ਕਰੋਨਾ ਸੰਕਟ ਦੇ ਨਾਂ ’ਤੇ ਕਿਰਤੀਆਂ ਦਾ ਸ਼ੋਸ਼ਣ ਨਾ ਹੋਵੇ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਸੂਬਿਆਂ ’ਚ ਕਿਰਤ ਕਾਨੂੰਨਾਂ ’ਚ ਸੋਧ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਕਰੋਨਾ ਸੰਕਟ ਕਿਰਤੀਆਂ ਦੇ ਸ਼ੋਸ਼ਣ ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਬਹਾਨਾ ਨਹੀਂ ਹੋ ਸਕਦਾ।

ਉਨ੍ਹਾਂ ਟਵੀਟ ਕੀਤਾ, ‘ਕਈ ਸੂਬਿਆਂ ਵੱਲੋਂ ਕਿਰਤ ਕਾਨੂੰਨ ਸੋਧੇ ਜਾ ਰਹੇ ਹਨ। ਅਸੀਂ ਕਰੋਨਾ ਖ਼ਿਲਾਫ਼ ਮਿਲ ਕੇ ਸੰਘਰਸ਼ ਕਰ ਰਹੇ ਹਾਂ ਪਰ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ, ਕੰਮ ਵਾਲੀਆਂ ਅਸੁਰੱਖਿਅਤ ਥਾਵਾਂ ਦੀ ਇਜਾਜ਼ਤ ਦੇਣ, ਕਿਰਤੀਆਂ ਦਾ ਸ਼ੋਸ਼ਣ ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਬਹਾਨਾ ਨਹੀਂ ਹੋ ਸਕਦਾ।’

ਕਾਂਗਰਸ ਨੇ ਕਿਹਾ ਕਿ ਇਨ੍ਹਾਂ ਬੁਨਿਆਦੀ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਦੱਸਣਾ ਬਣਦਾ ਹੈ ਕਿ ਕਈ ਸੂਬਿਆਂ ਨੇ ਆਪਣੇ ਇੱਥੇ ਕਿਰਤੀਆਂ ਲਈ ਕੰਮ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਕਾਂਗਰਸ ਆਗੂ ਪਿਛਲੇ ਕਈ ਦਿਨਾਂ ਤੋਂ ਕਿਰਤ ਕਾਨੂੰਨਾਂ ’ਚ ਤਬਦੀਲੀ ਦਾ ਵਿਰੋਧ ਕਰ ਰਹੇ ਹਨ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਦੇ ਨਾਂ ’ਤੇ ਕਿਰਤ, ਜ਼ਮੀਨ ਤੇ ਵਾਤਾਵਰਨ ਕਾਨੂੰਨਾਂ ਨਾਲ ਛੇੜਛਾੜ ਕਰਨ ਦੇ ਨਤੀਜੇ ਖਤਰਨਾਕ ਹੋਣਗੇ।

Previous articleਕਹਿਰਵਾਨ ਹੋਇਆ ਕਰੋਨਾ; 24 ਘੰਟੇ, 97 ਮੌਤਾਂ
Next articleਜਲੰਧਰ ਤੋਂ 2400 ਪਰਵਾਸੀ ਛਪਰਾ ਅਤੇ ਆਜ਼ਮਗੜ ਰਵਾਨਾ