ਕਰੋਨਾ ਕਾਰਨ ਸੁਪਰੀਮ ਕੋਰਟ ਨੇ ਅਪੀਲਾਂ ਦਾਇਰ ਕਰਨ ਦੀਆਂ ਤਰੀਕਾਂ ’ਚ ਵਾਧਾ ਕੀਤਾ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਨੇ “ਚਿੰਤਾਜਨਕ ਸਥਿਤੀ” ਪੈਦਾ ਕਰ ਦਿੱਤੀ ਹੈ ਅਤੇ ਉਹ ਅਦਾਲਤਾਂ ਵਿੱਚ ਅਪੀਲ ਦਾਇਰ ਕਰਨ ਦੀ ਮਿਆਦ ਨੂੰ ਅਗਲੇ ਹੁਕਮਾਂ ਤੱਕ ਵਧਾਉਣ ਲਈ ਸਹਿਮਤ ਹੋ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਨੇ ਮੁੱਦਈਆਂ ਨੂੰ “ਮੁਸ਼ਕਲ ਹਾਲਾਤ” ਵਿੱਚ ਫਸਾ ਦਿੱਤਾ ਹੈ। ਅਦਾਲਤ ਨੇ 14 ਮਾਰਚ 2021 ਨੂੰ ਖਤਮ ਹੋਣ ਵਾਲੀ ਅਪੀਲ ਦਾਇਰ ਕਰਨ ਦੀ ਮਿਆਦ ਵਧਾ ਦਿੱਤੀ ਹੈ।

Previous articleਸਪੂਤਨਿਕ-ਵੀ ਦੀ ਪਹਿਲੀ ਖੇਪ ਮਈ ਦੇ ਅਖ਼ੀਰ ’ਚ ਭਾਰਤ ਪੁੱਜ ਦੀ ਸੰਭਾਵਨਾ
Next articleਆਸਟਰੇਲੀਆ ਨੇ ਭਾਰਤ ਤੋਂ ਸਿੱਧੀਆਂ ਯਾਤਰੀ ਉਡਾਣਾਂ 15 ਮਈ ਤੱਕ ਰੋਕੀਆਂ