ਕਰੋਨਾ: ਭਾਰਤ ’ਚ 2021 ਤੱਕ ਰੋਜ਼ਾਨਾ 2.87 ਲੱਖ ਕੇਸ ਆਉਣ ਦੀ ਸੰਭਾਵਨਾ

ਨਵੀਂ ਦਿੱਲੀ (ਸਮਾਜਵੀਕਲੀ) : ਕੋਵਿਡ-19 ਦੀ ਕੋਈ ਵੈਕਸੀਨ ਜਾਂ ਦਵਾਈ ਦੀ ਖੋਜ ਨਾ ਹੋਣ ਦੀ ਸੂਰਤ ’ਚ ਭਾਰਤ ਵਿੱਚ 2021 ’ਚ ਸਰਦੀ ਦਾ ਮੌਸਮ ਖ਼ਤਮ ਹੋਣ ਤੱਕ ਕਰੋਨਾ ਲਾਗ ਦੇ ਰੋਜ਼ਾਨਾ 2.87 ਲੱਖ ਕੇਸ ਆਉਣ ਦੀ ਸੰਭਾਵਨਾ ਹੈ। ਇਹ ਗੱਲ ਮੈਸਾਚੁਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮ.ਆਈ.ਟੀ.) ਵੱਲੋਂ ਕੀਤੀ ਇੱਕ ਮਾਡਲਿੰਗ ਸਟੱਡੀ ’ਚ ਕਹੀ ਗਈ। ਖੋਜਕਰਤਾਵਾਂ ਨੇ 84 ਦੇਸ਼ਾਂ ਦੇ 4.75 ਅਰਬ ਲੋਕਾਂ ਦੇ ਟੈਸਟ ਅੰਕੜਿਆਂ ਦੀ ਵਰਤੋਂ ਨਾਲ ਇੱਕ ਗਤੀਸ਼ੀਲ ਮਹਾਮਾਰੀ ਵਿਗਿਆਨ ਮਾਡਲ ਤਿਆਰ ਕੀਤਾ ਹੈ।

Previous articleਪ੍ਰਾਈਵੇਟ ਰੇਲ ਗੱਡੀਆਂ ਚਲਾਉਣ ’ਚ ਵੱਡੀ ਆਲਮੀ ਕੰਪਨੀਆਂ ਨੇ ਦਿਖਾਈ ਦਿਲਚਸਪੀ
Next articleਗਾਂਗੁਲੀ ਵੱਲੋਂ ਏਸ਼ੀਆ ਕੱਪ ਰੱਦ ਹੋਣ ਦਾ ਐਲਾਨ