ਕਲਮ ਦੀ ਤਾਕਤ

ਨਿਰਵੈਰ

(ਸਮਾਜ ਵੀਕਲੀ)

ਪ੍ਰਵਾਹ ਨਹੀਂ ਕੋਈ ਹਨੇਰਿਆਂ ਦੀ
ਨਾ ਚੜੵਦੇ-ਲਹਿੰਦੇ ਸਵੇਰਿਆਂ ਦੀ…

ਮੈਂ ਬੜੀ ਕਰੀਬ ਤੋਂ ਦੇਖੇ ਨੇ
ਗੱਲ ਕਰਦੈਂ ਦੁੱਖਾਂ ਜਿਹੜਿਆਂ ਦੀ…

ਬਿਨ ਪੈਰਾਂ ਤੋਂ ਵੀ ਦੌੜਾਂਗਾ
ਮੈਂ ਅੱਗੇ ਹੋ ਕੇ ਲੜਨਾ ਏਂ…

ਜਿੱਥੇ ਲੱਤਾਂ ਕੰਬਣ ਲੱਗਦੀਆਂ ਨੈ
ਮੈਂ ਓਸ ਮੁਕਾਮ ਤੇ ਚੜੵਨਾ ਏਂ…

ਗਹੁ ਨਾਲ ਪੜਿਓ ਸਤਰਾਂ ਜੀ
ਉਸ ਇੱਕੋ ਪੰਨੇ ਖਾਸ ਦੀਆਂ…

ਕਲਮਾਂ ਗਵਾਹੀਆਂ ਭਰਨ’ਗੀਆਂ
ਸਾਡੇ ਲਿਖੇ ਹੋਏ ਇਤਿਹਾਸ ਦੀਆਂ…

ਨਿਰਵੈਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਦੀਆਂ ਕੀਮਤਾਂ ਚ ਵਾਧੇ ਤੇ ਮੋਦੀ ਸਰਕਾਰ ਖ਼ਿਲਾਫ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ਼ ਪ੍ਰਦਰਸ਼ਨ
Next articleਬੌਧਿਕ ਮਾਫੀਏ ਦੀ ਕੰਗਾਲੀ !