ਕਰੋਨਾ: ਮਹਾਰਾਸ਼ਟਰ ’ਚ ਤਾਲਾਬੰਦੀ 31 ਜੁਲਾਈ ਤੱਕ ਵਧਾਈ

ਮੁੰਬਈ/ਕੋਹਿਮਾ (ਸਮਾਜਵੀਕਲੀ) :  ਮਹਾਰਾਸ਼ਟਰ ’ਚ ਕਰੋਨਾ ਲਾਗ ਦੇ ਕੇਸਾਂ ’ਚ ਨਿਰੰਤਰ ਵਾਧੇ ਦੇ ਚੱਲਦਿਆਂ ਸਰਕਾਰ ਨੇ ਸੂਬੇ ਅੰਦਰ ਤਾਲਾਬੰਦੀ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਸਰਕਾਰ ਮੁਤਾਬਕ ਸੂਬੇ ’ਚ ਮੌਜੂਦਾ ਤਾਲਾਬੰਦੀ ਦੇ ਨਿਯਮ ਜਾਰੀ ਰਹਿਣਗੇ ਅਤੇ ਅਗਲੇ ਮਹੀਨੇ ਪਾਬੰਦੀਆਂ ’ਚ ਢਿੱਲ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਬਾਹਰੋਂ ਆਉਣ ਵਾਲੇ, ਜ਼ਰੂਰੀ ਵਸਤਾਂ ਅਤੇ ਖਾਸ ਰੁਜ਼ਗਾਰ ਸਬੰਧੀ ਮੰਤਵ ਨੂੰ ਛੱਡ ਕੇ, ਸਾਰੇ ਲੋਕਾਂ ਦੇ ਸੂਬੇ ’ਚ ਦਾਖ਼ਲੇ ’ਤੇ ਪਾਬੰਦੀ ਰਹੇਗੀ। ਇਸੇ ਦੌਰਾਨ ਨਾਗਲੈਂਡ ਸਰਕਾਰ ਨੇ ਕਰੋਨਾ ਲਾਗ ਤੋਂ ਬਚਾਅ ਦੇ ਉਪਾਵਾਂ ਤਹਿਤ ਸੂਬੇ ’ਚ 15 ਜੁਲਾਈ ਤੱਕ ਤਾਲਾਬੰਦੀ ਵਧਾ ਦਿੱਤੀ ਹੈ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੇਈਬਾ ਕਰੋਨੂ ਨੇ ਦੱਸਿਆ ਕਿ ਸੂਬੇ ਦੀਆਂ ਅਸਾਮ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀਆਂ ਹੱਦਾਂ ਸੀਲ ਰਹਿਣਗੀਆਂ।

Previous articleਵਿਦੇਸ਼ੀਆਂ ਦੇ ਵੀਜ਼ੇ ਰੱਦ ਕਰਨ ਬਾਰੇ ਸਥਿਤੀ ਸਪੱਸ਼ਟ ਕਰੇ ਸਰਕਾਰ: ਸੁਪਰੀਮ ਕੋਰਟ
Next articleਟਿਕ-ਟੌਕ ਤੇ ਸ਼ੇਅਰਇਟ ਸਮੇਤ 59 ਐੈਪਸ ’ਤੇ ਪਾਬੰਦੀ