ਕਰੋਨਾ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ’ਚ ਰੁਕ ਸਕਦਾ ਹੈ ਟੀਕਾਕਰਨ

ਲੰਡਨ (ਸਮਾਜ ਵੀਕਲੀ): ਯੂਨੀਸੈਫ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕਰੋਨਾ ਰੋਕੂ ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ਵਿਚ ਕਰੋਨਾ ਟੀਕਾਕਰਨ ਕੁਝ ਦੇਰ ਲਈ ਰੁਕ ਸਕਦਾ ਹੈ, ਇਨ੍ਹਾਂ 60 ਦੇਸ਼ਾਂ ਵਿਚ ਦੁਨੀਆ ਭਰ ਦੇ ਕੁਝ ਗਰੀਬ ਦੇਸ਼ ਵੀ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ 92 ਵਿਕਾਸਸ਼ੀਲ ਦੇਸ਼ਾਂ ਵਿਚ 20 ਲੱਖ ਤੋਂ ਘੱਟ ਕਰੋਨਾ ਟੀਕਿਆਂ ਦੀ ਸਪਲਾਈ ਕੀਤੀ ਗਈ ਜਦਕਿ ਇਕੱਲੇ ਬਰਤਾਨੀਆ ਵਿਚ ਹੀ ਇੰਨੀ ਹੀ ਸਪਲਾਈ ਦਿੱਤੀ ਗਈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਨੇ ਕਰੋਨਾ ਟੀਕਿਆਂ ਦੀ ਵੰਡ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਮੀਰ ਦੇਸ਼ਾਂ ਵਿਚ ਚਾਰ ਲੋਕਾਂ ਵਿਚੋਂ ਇਕ ਨੂੰ ਕਰੋਨਾ ਟੀਕਾ ਲਾਇਆ ਗਿਆ ਹੈ ਜਦਕਿ ਗਰੀਬ ਦੇਸ਼ਾਂ ਵਿਚ 500 ਲੋਕਾਂ ਵਿਚੋਂ ਇਕ ਨੂੰ ਕਰੋਨਾ ਟੀਕਾ ਲਾਇਆ ਜਾ ਰਿਹਾ ਹੈ।

Previous articleਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਸੀਤਲਕੁਚੀ ’ਚ ਚੋਣ ਅਮਲ ਰੋਕਿਆ
Next articleਬੰਗਾਲ ਚੋਣਾਂ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ’ਚ ਝੜਪ, 5 ਦੀ ਮੌਤ; 76.16 ਫੀਸਦੀ ਵੋਟਾਂ ਪਈਆਂ