“ਕਰੋਨਾ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਧੂਣਾ ਵਾਲ ਮੰਤਰ ਕੋਈ ਪੜ੍ਹ ਬਾਬਾ,
ਕੋਈ ਨਬਮਜ਼ ਕਰੋਨਾ ਦੀ ਫੜ ਬਾਬਾ।
ਬੜੀ ਸ਼ਕਤੀ ਜਾਦੂ ਟੂਣਿਆਂ ਵਿੱਚ,
ਇਹਦਾ ਕੋਈ ਟੂਣਾ ਕਰ ਬਾਬਾ।
ਬੜੀਆਂ ਰਿੱਧੀਆਂ-ਸਿੱਧੀਆਂ ਕੋਲ ਤੇਰੇ,
ਮਾਰ ਫੂਕ ਤੇ ਕੱਢ ਕੋਈ ਹੱਲ ਬਾਬਾ।
ਕੋਈ ਦੇਦੇ ਧੂਣੀ ਮਲਣੇ ਨੂੰ,
ਕਿਸੇ ਧੂਫ ਨਾਲ ਕਰ ਹੱਲ ਬਾਬਾ।
ਕਿਸੇ ਵਰਤ ਕੇ ਤੰਤਰ-ਮੰਤਰ ਨੂੰ,
ਕਿਸੇ ਕੱਢ ਧਾਗੇ ਨਾਲ ਹੱਲ ਬਾਬਾ।
ਕੋਈ ਮੰਗਵਾਲਾ, ਨਾਰੀਅਲ ,ਖੱਮਣੀਆਂ ਤੂੰ,
ਕਰ ਦੁੱਖ ਕੁੱਜੇ ਵਿੱਚ ਬੰਦ ਬਾਬਾ।
ਬਲੀ ਚਾੜ ਕੋਈ, ਬੱਕਰੇ ਮੁਰਗੇ ਦੀ,
ਪਾ ਕਰੋਨਾ ਤੇ ਕੋਈ ਠੱਲ੍ਹ ਬਾਬਾ।
ਚੱਲ ਮਿਰਚਾ-ਮੁਰਚਾ ਵਾਰ ਦੇਈਏ,
ਹੋਵੇ ਜੇ !ਮਸਲਾ ਹੱਲ ਬਾਬਾ।
ਆਖੇ!ਜੇ ਨਜ਼ਰ ਉਤਾਰ ਦੇਈਏ,
ਦੱਸਦੇ ਕੋਈ ਸੌਖਾ ਹੱਲ ਬਾਬਾ।
ਸਭ ਲੱਡੂ-ਪਿੰਨੀ ਚਾੜ ਦੇਈਏ,
ਜੇ? ਪੈ ਜਾਵੇ ਕੋਈ ਠੱਲ੍ਹ ਬਾਬਾ।
ਤਿੱਲੵ- ਚੌਲੀ ਸੁੱਟੀਏ ਕੀੜਿਆਂ ਨੂੰ,
ਜੇ! ਹੋ ਜਾਵੇ ਕੋਈ ਹੱਲ ਬਾਬਾ।
ਆਟਾ-ਦਾਣਾ ਸੁੱਟੀਏ,ਮੱਛੀਆਂ ਨੂੰ,
ਬਣ ਜਾਵੇ ਜੇ! ਕੋਈ ਗੱਲ ਬਾਬਾ।
ਗਊਆਂ ਨੂੰ ਚਾਰਾ ਪਾ ਦੇਈਏ,
ਜੇ! ਲੱਭ ਜਾਵੇ ਕੋਈ ਹੱਲ ਬਾਬਾ।
ਬਾਂਦਰਾਂ ਨੂੰ ਕੇਲੇ ਪਾ ਦੇਈਏ,
ਪਰ!ਲੱਭੇ ਤੇ ਕੋਈ ਹੱਲ ਬਾਬਾ।
ਸਭ ਟੂਣੇ-ਟੱਪੇ ਝੂਠੇ ਨੇ,
ਹੁਣ ਬਣਨੀ ਨਹੀਂ,  ਕੋਈ ਗੱਲ ਬਾਬਾ।
ਕਿਉਂ ਡੇਰੇ ਛੱਡ ਕੇ ਭੱਜਦੇ ਓ,
ਹੁਣ ਲੱਭੋ ਖਾ! ਕੋਈ ਹੱਲ ਬਾਬਾ।
ਸਭ ਵਾਅਦੇ, ਦਾਅਵੇ ਝੂਠੇ ਨੇ,
ਹੁਣ ਚੱਲਣੀ ਨਹੀਂ ਕੋਈ ਗੱਲ ਬਾਬਾ।
ਹੁਣ ‘ਸੰਦੀਪ’ ਨੇ ਤੋਬਾ ਕਰ ਦਿੱਤੀ।
ਤੁਹਾਡੀ ਮੰਨਣੀ ਨਹੀਂ ਕੋਈ ਗੱਲ ਬਾਬਾ।
ਸਭ ਡੋਰੀ ਹੱਥ ਕਰਤਾਰ ਦੇ ਹੈ,
ਹੁਣ! ਉਹੀ ਲੱਭੂ ਕੋਈ ਹੱਲ ਬਾਬਾ।
            ਸੰਦੀਪ ਸਿੰਘ ‘ਬਖੋਪੀਰ’
         ਸਪੰਰਕ :-9815321017

ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017

Previous articleBiden would oversee different foreign policy: US experts
Next article“ਉਹ ਦਿਨ”