ਕਲਰਾਜ ਹਿਮਾਚਲ ਤੇ ਦੇਵਵ੍ੱਤ ਗੁਜਰਾਤ ਦੇ ਰਾਜਪਾਲ ਨਿਯੁਕਤ

ਸੀਨੀਅਰ ਭਾਜਪਾ ਨੇਤਾ ਕਲਰਾਜ ਮਿਸ਼ਰਾ ਨੂੰ ਅਚਾਰੀਆ ਦੇਵਵ੍ੱਤ ਦੀ ਥਾਂ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੇਵਵ੍ੱਤ ਨੂੰ ਬਦਲ ਕੇ ਗੁਜਰਾਤ ਦਾ ਰਾਜਪਾਲ ਲਾਇਆ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਮਿਸ਼ਰਾ ਅਤੇ ਦੇਵਵ੍ੱਤ ਵੱਲੋਂ ਆਪਣੇ ਦਫ਼ਤਰਾਂ ਵਿੱਚ ਅਹੁਦਾ ਸੰਭਾਲਣ ਦੀ ਤਰੀਕ ਤੋਂ ਹੀ ਉਨ੍ਹਾਂ ਦਾ ਕਾਰਜਕਾਲ ਸ਼ੁਰੂ ਹੋ ਜਾਵੇਗਾ। ਮੋਦੀ ਸਰਕਾਰ ਵਿੱਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰੀ ਕਲਰਾਜ ਮਿਸ਼ਰਾ (78) ਨੇ 2017 ਵਿੱਚ ਆਪਣੀ ਉਮਰ 75 ਸਾਲ (ਭਾਜਪਾ ਦੇ ਨਿਯਮਾਂ ਮੁਤਾਬਿਕ ਚੋਣ ਵਾਲਾ ਅਹੁਦਾ ਨਾ ਰੱਖ ਸਕਣ ਦੀ ਉਮਰ) ਹੋਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ। ਉੱਤਰ ਪ੍ਰਦੇਸ਼ ਨਾਲ ਸਬੰਧਿਤ ਮਿਸ਼ਰਾ ਹਾਲ ’ਚ ਹੋਈਆਂ ਲੋਕ ਸਭਾ ਚੋਣਾਂ ਵੀ ਖੜ੍ਹੇ ਨਹੀਂ ਹੋਏ ਸਨ। ਸ੍ਰੀ ਦੇਵਵ੍ੱਤ, ਜਿਨ੍ਹਾਂ ਨੂੰ 2015 ਵਿੱਚ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਲਾਇਆ ਗਿਆ ਸੀ, ਅੱਜ ਸੇਵਾਮੁਕਤ ਹੋਏ ਗੁਜਰਾਤ ਦੇ ਰਾਜਪਾਲ ਓਪੀ ਕੋਹਲੀ ਦੀ ਜਗ੍ਹਾ ਅਹੁਦਾ ਸੰਭਾਲਣਗੇ।

Previous articleਸਿੱਧੂ ਨੇ ਮੁੱਖ ਮੰਤਰੀ ਦੇ ਨਿਵਾਸ ’ਤੇ ਭੇਜਿਆ ਅਸਤੀਫ਼ਾ
Next articleਹਾੜ ਦੇ ਮੀਂਹ ਨੇ ਮਾਨਸਾ ਵਾਸੀਆਂ ਦੇ ਕਢਵਾਏ ਹਾੜੇ