ਕਰੋਨਾ ਦੀ ਉੱਤਪਤੀ ਦਾ ਪਤਾ ਲਾਉਣ ਚੀਨ ਜਾਣਗੇ ਡਬਲਿਊਐੱਚਓ ਦੇ ਮਾਹਿਰ

ਪੇਈਚਿੰਗ (ਸਮਾਜਵੀਕਲੀ) :  ਵਿਸ਼ਵ ਸਿਹਤ ਸੰਗਠਨ(ਡਬਲਿਊਐੱਚਓ) ਦੇ ਦੋ ਮਾਹਰ ਕੋਵੀਡ-19 ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਵੱਡੀ ਮੁਹਿੰਮ ਦੇ ਹਿੱਸੇ ਵਜੋਂ ਜ਼ਮੀਨੀ ਕੰਮ ਨੂੰ ਪੂਰਾ ਕਰਨ ਲਈ ਅਗਲੇ ਦੋ ਦਿਨ ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਬਿਤਾਉਣਗੇ। ਸੰਯੁਕਤ ਰਾਸ਼ਟਰ ਨੇ ਬਿਆਨ ਵਿੱਚ ਕਿਹਾ ਕਿ ਜਾਨਵਰਾਂ ਦਾ ਸਿਹਤ ਮਾਹਿਰ ਅਤੇ ਦੂਜਾ ਮਹਾਮਾਰੀ ਵਿਗਿਆਨੀ ਆਪਣੀ ਯਾਤਰਾ ਦੌਰਾਨ ਭਵਿੱਖ ਦੀ ਮੁਹਿੰਮ ਉੱਤੇ ਕੰਮ ਕਰਨਗੇ, ਜਿਸਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕਿਵੇਂ ਵਿਸ਼ਾਣੂ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ।

 

Previous articleਨਸਲਵਾਦ ਦੇ ਜ਼ਖ਼ਮ ਕੁਰੇਦਦਿਆਂ ਰੋ ਪਿਆ ਮਹਾਨ ਗੇਂਦਬਾਜ਼ ਮਾਈਕਲ ਹੋਲਡਿੰਗ
Next articleਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕਵਾਇਦ