ਕਰੋਨਾ: ਤਿੰਨ ਦਿਨਾਂ ਵਿੱਚ ਇਕ ਲੱਖ ਕੇਸਾਂ ਦਾ ਇਜ਼ਾਫ਼ਾ

ਨਵੀਂ ਦਿੱਲੀ (ਸਮਾਜਵੀਕਲੀ) : ਸੱਜਰੇ 28,498 ਮਾਮਲਿਆਂ ਨਾਲ ਭਾਰਤ ’ਚ ਕਰੋਨਾਵਾਇਰਸ ਦੇ ਕੇਸ 9 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਕੇਸ ਅੱਠ ਤੋਂ ਨੌਂ ਲੱਖ ਹੋਣ ਨੂੰ ਸਿਰਫ਼ ਤਿੰਨ ਦਿਨ ਲੱਗੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 9,06,752 ਮਾਮਲੇ ਉਜਾਗਰ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 23,727 ਹੋ ਗਈ ਹੈ।

24 ਘੰਟਿਆਂ ਵਿਚ 553 ਲੋਕਾਂ ਦੀ ਕੋਵਿਡ ਕਾਰਨ ਮੌਤ ਹੋ ਗਈ ਹੈ। ਹੁਣ ਤੱਕ 5,71,459 ਲੋਕ ਠੀਕ ਵੀ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 3,11,565 ਹੈ। ਸਿਹਤਯਾਬੀ ਦਰ ਕਰੀਬ 63 ਫ਼ੀਸਦ ਹੈ। ਪੰਜਵੇਂ ਦਿਨ ਲਗਾਤਾਰ 26 ਹਜ਼ਾਰ ਤੋਂ ਵੱਧ ਮਾਮਲੇ ਉਜਾਗਰ ਹੋਏ ਹਨ। ਇਕ ਲੱਖ ਮਾਮਲਿਆਂ ਤੋਂ ਬਾਅਦ ਅਗਲੇ ਸਾਰੇ ਕੇਸ ਉਜਾਗਰ ਹੋਣ ਨੂੰ ਸਿਰਫ਼ 56 ਦਿਨ ਲੱਗੇ ਹਨ।

ਲੰਘੇ 24 ਘੰਟਿਆਂ ਵਿਚ 193 ਮੌਤਾਂ ਮਹਾਰਾਸ਼ਟਰ ’ਚ, 73 ਕਰਨਾਟਕ ਵਿਚ, 66 ਤਾਮਿਲਨਾਡੂ, 40 ਦਿੱਲੀ, 37 ਆਂਧਰਾ ਪ੍ਰਦੇਸ਼, 24 ਪੱਛਮੀ ਬੰਗਾਲ ਤੇ 21 ਉੱਤਰ ਪ੍ਰਦੇਸ਼ਾਂ ਵਿਚ ਹੋਈਆਂ ਹਨ। ਹੋਰਨਾਂ ਸੂਬਿਆਂ ਵਿਚ ਵੀ ਕਈ ਮੌਤਾਂ ਹੋਈਆਂ ਹਨ। ਆਈਸੀਐਮਆਰ ਮੁਤਾਬਕ ਕੋਵਿਡ ਟੈਸਟ ਲਈ ਹੁਣ ਤੱਕ 1,20,92,503 ਨਮੂਨੇ ਲਏ ਜਾ ਚੁੱਕੇ ਹਨ।

ਸੋਮਵਾਰ ਨੂੰ 2,86,247 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਨਮੂਨੇ ਲਏ ਗਏ ਹਨ। ਭਾਰਤ ’ਚ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਯੂਪੀ, ਕਰਨਾਟਕ, ਮੱਧ ਪ੍ਰਦੇਸ਼ ਤੇ ਰਾਜਸਥਾਨ ਕਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ।

Previous articleScotland to reopen castles, palaces as Covid-19 lockdown eases
Next articleਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਸੀਲ