ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੂੰ ਵੱਖ-ਵੱਖ ਗਾਇਕਾਂ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) – ਕਲੀਆਂ ਦੇ ਬਾਦਸ਼ਾਹ ਉਸਤਾਦ ਗਾਇਕ ਜਨਾਬ ਕੁਲਦੀਪ ਮਾਣਕ ਜੀ ਦੀ 9ਵੀਂ ਬਰਸੀ ਮੌਕੇ ਪੰਜਾਬ ਦੇ ਵੱਖ-ਵੱਖ ਗਾਇਕਾਂ ਨੇ ਉਨ•ਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਮਾਣਕ ਦਾ ਟਿੱਲਾ ਫਾਰਮ ਹਾਊਸ ਜਲਾਲਦੀਵਾਲ ਨੇੜੇ ਰਾਏਕੋਟ ਲੁਧਿਆਣਾ ਵਿਖੇ ਦਿੱਤੀਆਂ। ਇਸ ਮੌਕੇ ਮਾਣਕ ਪਰਿਵਾਰ ਵਲੋਂ ਮਾਤਾ ਸਰਬਜੀਤ ਕੌਰ (ਧਰਮ ਪਤਨੀ ਸ਼੍ਰੀ ਕੁਲਦੀਪ ਮਾਣਕ), ਬੇਟਾ ਯੁੱਧਵੀਰ ਮਾਣਕ ਅਤੇ ਮਾਣਕ ਸਾਹਿਬ ਦੇ ਸ਼ਗਿਰਦਾਂ ਨੇ ਸੰਗੀਤਕ ਰਸਮਾਂ ਨਾਲ ਚਾਦਰ ਦੀ ਰਸਮ ਅਦਾ ਕੀਤੀ। ਇਸ ਮੌਕੇ  ਮਾਣਕ ਸਾਹਿਬ ਨੂੰ ਉਨ•ਾਂ ਦੇ ਗਾਏ ਗੀਤਾਂ ਨਾਲ ਸ਼ਰਧਾਂਜਲੀਆਂ ਵੱਖ-ਵੱਖ ਗਾਇਕਾਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।

ਜਿੰਨ•ਾਂ ਵਿਚ ਗਾਇਕ ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਗੁਰਮੀਤ ਮੀਤ, ਦਲੇਰ ਪੰਜਾਬੀ, ਜੱਗਾ ਮਾਣਕ, ਹੈਰੀ ਮਾਣਕ, ਜੋਬਨ ਮਾਣਕ, ਮਾਣਕ ਸੁਰਜੀਤ, ਹੁਸਨ ਮਾਣਕ, ਸ਼ਿੰਦਾ ਜਗਰਾਵਾਂ, ਸ਼ੰਮਾ ਜਗਰਾਵਾਂ, ਸੇਵਾ ਸਿੰਘ ਨੌਰਥ, ਨਵੀ ਰੰਧਾਵਾ, ਅਮਰ ਲਿੱਤਰਾਂਵਾਲਾ, ਰਾਜਾ ਸੰਗਤ ਮੰਡੀ, ਗੁਰਮੇਲ ਪ੍ਰਦੇਸੀ, ਗੁਰਦਾਸ ਕੈੜਾ, ਹਰਦੀਪ ਕੌਸਲ ਮੱਲਾ, ਸੁੱਖਾ ਹਰੀਪੁਰੀਆ, ਸੋਹਣ ਮਾਂਣੂਕੇ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਲੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬੁੱਧੀਜੀਵੀ ਵਰਗ ਮਾਣਕ ਸਾਹਿਬ ਦੋਸਤਾਂ ਅਤੇ ਕਲਾਕਾਰਾਂ ਨੇ ਇਸ ਬਰਸੀ ਤੇ ਮਾਣਕ ਸਾਹਿਬ ਨੂੰ ਸ਼ਰਧਾ ਤੇ ਫੁੱਲ ਭੇਂਟ ਕੀਤੇ।

Previous articleरेल कोच फैक्ट्री ने मेसर्स राइट्स लिमिटेड के साथ किया समझौता ज्ञापन
Next articleਜੀਵਨ ਬਾਈ ਲੈ ਕੇ ਆਇਆ ‘ਸਾਡੀ ਯਾਰੀ ਰਾਸ ਨਹੀਂ ਆਉਣੀ’