ਕਰੋਨਾ ਪਾਜੇਟਿਵ ਹੋਣ ਨਾਲ 2 ਮੌਤਾ , ਪਾਜੇਟਿਵ ਮਰੀਜ 539

ਹੁਸਿਆਰਪੁਰ /।ਸ਼ਾਮਚੁਰਾਸੀ 30 ਜੁਲਾਈ (ਚੁੰਬਰ ) (ਸਮਾਜਵੀਕਲੀ) – ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 452 ਵਿਆਕਤੀਆਂ ਦੇ ਸੈਪਲ ਲੈਣ  ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 28162 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 26205 ਸੈਪਲ  ਨੈਗਟਿਵ,  ਜਦ ਕਿ 1404 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 128 ਹੈ, ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 395 ਹੋ ਗਈ ਹੈ ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ , ਕਿ ਅੱਜ ਜਿਲੇ ਨਾਲ ਸਬੰਧਿਤ ਪਿੰਡ ਭਟਰਾਣਾ ਦੀ ਕਮਲਜੀਤ ਕੋਰ 59 ਸਾਲ ਦੀ ਫੋਰਟਿਜ ਮੁਹਾਲੀ ਵਿਖੇ ਮੌਤ ਹੋਣ ਅਤੇ ਰੂਪ ਲਾਲ 72 ਪਿੰਡ ਕੱਤੋਵਾਲ ਦੀ ਮੌਤ ਪਟੇਲ ਹਸਪਤਾਲ ਜਲੰਧਰ ਵਿਖੇ ਕੋਰੋਨਾ ਪਾਜੇਟਿਵ  ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 16 ਹੋ ਗਈ ਹੈ ਅਤੇ ਇਸ ਨਾਲ ਜਿਲੇ ਵਿੱਚ ਕੋਵਿਡ 19 ਪਾਜੇਟਿਵ ਮਰੀਜਾਂ ਦੀ ਗਿਣਤੀ 539 ਹੋ ਗਈ ਹੈ ।

ਹੋਰ ਜਾਣਕਾਰੀ ਸਾਝੀ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ 27 ਜੁਲਾਈ ਨੂੰ ਜਤਿੰਦਰ ਸ਼ਰਮਾਂ ਉਮਰ 17 ਸਾਲ ਦੀ ਰਿਪੋਟ ਪਾਜੇਟਿਵ ਆਈ ਸੀ ਉਸ ਨੂੰ ਲੱਭ ਕੇ ਕੋਵਿਡ ਕੇਅਰ ਸੈਟਰ ਵਿਖੇ ਇਲਾਜ ਲਈ ਦਾਖਿਲ ਕਰਵਾ ਦਿੱਤਾ ਹੈ ਇਹ ਮਰੀਜ ਕੋਕਾ ਕੋਲਾ ਪਲਾਟ ਦੇ ਨਜਦੀਕ ਕਿਸੇ ਠੇਕੇਦਾਰ ਨਾਲ ਕੰਮ ਕਰ ਰਿਹਾ ਸੀ ਤੇ ਉਸ ਨੇ ਆਪਣਾ ਪਤਾ ਕੋਕਾ ਕੋਲਾ ਪਲਾਂਟ ਲਿਖਾਇਆ ਸੀ,  ਜਦ ਕਿ ਮਰੀਜ ਕੋਕਾ ਕੋਲਾ ਪਲਾਟ ਦਾ ਮੁਲਾਜਮ ਨਹੀ ਹੈ ।

ਭੁੱਖ ਹੜਤਾਲ ਛੇਵੇ  ਦਿਨ ਵਿੱਚ  ਸ਼ਾਮਿਲ , ਅਜੇ ਤੱਕ ਸਰਕਾਰ  ਦੀ ਕੰਨ ਤੇ  ਜੂੰ, ਨਹੀ ਸਰਕੀ
ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

Previous articleमिठड़ा कॉलेज में स्लोगन राइटिंग मुकाबला करवाया गया
Next articleਭੁੱਖ ਹੜਤਾਲ ਛੇਵੇ ਦਿਨ ਵਿੱਚ ਸ਼ਾਮਿਲ , ਅਜੇ ਤੱਕ ਸਰਕਾਰ ਦੀ ਕੰਨ ਤੇ ਜੂੰ, ਨਹੀ ਸਰਕੀ