰ-ਦੱਖਣ ਦੇ ਇਕ ਪ੍ਰਸਿੱਧ ਬੋਰਡਿੰਗ ਸਕੂਲ ਵਿਚ ਪਾ ਦਿੱਤਾ।ਲੜਕੀ ਜਨਮ ਤੋਂ ਹੀ ਦੂਸਰਿਆਂ ਦੀ ਨਿਗਰਾਨੀ ਵਿਚ ਪਲ ਰਹੀ ਸੀ।ਸੰਭਵਾਮੀ ਨੂੰ ਬੋਰਡਿੰਗ ਸਕੂਲ ਵਿਚ ਦਾਖਲਾ ਕਰਾਉਣ ਦੇ ਬਾਅਦ ਦੇਸ਼ ‘ਚੋ ਬਾਹਰ ਨਿਕਲਣ ਦਾ ਮੌਕਾ ਮਿਲਦਿਆਂ ਹੀ ਉਸ ਨੇ ‘ਨਾ ਓੁਕੋ ਚੌਹਾਨ’ਦੀ ਤਰਜ਼ ‘ਤੇ ਬਾਹਰ ਨਿਕਲਣ ਵਿਚ ਹੀ ਭਲਾਈ ਸਮਝੀ।

ਇਕ ਅਜੀਬ-ਜਿਹੀ ਘੁੱਟਣ ਅਤੇ ਸੰਨਾਟੇ ‘ਚੋਂ ਬਾਹਰ ਤਾਂ ਉਹ ਨਿਕਲ ਆਇਆ ਪਰ ਜੋ ਇਕੱਲਤਾ ਉਸ ਨਾਲ ਚਿੱਬੜ ਗਈ ਸੀ ਉਹ ਹਮੱਸ਼ਾਂ ਨਾਲ ਰਹੀ।ਦੇਸ਼ ਤੋਂ ਬਾਹਰ ਪਹਿਲੀ ਨੌਕਰੀ ਸਿੰਘਾਪੁਰ ਵਿਚ ਮਿਲੀ।ਦੋ ਸਾਲ ਤੋਂ ਕੁਝ ਮਹੀਨੇ ਹੀ ਵੱਧ ਲੰਘੇ ਸਨ ਕਿ ਉਸ ਨੂੰ ਵੋਲਟਾਇਨ ਵਿਚ ਆਫਰ ਮਿਲਿਆ ਅਤੇ ਉਹ ਦੁਬਈ ਆ ਗਿਆ।ਇੱਥੇ ਉਸ ਨੂੰ ਮੌਲੀ ਮਿਲੀ,ਜੋ ਮੌਕੇ ਬੇ-ਮੌਕੇ ਕਹਿ ਦਿੰਦੀ,’ਕੁਝ ਸੋਚੋ……ਸੋਚੋ ਕੁਝ……ਇਸ ਤੋਂ ਪਹਿਲਾਂ ਕਿ ਵਕਤ ਨਿਕਲ ਜਾਏ…ਸੋਚ ਲਵੋ ਕੁਝ।”

“ਨਾ ਤਾਂ ਸੋਚਣ ਦੀ ਵਿਹਲ ਹੈ ਅਤੇ ਨਾ ਹੀ ਸਥਿਤੀਆਂ……”ਗੱਲ ਖਤਮ ਹੋ ਜਾਂਦੀ ਸੀ।ਕਦੀ-ਕਦੀ ਤਾਂ ਮਿਲਣਾ ਹੁੰਦਾ ਸੀ।ਮੌਲੀ ਵੀ ਇਕੱਲੀ ਕਿੱਥੇ ਸੀ,ਉਸ ਦਾ ਆਪਣਾ ਪਰਿਵਾਰ ਸੀ।ਪਰਿਵਾਰ ਦਾ ਫਰੀ ਜੋਨ ਵਿਚ ਬਿਜ਼ਨੇਸ ਸੀ ਅਤੇ ਉਹ ਵੋਲਟਾਇਨ ਦੇ ਹਾਸਪਟੇਲਿਟੀ ਡਿਪਾਰਟਮੈਂਟ ਵਿਚ ਸੁਪਰਵਾਇਜ਼ਰ ਸੀ।ਸੰਭਵਾਮੀ ਦੀ ਉਮਰ ਦੇ ਦੋ ਬੱਚੇ ਸਨ।ਮੌਲੀ ਦਾ ਘਰ,ਘਰ ਸੀ।ਉਹ ਕਿਸੇ ਪਾਸੇ ਵੱਲੋਂ ਚਿੜਚਿੜੀ ਨਹੀ ਸੀ,ਹਮੇਸ਼ਾ ਖੁਸ਼ ਰਹਿਣਾ ਉਸ ਦਾ ਸੁਭਾਅ ਦਾ ਹਿੱਸਾ ਸੀ,ਪਰ ਕੁਝ ਤਾਂ ਸੀ ਕਿ ਉਹ ਕਨਸਨਰਡ ਦਿੱਸਦੀ ਸੀ।ਫੇਰ ਵੀ ਮੌਲੀ ਦੀ ਗੱਲ ਹੋਰ ਸੀ,ਮੌਲੀ ਦਾ ਪਰਿਵਾਰਿਕ ਜੀਵਨ ਸੀ,ਉਸ ਵਿਚ ਸੁੱਖ ਸੀ,ਇਕ ਵੈਰਾਗ ਸੀ,ਇਕ ਸੁੰਨਾਪਣ ਸੀ ਸਹੂਲਤਾਂ ਸਨ ਪਰ ਉਸ ਦੇ ਜਵਿਨ ਵਿਚ ਇਹ ਸੱਭ ਕੁਝ ਹੁੰਦੇ ਹੋਏ ਵੀ ਸੁੱਖ ਨਹੀ ਸੀ।ਜੀਵਨ ਵਿਚ ਇਕ ਉਦਰੇਵਾਂ ਅਤੇ ਨਿਰਾਸ਼ਤਾ ਸੀ,ਜੋ ਜੋੜ ਬਚਿਆ ਹੋਇਆ ਸੀ ਉਹ ਸੰਭਵਾਮੀ ਨੂੰ ਲੈ ਕੇ ਹੀ ਸੀ।

ਜਦ ਵੀ ਸਮ੍ਹਾਂ ਨਿਕਲਦਾ ਉਹ ਪਹਿਲੀ ਫਲੈਟ ਫੜਦਾ ਅਤੇ ਸੰਭਵਾਮੀ ਨੂੰ ਮਿਲ ਕੇ ਮੁੜਦਾ,ਕੁਝ ਦੇ ਆਉਂਦਾ,ਕੁਝ ਲੈ ਆਉਂਦਾ।ਇਸ ਲੈਣ-ਦੇਣ ਵਿਚ ਯਾਦਾਂ ਦੀ ਗਠੜੀ ਦਾ ਭਾਰ ਕਦੀ ਹਲਕਾ ਹੁੰਦਾ ਤਾਂ ਕਦੇ ਵੱਧ ਜਾਂਦਾ।ਜਦ ਉਸ ਦੇ ਸਕੂਲ ਵਿਚ ਗਰਮੀ ਜਾਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਉਹ ਉਸ ਨੂੰ ਬੁਲਾ ਲੈਂਦਾ।ਪਿਤਾ ਹੋਣ ਦੇ ਨਾਲ ਹੀ ਸੰਭਵਾਮੀ ਦੇ ਲਈ ਉਹ ਇਕ ਮਾਂ ਦੀ ਭੂਮਿਕਾ ਵੀ ਨਿਭਾਉਂਦਾ।ਪਿੱਛਲੀ ਬਾਰ ਛੁੱਟੀਆਂ ਬਿਤਾ ਕੇ ਵਾਪਸ ਜਾਂਦੇ ਹੋਏ ਉਸ ਨੇ ਏਅਰਪੋਰਟ ਤੇ ਪੁੱਛਿਆ ਸੀ,”ਪਾਪਾ ਤੁਸੀ ਇਹੋ ਜਿਹੀ ਔਰਤ ਨਾਲ ਕਿਉਂ ਜੁੜੇ ਹੋਏ ਹੋ ਜਿਹਨੂੰ ਤੁਹਾਡੇ ਨਾਲ ਕੋਈ ਮਤਲਬ ਨਹੀ।ਤੁਸੀ ਤਲਾਕ ਕਿਉਂ ਨਹੀ ਦੇ ਦਿੰਦੇ,ਦੂਸਰੀ ਸ਼ਾਦੀ ਕਿਉਂ ਨਹੀ ਕਰ ਲੈਦੇ।”ਸੋਲਾਂ ਸਾਲ ਦੀ ਲੜਕੀ ਨੇ ਕਿਹੋ ਜਿਹਾ ਸਵਾਲ ਪੁੱਛ ਲਿਆ ਸੀ।ਕੀ ਉਸ ਦੇ ਨਾਲ ਪੜ੍ਹਣ ਵਾਲੇ ਬੱਚਿਆਂ ਦੇ ਪਰਿਵਾਰਾਂ ਵਿਚ ਵੀ ਇਹੋ ਜਿਹੇ ਹਾਲਾਤ ਹਨ?

“ਤਲਾਕ ਦੇ ਦਿੰਦਾ ਜੇ ਉਹ ਤੇਰੀ ਮਾਂ ਨਾ ਹੁੰਦੀ।”

“ਉਹ ਮੇਰੀ ਮਾਂ ਨਹੀ ਹੈ।”

“ਪਰ ਮੈਂ ਤਾਂ ਜਾਣਦਾ ਹਾਂ ਕਿ ਉਹ ਤੇਰੀ ਮਾਂ ਹੈ।”

“ਪਾਪਾ,ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ।”

“ਮੈਂ ਇਹ ਵੀ ਜਾਣਦੀ ਹਾਂ।”

“ਪਰ ਕੁਝ ਹੋਰ ਵੀ ਹੈ ਜਿਹਨੂੰ ਤੁਸੀ ਨਹੀ ਜਾਣਦੇ।ਉਸ ਨੂੰ ਹੁਣ ਤੱਕ ਮੈਂ ਵੀ ਨਹੀ ਜਾਣਦੀ ਸੀ,ਪਰ ਹੁਣ ਜਾਨਣ ਲੱਗੀ ਹਾਂ,ਆਦਮੀ ਦੀਆਂ ਕੁਝ ਜਰੂਰਤਾਂ ਨਿਹਾਇਤ ਆਪਣੀਆਂ ਵੀ ਹੁੰਦੀਆਂ ਹਨ,ਜੋ ਤੁਹਾਡੀਆਂ ਵੀ ਹਨ।

ਉਸ ਦੀਆਂ ਅੱਖਾਂ ਬੇਟੀ ਦੇ ਚਿਹਰੇ ‘ਤੇ ਬਰਫ ਹੋ ਗਈਆਂ ਸਨ।ਇਹ ਕਦੋਂ ਵੱਡੀ ਹੋ ਗਈ?ਇਸ ਨੂੰ ਕਦੋਂ ਪਤਾ ਲੱਗਿਆ ਕਿ ਆਦਮੀ ਦੀਆਂ ਸਰੀਰਕ ਅਤੇ ਮਾਨਸਿਕ ਜਰੂਰਤਾਂ ਵੀ ਹੁੰਦੀਆਂ ਹਨ।”ਕੁਝ ਸਮਝੇ ਪਾਪਾ?”

“ਨਹੀ ਸਮਝਿਆ,ਅਤੇ ਸਮਝਣ ਲਾਇਕ ਕੁਝ ਬਚਿਆ ਵੀ ਨਹੀ।”

“ਹੁਣ ਵੀ ਕੁਝ ਬਚਿਆ ਹੋਇਆ ਹੈ।ਤੁਸੀ ਫੈਸਲਾ ਕਰੋ ਅਤੇ ਦੂਸਰੀ ਸ਼ਾਦੀ ਕਰੋ।”

“ਇਹ ਤੂੰ ਕਿਹੋ ਜਿਹੀ ਗੱਲ ਕਰ ਰਹੀ-ਏ ਬੇਟੀ?ਇਹ ਸੰਭਵ ਨਹੀ ਹੈ।”

“ਤਾਂ ਕਿਸੇ ਦੇ ਵੀ ਨਾਲ ਰਵੋ।ਮੈਨੂੰ ਕੋਈ ਇਤਰਾਜ਼ ਨਹੀ,ਬਲਕਿ ਖੁਸ਼ੀ ਹੋਵੇਗੀ।ਮੈਂ ਕਦੇ ਕੋਈ ਸਵਾਲ ਨਹੀ ਪੁੱਛੂਗੀ।ਦੁਨੀਆ ਭਰ ਵਿਚ ਹਰੇਕ ਉਮਰ ਦੇ ਲੋਕ ਇਸੇ ਤਰ੍ਹਾਂ ਹੀ ਜੀ ਰਹੇ ਹਨ।ਇਕ ਜਿੰਦਗੀ ਮਿਲੀ ਹੈ,ਉਹ ਕਿਸੇ ਦੀ ਕਰੂਰਤਾ ਦੇ ਕਾਰਣ ਨਸ਼ਟ ਨਹੀਂ ਕੀਤੀ ਜਾਣੀ ਚਾਹੀਦੀ।”

ਉਹ ਇਮੀਗ੍ਰੇਸ਼ਨ ਦੇ ਕਾਂਉਂਟਰ ਵੱਲ ਵਧੀ,ਦੋ ਪੈਰ ਤੁਰ ਕੇ ਰੁੱਕੀ ਅਤੇ ਪਿੱਛੇ ਮੁੱੜ ਕੇ ਛਾਤੀ ਨਾਲ ਲੱਗੀ ਅਤੇ ਕਹਿਣ ਲੱਗੀ,ਪਾਪਾ,ਆਈ ਡਿਬੇਟ ਸੇ ਸਿੰਪਲੀ……ਆਈ ਮੀਨ ਇਟ।”

ਸੰਭਵਾਮੀ ਦੀਆਂ ਗੱਲਾਂ ਨੇ ਉਸ ਨੂੰ ਅੰਦਰ ਹੀ ਅੰਦਰ ਹਿਲਾ ਦਿੱਤਾ।ਉਹ ਲੜਕੀ ਹੁਣ ਛੋਟੀ ਨਹੀ।ਉਹ ਐਨੀ ਵੱਡੀ ਹੋ ਗਈ ਹੈ ਕਿ ਜਿਹੜੀ ਔਰਤ ਅਤੇ ਮਨੁੱਖ ਦੀਆਂ ਜਰੂਰਤਾਂ ਦੇ ਬਾਰੇ ਵਿਚ ਜਾਣ ਗਈ ਹੈ।ਬੱਚਿਆਂ ਨੂੰ ਹਮੇਸ਼ਾਂ ਬੱਚਾ ਸਮਝਣਾਂ ਆਪਣੇ ਆਪ ਨੂੰ ਭੁਲੇਖੇ ਵਿਚ ਰੱਖਣਾ ਹੈ।ਉਹ ਵਾਪਸ ਆਇਆ ਪਰ ਉਥਲ-ਪੁੱਥਲ ਦੇ ਨਾਲ।ਉਪਰੋ ਭਰਿਆ-ਭਰਿਆ ਦਿੱਸਣ ਵਾਲਾ ਉਸ ਦਾ ਜੀਵਨ ਅੰਦਰੋਂ ਖੂਨ ਰਹਿਤ ਅਤੇ ਮੌਕੇ ਦਾ ਸ਼ਿਕਾਰ ਹੁੰਦਾ ਗਿਆ।ਸਾਲ ਤੇ ਸਾਲ ਲੰਘਦੇ ਗਏ।ਉਸ ਨੇ ਇਕ ਪਲ ਵੀ ਇਹ ਗੱਲ ਨਹੀ ਸੋਚੀ ਕਿ ਮਨਪ੍ਰਚਾਵੇ ਦੇ ਲਈ ਹੀ ਸਹੀ ਕਿਸੇ ਔਰਤ ਦਾ ਸਾਥ ਮਾਣ ਲਵੇ,ਪਰ ਉਸ ਦੀ ਆਪਣੀ ਬੇਟੀ ਨੇ ਅਚਾਨਕ ਇਕ ਦਿਨ ਪਤਾ ਨਹੀ ਕਿਉਂ ਅਤੇ ਕਿਵੇਂ ਇਹ ਕੀੜਾ ਉਸ ਦੇ ਦਿਮਾਗ਼ ਵਿਚ ਵਾੜ ਦਿੱਤਾ ਕਿ ਜੇਕਰ ਉਸ ਨੇ ਖੁਦ ਹੀ ਇਹ ਦਿਸ਼ਾਂ ਬਣਾਈ ਰੱਖੀ ਤਾਂ ਉਸ ਵਿਚ ਅਤੇ ਲਾਸ਼ ਵਿਚ ਕੋਈ ਫਰਕ ਨਹੀ ਬਚੇਗਾ।

ਅਤੇ ਜਦ ਉਹ ਬਹੁਤ ਵੱਡੇ ਅੰਦਰ ਦੇ ਯੁੱਧ ਦੇ ਲਈ ਮਨੋਵਿਗਿਆਨਕ ਡਾ,ਅਹਿਮਦ ਦੇ ਕੋਲ ਗਿਆ ਸੀ।ਦਾਈ ਤੋ ਢਿੱਡ ਕੀ ਲਕੋਣਾ?ਅਤੇ ਉਹ ਕੁਝ ਛਪਾਉਣ ਦੇ ਲਈ ਤਾਂ ਡਾਕਟਰ ਦੇ ਕੋਲ ਗਿਆ ਸੀ।ਉਸ ਨੇ ਦੱਸ ਦਿੱਤਾ ਸੀ ਕਿ ਉਹ ਜਿਹੜੀ ਜਿੰਦਗੀ ਜੀ ਰਿਹਾ ਹੈ ਉਸ ਨਾਲ ਔਰਤ ਦੇ ਪ੍ਰਤੀ ਉਸ ਵਿਚ ਨਾ ਤਾਂ ਕੋਈ ਚਾਹਤ ਬਚੀ ਹੈ ਅਤੇ ਨਾ ਸੋਚਣ ਦੇ ਲਈ ਕੋਈ ਥਾਂ ਹੀ ਹੈ।ਸੈਕਸ ਦੇ ਬਾਰੇ ਵਿਚ ਤਾਂ ਉਹ ਸੋਚਣਾ ਸ਼ੁਰੂ ਤਕ ਨਹੀ ਕਰ ਸਕਦਾ।ਸਾਰਾ ਕੁਝ ਸੁਨਣ ਤੋਂ ਬਾਅਦ ਡਾਕਟਰ ਨੇ ਕਿਹਾ,’ਸੈਕਸ ਦੇ ਬਾਰੇ ਵਿਚ ਤੁਹਾਨੂੰ ਸੋਚਣਾ ਪਵੇਗਾ।ਸੈਕਸ ਨੂੰ ਜਿਉਂਦਾ ਕਰਨਾ ਹੀ ਪਵੇਗਾ।ਇਹ ਦੋ ਚਾਰ ਮਿੰਟ ਦੀ ਗੱਲ ਨਹੀ ਹੈ ਕਿ ਹੋ ਗਿਆ ਅਤੇ ਛੁਟਕਾਰਾ।ਇਹ ਜੀਵਨ ਮਿਟਾ ਦੇਣ ਜਾਂ ਬਚਾਈ ਰੱਖਣ ਨਾਲ ਜੁੜਿਆ ਹੈ।ਦੂਸਰੀ ਸ਼ਾਦੀ ਕਿਉਂ ਨਹੀ ਕਰ ਲੈਦੇ?ਤਲਾਕ ਲਵੋ।ਉਹ ਵੀ ਮੁਕਤ ਤੇ ਤੁਸੀ ਵੀ ਆਜਾਦ ਕਿਸੇ ਨੂੰ ਕੋਈ ਇਤਰਾਜ਼ ਨਹੀ।

“ਤਲਾਕ ਸੰਭਵ ਨਹੀ।

“ਜਾਣ-ਪਛਾਣ ਦੀ ਔਰਤ ਹੋਵੇ ਤਾਂ ਠੀਕ ਹੈ,ਨਹੀ ਤਾਂ ਬਜ਼ਾਰ ਵਿਚ ਲੱਭੋ।ਸੈਕਸ ਵਰਕਰਸ ਨਾਲ ਬਜ਼ਾਰ ਭਰਿਆ ਪਿਆ ਹੈ।ਹਾਂ,ਜ਼ਰਾ ਸਾਵਧਾਨੀ ਨਾਲ।”

“ਪਰ ਮੈਂ ਔਰਤ ਅਤੇ ਸੈਕਸ ਦੇ ਬਾਰੇ ਵਿਚ ਸੋਚਣਾਂ ਤਕ ਸ਼ੁਰੂ ਨਹੀ ਕਰਦਾ।”

“ਇਹ ਘਬਰਾਹਟ ਦੇ ਬਿੰਨਾਂ ਕੁਝ ਨਹੀ।ਕਦੀ-ਕਦੀ ਜਦ ਇਕ ਲੰਬਾ ਦੌਰ ਇਕੱਲਤਾ ਦੇ ਨਾਲ ਲੰਘ ਜਾਂਦਾ ਹੈ ਤਦ ਵੀ ਇਹੋ ਜਿਹੀ ਸਥਿਤੀ ਹੋ ਜਾਂਦੀ ਹੈ।ਮੈਂ ਕੁਝ ਦਵਾਈਆਂ ਲਿਖਦਾ ਹਾਂ,ਪਰ ਖੁਦ ਨੂੰ ਇਕਸਾਰ ਕਰਨ ਦੇ ਲਈ ਕੋਸ਼ਿਸ਼ ਤਾਂ ਤੁਹਾਨੂੰ ਹੀ ਕਰਨੀ ਹੋਵੇਗੀ।’

ਡਾਕਟਰ ਦੇ ਕਮਰੇ ‘ਚੋਂ ਬਾਹਰ ਨਿਕਲਦਿਆਂ ਹੀ ਉਸ ਦੇ ਮਨ ਵਿਚ ਮੌਲੀ ਦਾ ਖਿਆਲ ਆਇਆ।ਕਿਉਂ ਨਾ ਉਸ ਨੂੰ ਕਹਿ ਕੇ ਦੇਖਾਂ,ਪਰ ਇਕ ਪਲ ਵੀ ਨਹੀ ਲੱਗਿਆ ਕਿ ਉਸ ਨੇ ਆਪਣੇ ਆਪ ਨੂੰ ਫਟਕਾਰਿਆ ਅਤੇ ਜਦ ਸੋਲਾਂ ਸਾਲ ਦੀ ਇਕਲੌਤੀ ਬੇਟੀ ਸੰਭਵਾਮੀ ਦੇ ਬਾਪ ਅਤੇ ਨੱਕਚੜੀ ਤੇ ਮਾਨਸਿਕ ਰੋਗੀ ਵਰਗੀ ਚਾਲੀ ਸਾਲ ਦੀ ਰਮੀਲਾ ਦੇ ਬਿਆਲੀ ਸਾਲ ਦੇ ਤਥਾਕਥਿਤ ਪਤੀ ਸ਼ੁਸ਼ਾਤ ਕੁਮਾਰ ਮੈਤਰਾ ਨੇ ਚੌਕੰਨੀ ਨਜ਼ਰ ਨਾਲ ਇਹੋ ਜਿਹੀ ਔਰਤ ਲੱਭਣ ਦੀ ਗੱਲ ਸੋਚੀ ਜਿਹੜੀ ਦੇਹ ਵਪਾਰ ਕਰਦੀ ਹੋਵੇ।ਆਪਣੀ ਕੀਮਤ ਲੈ ਅਤੇ ਉਸ ਨੂੰ ਜਾਨਣ ਦਾ ਇਕ ਮੌਕਾ ਦਵੇ ਕਿ ਸਭ ਕੁਝ ਖਤਮ ਹੋ ਚੁੱਕਿਆ ਹੈ ਜਾਂ ਅਜੇ ਵੀ ਕੁਝ ਬਚਿਆ ਹੋਇਆ ਹੈ ਉਸ ਵਿਚ।ਬਿਆਲੀ ਸਾਲ ਦੇ ਐਸ ਕੇ ਦੀਆਂ ਅੱਖਾਂ ਬਦਲ ਗਈਆਂ ਤੇ ਇਕ ਦਿਨ ਤਾਂ ਮੌਲੀ ਨੇ ਟੋਕਿਆ ਵੀ,”ਐਸ ਕੇ ਮਾਮਲਾ ਕੁਝ ਗੰਭੀਰ ਹੈ।ਮੈਨੂੰ ਦੱਸੋ ਪਲੀਜ਼,ਸ਼ਾਇਦ ਮੈਂ ਤੁਹਾਡੀ ਮਦਦ ਕਰ ਸਕੂੰ।

“ਮਾਮਲਾ ਕੁਝ ਵੀ ਹੈ।”

“ਤੁਸੀ ਨਾ ਦੱਸਣਾ ਚਾਹਵੋ ਤਾਂ ਤੁਹਾਡੀ ਮਰਜ਼ੀ ਪਰ ਹੁਣ ਤੁਹਾਡੀਆਂ ਅੱਖਾਂ ਵਿਚ ਪਿਆਸ ਅਤੇ ਤਲਾਸ਼ ਦਿੱਸਣ ਲੱਗੀ ਹੈ ਪਰ ਇਸ ਪਿਆਸ ਅਤੇ ਤਲਾਸ਼ ਵਿਚ ਵੀ ਕੁਝ ਖਾਸ ਨਹੀ ਹੈ।ਨਜ਼ਰ ਵਿਚ ਕਾਮੁਕ ਖੋਜ ਹੈ।”ਮੌæਲੀ ਦੇ ਸ਼ਬਦਾ ਨੂੰ ਸੁਣ ਕੇ ਇਕ ਮਿੰਟ ਦੇ ਲਈ ਉਹ ਅਸਹਿਜ ਹੋ ਗਿਆ।”ਇਹੋ ਜਿਹਾ ਕੁਝ ਵੀ ਨਹੀ ਹੈ।”ਉਸ ਨੇ ਗਲ ਖਤਮ ਕਰ ਦਿੱਤੀ,ਪਰ ਗੱਲ ਖਤਮ ਨਹੀ ਹੋਈ ਸੀ।ਇਹ ਤਾਂ ਸ਼ੁਰੂਆਤ ਸੀ ਇਕ ਨਵੀ ਦਿਸ਼ਾਂ ਵਿਚ ਪੈਰ ਵਧਾਉਣ ਦੀ।ਡਾ: ਅਹਿਮਦ ਦੀ ਗੱਲ ਬਿਲਕੁਲ ਸੱਚ ਸਾਬਿਤ ਹੋਈ ਸੀ।ਬਜ਼ਾਰ ਇਹੋ ਜਿਹੀਆਂ ਔਰਤਾਂ ਨਾਲ ਭਰਿਆ ਪਿਆ ਸੀ ਜੋ ਸਮਾਜ ਦਾ ਕੂੜਾ ਢੋਹਣ ਦੀ ਕੀਮਤ ਲੈ ਕੇ ਕਿਸੇ ਦੀ ਵੀ ਵਾਸ਼ਨਾ ਸ਼ਾਂਤ ਕਰਦੀਆਂ ਸਨ,ਜਾਂ ਕਿਸੇ ਦੀ ਮਾਨਸਿਕ ਭੁੱਖ ਮਿਟਾਉਦੀਆਂ ਸਨ।ਇਹ ਗਾਹਕ ਦੇ ਆਪਣੇ ਮਨ ਦੀ ਗਲ ਹੈ ਕਿ ਉਹ ਕੀ ਮਿਟਾ ਰਿਹਾ ਹੈ।

ਔਰਤਾਂ ਦੇ ਇਸੇ ਬਜ਼ਾਰ ਨੂੰ ਠੀਕ ਨਾਲ ਜਾਨਣ ਦੇ ਲਈ ਉਹ ਛੁੱਟੀ ਵਾਲੇ ਦਿਨ ਦੀ ਰਾਤ ਨੂੰ ਫਿਫਟੀਨਾਇਜ਼ਰ ਸ਼ਹਿਰ ਵਿਚ ਗਿਆ। ਫਿਫਟੀਨਾਇਜ਼ਰ ਸ਼ਹਿਰ ਦਾ ਉਹ ਹੋਟਲ ਜਿਸ ਵਿਚ ਦੁਪਹਿਰ ਬਾਰਾਂ ਵਜ੍ਹੇ ਤੋਂ ਰਾਤ ਦੇ ਤਿੰਨ ਵਜ੍ਹੇ ਤੱਕ ਸਿਰਫ ਅਤੇ ਸਿਰਫ ਜਿੰਦਾ ਮਾਸ ਦਾ ਹੀ ਵਪਾਰ ਹੁੰਦਾ ਹੈ।ਦੁਨੀਆਂ ਦੇ ਤਮਾਮ ਦੇਸ਼ਾਂ ਦੀਆਂ ਔਰਤਾਂ ਬੀਤੀ ਰਾਤ ਕਿਸੇ ਨਾਲ ਗੁਜ਼ਾਰ ਕੇ ਅਗਲੀ ਦੁਪਹਿਰ ਫੇਰ ਉਥੇ ਪਹੁੰਚ ਜਾਂਦੀਆਂ ਹਨ।ਖੂਬ ਬਣੀਆਂ-ਠਣੀਆਂ, ਫਿਫਟੀਨਾਇਜ਼ਰ ਜਿਹੇ ਸੈਕੜੇ ਬਾਰ ਸ਼ਹਿਰ ਵਿਚ ਹਨ,ਜਿੱਥੇ ਸ਼ਰਾਫਤ ਛੱਡ ਚੁੱਕੀਆਂ ਵੇਸਵਾਵਾਂ ਵੀ ਸ਼ਰਾਫਤ ਨਾਲ ਮਿਲਦੀਆਂ ਹਨ ਅਤੇ ਤਮਾਮ ਬਿਜਨੇਸ ਵਿਚ ਕੋਈ ਲਫੜਾ ਨਹੀ।

ਰਾਤ ਦੇ ਦਸ ਵਜ੍ਹੇ ਜਦ ਉਹ ਫਿਫਟੀਨਾਇਜ਼ਰ ਸ਼ਹਿਰ ਦੇ ਪੇਂਟ ਹਾਊਸ ਵਿਚ ਜਾਣ ਦੇ ਲਈ ਪਹੁੰਚਿਆ ਤਾਂ ਲਿਫਟ ਦੇ ਕੋਲ ਇਕ ਲੰਬੀ ਲਾਇਨ ਲੱਗੀ ਹੋਈ ਸੀ।ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਵੇਸ਼ਵਾਵਾਂ ਅਤੇ ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਉਨਾਂ ਦੇ ਖਰੀਦਾਰ।ਪਰ ਕੋਈ ਵੀ ਉਥੇ ਲਿਫਟ ਤੇ ਗੱਲ ਨਹੀ ਕਰ ਰਿਹਾ ਸੀ।ਮਤਲਬ ਇਹ ਕਿ ਧੰਦਾ ਉਪਰ ਪਹੁੰਚ ਕੇ ਹੀ ਹੁੰਦਾ ਹੈ।ਜਦ ਉਹ ਉਪਰ ਪਹੁੰਚਿਆ ਤਾਂ ਪਤਾ ਲੱਗਾ ਕਿ ਬਾਰ ਵਿਚ ਦਾਖਲ ਹੋਣ ਦੀ ਫੀਸ ਸੌ ਦਰਾਹਮ ਹੈ।ਉਸ ਵਿਚ ਸ਼ਰਾਬ ਦੇ ਦੋ ਪੈਗ ਵੀ ਸ਼ਾਮਲ ਸਨ।ਉਸ ਤੋਂ ਵੱਧ ਦੇ ਲਈ ਅਲੱਗ ਬਿਲ ਦੇਣਾ ਹੈ।ਮਜ਼ੇ ਦੀ ਗੱਲ ਇਹ ਕਿ ਜਿਹੜੀਆਂ ਵੇਸਵਾਵਾਂ ਉਥੇ ਆ ਰਹੀਆਂ ਸਨ ਉਨਾਂ ਦੇ ਲਈ ਕੋਈ ਫੀਸ ਨਹੀ ਸੀ।ਕਾਰਪੋਰੇਟ ਦੁਨੀਆਂ ਵਿਚ ਆਪਣੇ ਫਾਇਦੇ ਦੇ ਲਈ ਬਹੁਤ ਸਾਰੀਆਂ ਤਰਕੀਬਾਂ ਕੱਢ ਲਈਆਂ ਹਨ।ਹੁਣ ਵੇਸਵਾਵਾਂ ਦੇ ਲਈ ਹੀ ਲੋਕ ਆਉਦੇ ਹਨ ਤਾਂ ਆਉਣਗੇ ਵੀ ਭਾਵੇਂ ਕਿੰਨੀ ਵੀ ਫੀਸ ਦੇਣੀ ਪਵੇ।ਪਰ ਜਦ ਵੇਸਵਾਵਾਂ ਹੀ ਨਹੀ ਆਉਣਗੀਆਂ ਤਾਂ ਲੋਕ ਕਿਉਂ ਆਉਣਗੇ।ਸ਼ਰਾਬ ………ਉਹ ਤਾਂ ਕਿਤੇ ਵੀ ਮਿਲ ਜਾਏਗੀ।

ਬਾਰ ਵਿਚ ਅੱਗ ਵੀ ਸੀ ‘ਤੇ ਧੂੰਆਂ ਵੀ ਸੀ।ਘੱਟ ਥਾਂ ਵਿਚ ਬਹੁਤ ਭੀੜ ਸੀ ਇਹੀ ਕੋਈ ਤੀਹ ਬਾਈ ਤੀਹ ਫੁੱਟ ਦੇ ਹਾਲ ਵਿਚ ਲੱਗਭਗ ਦੋ ਸੌ ਲੋਕ ਹੋਣਗੇ।ਆਦਮੀ ਤੇ ਆਦਮੀ ਅਤੇ ਉਨਾਂ ਦੇ ਵਿਚਾਲੇ ਜਿਸਮ ਦਾ ਸੌਦਾ ਕਰਨ ਵਾਲੀਆਂ ਉਹ ਔਰਤਾਂ ਜਿੰਨ੍ਹਾਂ ਨੂੰ ਗਾਹਕਾਂ ਦੀ ਤਲਾਸ਼ ਸੀ।ਉਹ ਆਪਣੇ ਹੋਣ ਵਾਲੇ ਗਾਹਕਾਂ ਦੇ ਨਾਲ ਚਿੰਬੜ ਕੇ ਅਤੇ ਬਾਰ-ਬਾਰ ਗੱਲਾਂ ਚੁੰਮ ਕੇ ਆਪਣੇ ਬੁੱਲ ਕੰਨ ਲਾਗੇ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਇਸ ਭੀੜ ਵਿਚ ਉਨਾਂ ਨਾਲੋਂ ਬਿਹਤਰ ਕੋਈ ਨਹੀ ਹੈ।

ਇਕ ਰਾਤ ਦੇ ਇਕ ਹਜਾਰ ਦਰਾਹਮ ਮਤਲਬ ਦੋ ਸੌ ਪੰਜਾਹ ਡਾਲਰ।ਉਹ ਔਰਤਾਂ ਏਨੀਆਂ ਚਲਾਕ ਅਤੇ ਆਪਣੇ ਧੰਦੇ ਵਿਚ ਐਨੀਆਂ ਨਿਪੁੰਨ ਸਨ ਕਿ ਇਹ ਸਮਝਣ ਵਿਚ ਉਨਾਂ ਨੂੰ ਦੋ ਚਾਰ ਮਿੰਟ ਤੋਂ ਵੱਧ ਸਮ੍ਹਾਂ ਨਹੀ ਲੱਗਦਾ ਸੀ ਕਿ ਗਾਹਕ ਉਨਾਂ ਤੋਂ ਫਸੇਗਾ ਜਾਂ ਕਿਸੇ ਹੋਰ ਨੂੰ ਫਸਾਏਗਾ।ਇਸੇ ਮਹੌਲ ਵਿਚ ਐਸ ਕੇ ਨੇ ਅੱਗੇ ਵੱਧ ਕੇ ਇਕ ਵੇਸ਼ਵਾਂ ਤੋਂ ਮੋਬਾਇਲ ਨੰਬਰ ਮੰਗ ਲਿਆ।ਖੁਦ ਵਿਚ ਕਾਮ ਇੱਛਾ ਜਗਾਉਣ ਦੀ ਇਹ ਮਜ਼ਬੂਰੀ ਸੀ ਜਾਂ ਸੱਚਮੁੱਚ ਵਿਚ ਆਪਣੇ ਹੋਣ ਦਾ ਪਤਾ ਪੁੱਛਣਾ ਸੀ।ਐਸ ਕੇ ਨੂੰ ਉਸ ਸਮ੍ਹੇਂ ਕੁਝ ਵੀ ਸਾਫ ਨਜ਼ਰ ਨਹੀ ਆਇਆ।

ਰਾਤ ਦੇ ਗਿਆਰਾਂ ਵੱਜ੍ਹ ਰਹੇ ਸਨ ਜਦ ਉਹ ਫਿਫਟੀਨਾਇਜ਼ਰ ‘ਚੋਂ ਬਾਹਰ ਨਿਕਲਿਆ।

“ਹੈਲੋ,” ਫਿਫਟੀਨਾਇਜ਼ਰ ;ਚੋਂ ਬਾਹਰ ਆਉਦੇ ਹੀ ਉਸ ਨੇ ਨੰਬਰ ਡਾਇਲ ਕੀਤਾ।

“ਹੈਲੋ…”ਉਧਰ ਤੋਂ ਬੜੀ ਪਤਲੀ ਤੇ ਤਰਾਸ਼ੀ ਹੋਈ ਅਵਾਜ਼ ਸੁਣਾਈ ਦਿੱਤੀ।

“ਇਰਮ’

“ਕਰੀਨਾ”

“ਟੈਲ ਮੀ ਮੋਰ……”

“…………”

ਦੁਸਰੇ ਪਾਸਿਓ ਇਕ ਦੋ ਮਿੰਟ ਦੇ ਚੁੱਪ ਤੋਂ ਬਾਅਦ ਇਕ ਹਾਸਾ ਫੁੱਟਿਆ ਅਤੇ ਜੋ ਕੁਝ ਕਰੀਨਾ ਨੇ ਅਰਬੀ ਵਿਚ ਕਿਹਾ ਉਸ ਦਾ ਮਤਲਬ ਸੀ ਕਿ ਵੇਸ਼ਵਾ ਦੀ ਕੋਈ ਕੀਮਤ ਨਹੀ ਹੁੰਦੀ ਜਾਂ ਫਿਰ ਉਹ ਅਨਮੋਲ ਹੁੰਦੀ ਹੈ।ਉਸ ਨੇ ਅੱਗੇ ਪੁੱਛਿਆ,’ਫੇਦ ਫੀ…ਰੂਮ ਫੇਰ?”

ਉਸ ਨੇ ਕਰੀਨਾ ਨੂੰ ਦੱਸਿਆਂ ਕਿ ਉਸ ਦੇ ਕੋਲ ਕਮਰਾ ਵੀ ਹੈ ਅਤੇ ਬਿਸਤਰਾ ਵੀ,ਪਰ ਉਹ ਉਸ ਨੂੰ ਉੱਥੇ ਨਹੀ ਲਿਜਾ ਸਕਦਾ।ਉਸ ਨੇ ਪੁੱਛਿਆ ਕਿ ਕੀ ਉਸ ਦੇ ਕੋਲ ਕਮਰਾ ਹੈ।ਉਸ ਦੇ ਸਵਾਲ ਦੇ ਜਵਾਬ ਵਿਚ ਕਰੀਨਾ ਨੂੰ ਕੋਈ ਰੁਚੀ ਨਹੀ ਸੀ।ਉਸ ਨੇ ਉਸ ਨੂੰ ਹੋਟਲ ਵਿਚ ਕਮਰਾ ਬੁੱਕ ਕਰਾਉਣ ਦੇ ਲਈ ਕਿਹਾ।

“ਠੀਕ ਹੈ,ਤੁਸੀ ਲਾਇਨ ਇਨ ਦੇ ਸਾਹਮਣੇ ਫਾਉਟੇਨ ਪਾਰਕ ਦੇ ਗੇਟ ਨੰਬਰ ਦੋ ਤੇ ਮਿਲੋ।

“ਹਵੇਨ?”

“ਟੂਡੇ……ਆਈ ਮੀਨ ਨਓ…ਇਟ ਇਲੈਵਨ ਪੀ ਐਮ।”

“ਓ ਕੇ ।”

ਐਸ ਕੇ ਨੇ ਫੋਨ ਕੱਟ ਦਿੱਤਾ।ਹੁਣ ਉਹ ਇਹ ਸੋਚ ਰਿਹਾ ਸੀ ਕਿ ਜਿੰਦਗੀ ਵਿਚ ਜੋ ਕੁਝ ਸੋਚਿਆ ਨਹੀ ਸੀ,ਉਹ ਹੋਣ ਜਾ ਰਿਹਾ ਹੈ।ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀ,ਇਸ ਨੂੰ ਸੋਚੇ ਬਿੰਨਾਂ ਹੀ ਤਾਂ ਪਤਾ ਨਹੀ ਕਿੰਨੀ ਜਿੰਦਗੀ ਲੰਘ ਗਈ।ਇਕ ਰੇਗਿਸਤਾਨ ਜਿੰਦਗੀ ਵਿਚ ਉਹ ਐਨਾ ਵਿਸ਼ਾਲ ਸੀ ਕਿ ਹਮੇਸ਼ਾ ਲੱਗਦਾ ਰਿਹਾ ਕਿ ਹੁਣ ਇਹ ਕਦੀ ਵੀ ਪਾਰ ਨਹੀਂ ਹੋਵੇਗਾ।

“ਨਾਇਨ-ਇਨ ਦੇ ਸਾਹਮਣੇ ਫਾਂਉਂਟੇਨ ਦੇ ਪਾਰਕ ਦੇ ਗੇਟ ਨੰਬਰ ਦੋ ਤੇ ਜਦ ਉਹ ਪਹੁੰਚਿਆ ਤਾਂ ਕਰੀਨਾ ਉਥੇ ਟੈਕਸੀ ‘ਚੋਂ ਬਾਹਰ ਆਉਦੀ ਦਿਖਾਈ ਦਿੱਤੀ।ਸਾਹਮਣੇ ਹੁੰਦਿਆਂ ਹੀ ਉਹ ਇਕ ਵਾਕਿਫ ਦੀ ਤਰ੍ਹਾਂ ਮੁਸਕ੍ਰਾਹਟ ਚਿਪਕਾਈ ਤੇਜ਼ੀ ਨਾਲ ਅੱਗੇ ਵਧੀ ਅਤੇ ਬੇਝਿੱਜਕ ਗਲ ਨਾਲ ਲਮਕ ਗਈ।ਐਸ ਕੇ ਦਾ ਵਾਹ ਕਦੀ ਇਹੋ ਜਿਹੀ ਸਥਿਤੀ ਨਾਲ ਨਹੀ ਪਿਆ ਸੀ।ਕਰੀਨਾ ਦੇ ਲਈ ਝਿਜਕ ਕੋਈ ਅਰਥ ਨਹੀ ਰੱਖਦੀ ਸੀ।।ਦੋਵੇਂ ਨਾਇਟ-ਇਨ ਦੇ ਗੇਟ ਵਲ ਵਧੇ।ਫਾਂਉਟਨ ਪਾਰਕ ਤੋਂ ਨਾਇਟ-ਇਨ ਦੇ ਗੇਟ ਦੀ ਦੂਰੀ ਇਹੀ ਕੋਈ ਦੋ ਸੌ ਮੀਟਰ ਰਹੀ ਹੋਵੇਗੀ,ਪਰ ਉਹ ਦੂਰੀ ਐਸ ਕੇ ਨੂੰ ਬੜੀ ਲੰਬੀ ਜਾਪਣ ਲੱਗੀ।ਲੋਕ ਘੂਰ ਰਹੇ ਸਨ।ਘੱਟ ਤੋਂ ਘੱਟ ਉਸ ਨੂੰ ਤਾਂ ਇਹੋ ਜਿਹਾ ਨਹੀ ਲੱਗ ਰਿਹਾ ਸੀ।ਕਾਰ-ਪਾਰਕ ਕਰਨ ਦੇ ਬਾਅਦ ਕੁਝ ਕਦਮ ਨਾਲ ਚੱਲਣ ਵਿਚ ਹੀ ਉਸ ਨੂੰ ਮੁਸ਼ਕਲ ਹੋਣ ਲੱਗੀ।

ਸ਼ਹਿਰ ਦਾ ਇਹ ਮੁੱਖ ਹਿੱਸਾ ਸੀ ਅਤੇ ਉਸ ਸਮ੍ਹੇ ਬੱਤੀਆਂ ਦੀ ਚਮਕ ਨਾਲ ਜਗਮਗਾ ਰਿਹਾ ਸੀ।ਇਹੋ ਜਿਹੀ ਭੀੜ ਵਾਲੀ ਥਾਂ ‘ਤੇ ਇਸ ਔਰਤ ਦੇ ਨਾਲ ਉਸ ਨੂੰ ਆਉਣਾ ਹੀ ਨਹੀ ਚਾਹੀਦਾ ਸੀ।ਇਹੋ ਜਿਹੀ ਹਾਲਤ ਹੋ ਸਕਦੀ ਹੈ ਇਸ ਦਾ ਅਨੁਮਾਨ ਉਸ  ਨੂੰ ਤਾਂ ਹੋਣਾ ਚਾਹੀਦਾ ਸੀ।ਜੇ ਕਿਸੇ ਨੇ ਦੇਖ ਲਿਆ ਤਾਂ ਕੀ ਹੋਵੇਗਾ।ਵੇਸ਼ਵਾ ਦਾ ਕੀ ਹੈ?ਉਹ ਤਾਂ ਘੂਰੇ ਜਾਣ ਦੀ ਆਦੀ ਹੋ ਚੁੱਕੀ ਸੀ।ਇਹ ਤਾਂ ਉਸ ਦੇ ਪੇਸ਼ੇ ਵਿਚ ਸੀ ਕਿ ਉਹ ਇਹੋ ਜਿਹੀ ਦਿਸ਼ਾ ਕਿ ਲੋੜਬੰਦ ਇਕ ਪਲ ਦੇ ਸੌਵੇ ਹਿੱਸੇ ਤੋਂ ਵੀ ਘੱਟ ਸਮੇਂ ਵਿਚ ਆਪਣੀ ਲੋੜ ਦਾ ਸਾਮਾਨ ਪਛਾਣ ਲਵੋ।ਬਿੰਨਾਂ ਬਾਹਾਂ ਵਾਲੀ ਨਿੱਕੀ ਜਿਹੀ ਸ਼ਮੀਜ਼ ਦੇ ਉਪਰ ਉਸ ਨੇ ਖੁੱਲਾ ਜੈਂਪਰ ਪਾ ਰੱਖਿਆ ਸੀ।ਜੈਂਪਰ ਦਾ ਕੱਪੜਾ ਵੀ ਮੱਛਰਦਾਨੀ ਦੀ ਜਾਲੀ ਵਰਗਾ ਇਹੋ ਜਿਹਾ ਸੀ ਕਿ ਅਸਲ ਵਿਚ ਉਹ ਜਿਸਮ ਕੱਜਣ ਦੇ ਲਈ ਪਹਿਨਿਆ ਹੀ ਨਹੀਂ ਗਿਆ।

ਉਸ ਦੀਆਂ ਗੋਰੀਆਂ ਬਾਹਾਂ ਅਤੇ ਗੋਰੇ ਢਿੱਡ ਦੇ ਉਪਰ ਛਾਤੀਆਂ ਦੇ ਦੋ ਕੱਸੇ ਹੋਏ ਗੋਲੇ ਆਪਣੀ ਪੂਰੀ ਬੇਸ਼ਰਮੀ ਨਾਲ ਖੁੱਲ ਕੇ ਹੱਸ ਰਹੇ ਸਨ।ਕਾਲੀ ਛੋਟੀ ਸ਼ਮੀਜ਼ ਦਾ ਗੋਲ ਗਲਾ ਐਨਾ ਥੱਲੇ ਸੀ ਕਿ ਕਿਸੇ ਨੂੰ ਕੁਝ ਦੇਖਣ ਦੇ ਲਈ ਕੋਸ਼ਿਸ਼ ਕਰਨ ਦੀ ਵੀ ਜਰੂਰਤ ਨਹੀ ਸੀ।ਬਸ ਇਕ ਨਜ਼ਰ ਫੇਰਨੀ ਕਾਫੀ ਸੀ।ਲੱਕ ਤੋਂ ਹੇਠਾਂ ਉਸ ਨੇ ਜਿਹੜੀ ਸਕਰਟ ਪਾਈ ਹੋਈ ਸੀ ਉਹ ਆਪਣੇ ਪੂਰੇ ਘੇਰੇ ਵਿਚ ਕਈਆਂ ਥਾਵਾਂ ਤੋਂ ਕੱਟੀ ਹੋਈ ਸੀ।ਉਸ ਦੇ ਤੁਰਦੇ ਪੈਂਰਾਂ ਦੇ ਨਾਲ ਸਕਰਟ ਦੇ ਕੱਟ ਖੁੱਲਦੇ-ਬੰਦ ਹੁੰਦੇ ਤਾਂ ਉਸ ਦੇ ਪੱਟ ਬਾਹਰ ਆਉਂਦੇ।ਇਹ ਸਭ ਡਿਜ਼ਾਇਨ ਕਪੜਿਆ ਦਾ ਕਮਾਲ ਸੀ ਜੋ ਉਸ ਨੂੰ ਉਤੇਜਿਤ ਦਿਖਾਉਣ ਦੇ ਲਈ ਬਣੇ ਸਨ।

ਲੋਕਾਂ ਦੀਆਂ ਅੱਖਾਂ ਉਡਦੀਆਂ-ਉਡਦੀਆਂ ਉਸ ‘ਤੇ ਪੈ ਹੀ ਜਾਂਦੀਆਂ ਸਨ।ਉਹ ਵੇਸ਼ਵਾ ਸੀ ਅਤੇ ਉਸ ਦੀ ਲੋੜ ਪੂਰੀ ਹੋ ਰਹੀ ਸੀ।ਐਸ ਕੇ ਨੂੰ ਲੱਗਿਆ ਕਿ ਜੇ ਉਹ ਢੰਗ ਦੇ ਕਪੜੇ ਪਾ ਕੇ ਆਉਂਦੀ ਤਾਂ ਇਸ ਅਹਿਸਾਸ ਸਥਿੱਤੀ ਤੋਂ ਬਚਿਆ ਜਾ ਸਕਦਾ ਸੀ।ਉਸ ਨੂੰ ਫੋਨ ਤੇ ਹੀ ਕਹਿਣਾ ਸੀ ਕਿ ਉਹ ਸੁੰਦਰ ਦਿਸੇ।ਉਹ ਫਿਰ ਆਪਣੇ ਆਪ ਵਿਚ ਖਿਝਿਆ।ਵੇਸ਼ਵਾ ਵਿਚ ਸੁੰਦਰ ਪਹਿਰਾਵਾ ਫਰਕ ਪਾ ਸਕਦਾ ਸੀ।ਉਸ ਨੂੰ ਇਹੋ-ਜਿਹੇ ਕਪੜਿਆਂ ਅਤੇ ਚਾਲ-ਢਾਲ ਵਿਚ ਸੜਕ ‘ਤੇ ਤੁਰਦੀ ਦੇਖੇ ਕੋਈ ਵੀ ਉਸ ਤੋਂ ਭਾਅ ਪੁੱਛ ਸਕਦਾ ਸੀ।ਇਕ ਛੋਟੇ ਜਿਹੇ ਸ਼ਹਿਰ ਵਿਚ ਵੇਸ਼ਵਾਵਾਂ ਨੂੰ ਪਛਾਨਣਾ ਜਰਾ ਵੀ ਮੁਸ਼ਕਲ ਨਹੀ ਰਿਹਾ।ਇਸ ਨੂੰ ਸਿੱਧੇ ਹੋਟਲ ਦੇ ਕਮਰੇ ਵਿਚ ਸੱਦਣਾਂ ਚਾਹੀਦਾ ਸੀ।ਉਸ ਨੇ ਆਪਣੀ ਚਾਲ ਤੇਜ਼ ਕੀਤੀ ਅਤੇ ਇਸ ਦੋ ਸੌ ਮੀਟਰ ਦੇ ਫਾਸਲੇ ਨੂੰ ਜਿੰਨੀ ਜਲਦੀ ਹੋ ਸਕਦਾ ਸੀ ਖਤਮ ਕਰਨ ਦੀ ਕੋਸ਼ਿਸ਼ ਕੀਤੀ।

“ਕਾਹਲੀ ਵਿਚ ਹੋ।”

“ਨਹੀਂ,ਪਰ ਜਰਾ ਤੇਜ਼ ਚਲੋ।”

ਰਿਸ਼ੈਪਸ਼ਨ ਤੇ ਅੈਸ ਕੇ ਨੇ ਨਾ ਖੱਬੇ-ਸੱਜੇ ਦੇਖਿਆ,ਆਪਣਾ ਆਈ ਡੀ ਕਾਰਡ ਕੱਢਿਆ ਅਤੇ ‘ਆਕਯੂਪੇਂਸੀ ਟੂ’ਕਹਿੰਦੇ ਹੋਏ ਕ੍ਰੇਡਿਟ ਕਾਰਡ ਅੱਗੇ ਕਰ ਦਿੱਤਾ।’ਕਮਰਾ ਨੰਬਰ ਦੋ ਸੌ ਦੋ’ਰਿਸ਼ੈਪਸ਼ਨ ਵਾਲੇ ਨੇ ਉਸ ਨੂੰ ਦੱਸਿਆ।ਇਕ ਅਰਸੇ ਦੇ ਬਾਅਦ ਐਸ ਕੇ ਨੇ ਕਿਸੇ ਔਰਤ ਨਾਲ ਰਾਤ ਗੁਜ਼ਾਰੀ।ਇਕ ਦੇਹ ਦੇ ਉਤਾਵਲੇਪਣ ਦੇ ਅੱਗੇ ਦੂਸਰੀ ਦੇਹ ਦਾ ਸਾਲਾਂ ਤੋਂ ਸੁੱਤਾ ਵਿਆਕੁਲ ਉਦਰੇਵਾਂ ਸੀ।ਉਸ ਰਾਤ ਐਸ ਕੇ ਨੇ ਆਪਣੇ ‘ਹੋਣ’ ਨੂੰ ਮਹਿਸੂਸ ਕੀਤਾ।ਜਿੰਦਗੀ ਵਿਚ ਇਕ ਵੈਰਾਗ ਸੀ।ਸਾਰਾ ਕੁਝ ਹੁੰਦੇ ਹੋਏ ਵੀ ਜਿੰਦਗੀ ਵਿਚ ਕੁਝ ਨਹੀ ਸੀ।ਤੇ ਇਹ ਕੁਝ ਹੋਣਾ ਉਸ ਦਾ ਚਾਹਿਆ ਹੋਇਆ ਵੀ ਕਿੱਥੇ ਸੀ?ਉਸ ਨੇ ਕਦ ਚਾਹਿਆ ਸੀ ਕਿ ਉਸ ਦੀ ਜਿੰਦਗੀ ਸਾਹਾਂ ਬਿੰਨਾਂ ਚੱਲੇ।ਅਰਸਾ ਬੀਤ ਗਿਆ ਅਤੇ ਆਪਣੇ ਹੋਣ ਦਾ ਪਤਾ ਤੱਕ ਨਹੀ ਲੱਗਾ।ਉਜਾੜ-ਜਿਹੀ ਬੇਰਸ ਜਿੰਦਗੀ ਵਿਚ ਬੀਤੀ ਰਾਤ ਦੇ ਪਲਾਂ ਨੇ ਤੁਫਾਨ ਲਿਆ ਕੇ ਸਭ ਕੁਝ ਬਦਲ ਦਿੱਤਾ।ਸ਼ਾਂਤ ਝੀਲ ਦੀ ਸਤਹ ਤੱਕ ਇਕ ਪੱਥਰ ਉਤਰ ਗਿਆ।

ਐਸ ਕੇ ਔਹੜ-ਪੌਹੜ ਤੋਂ ਮੁੱਕਤ ਹੋ ਚੁੱਕਾ ਸੀ।ਹੁਣ ਜੇਕਰ ਉਸ ਦੇ ਅੰਦਰ ਸੀ ਵੀ ਤਾਂ ਉਹ ਕਲੀਨਿਕਲੀ ਡੈਡ ਹੋਣ ਨਾਲੋ ਵੱਖਰਾ ਸੀ।ਜਿਸ ਜਿੰਦਗੀ ਦੇ ਸਾਰੇ ਅਧਿਆਏ ਬਿੰਨਾਂ ਖੁਲੇ ਹੀ ਹਮੇਸ਼ਾਂ ਦੇ ਲਈ ਬੰਦ ਹੋ ਚੁੱਕੇ ਸਨ ਉਸ ਦੇ ਪੰਨਿਆ ਵਿਚ ਕਿਸੇ ਤਾਜ਼ਾ ਹਵਾ ਦੇ ਬੁਲ੍ਹਿਆਂ ਨੇ ਜਿਵੇਂ ਹਿਲਜੁਲ ਪੈਦਾ ਕਰ ਦਿੱਤੀ।ਇਸ ਨਵੀ ਜਿਹੀ ਜਿੰਦਗੀ ਦੇ ਨਾਲ ਉਸ ਦੇ ਰਿਸ਼ਤੇ ਕੀ ਹੋਣਗੇ ਅਤੇ ਕਿਵੇਂ,ਇਸ ਦਾ ਫੈਸਲਾ ਕਰਨ ਵਿਚ ਹੁਣ ਜਰਾ ਜਿਹਾ ਵੀ ਵਕਤ ਗੁਵਾਉਣਾ ਉਸ ਨੂੰ ਬੇਅਰਥ ਲੱਗ ਰਿਹਾ ਸੀ।

ਇੰਨਾ ਪਲਾਂ ਵਿਚ ਇਕ ਬਾਰ ਫਿਰ ਮੌਲੀ ਉਸ ਦੇ ਸਾਹਮਣੇ ਦਿਸ ਪਈ,’ਐਸ ਕੇ ਹੁਣ ਤੁਹਾਡੀਆਂ ਅੱਖਾਂ ਵਿਚ ਸਹਿਜ਼ ਪੁਰਸ਼ ਦਿੱਸ ਰਿਹਾ ਹੈ,ਅਤੇ ਹੁਣ ਤੁਸੀ ਮੈਨੂੰ ਪਹਿਲਾਂ ਨਾਲੋ ਵੱਧ ਚੰਗੇ ਅਤੇ ਭਰੋਸੇਮੰਦ ਦਿਸ ਰਹੇ ਹੋ,ਇਰਾਦਾ ਕੀ ਹੈ?ਖਤਰਨਾਕ ਜਾਂ……”ਉਹ ਮੁਸਕ੍ਰਾਈ।ਇਕ ਸਹਿਜ ਹਾਸਾ ਐਸ ਕੇ ਦੇ ਬੁੱਲ੍ਹਾ ਤੇ ਉਭਰਿਆ,”ਬੇਟੀ ਨੂੰ ਫੋਨ ਮਿਲਾ ਰਿਹਾ ਹਾਂ……ਕਿ ਹੁਣ ਮੁਸਕਰਾ ਦੇਵੇ।”

“ਕਿਉਂ?”

“ਸਭ ਕੁਝ ਇਕ ਨਵੇ ਸਿਰੇ ਤੋਂ………ਇਕ ਨਵੀ ਸ਼ੁਰੂਆਤ।’

“ਸੱਚ।”ਮੌਲੀ ਦੇ ਚਿਹਰੇ ਤੇ ਹੈਰਾਨੀ ਤਾਂ ਸੀ,ਪਰ ਹੈਰਾਨੀ ਵਿਚ ਅਵਿਸ਼ਵਾਸ਼ ਕਰਨ ਵਰਗਾ ਕੁਝ ਵੀ ਨਹੀ ਸੀ।

 

ਹਿੰਦੀ ਕਹਾਣੀ
ਮੂਲ:-ਕ੍ਰਿਸ਼ਣ ਬਿਹਾਰੀ
ਅਨੁਵਾਦ:-ਅਮਰਜੀਤ ਚੰਦਰ ਲੁਧਿਆਣਾ
9417600014

Previous articleਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਆਰਬੀਆਈ ਚੁੱਕ ਰਿਹੈ ਕਈ ਕਦਮ: ਗਵਰਨਰ
Next articlePilot in Delhi, seeks time to meet Cong chief