ਕਰੋਨਾ ਕਾਰਨ ਰਾਹਤ ਇੰਦੌਰੀ ਦਾ ਦੇਹਾਂਤ

ਇੰਦੌਰ (ਸਮਾਜ ਵੀਕਲੀ) :  ਕਰੋਨਾਵਾਇਰਸ ਹੋਣ ਕਾਰਨ ਇਲਾਜ ਕਰਵਾ ਰਹੇ ਊਰਦੂ ਦੇ ਊੱਘੇ ਸ਼ਾਇਰ ਰਾਹਤ ਇੰਦੌਰੀ ਦਾ ਅੱਜ ਇੱਥੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਊਹ 70 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਅੱਜ ਸਵੇਰੇ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਊਣ ਮਗਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

ਊਨ੍ਹਾਂ ਦੇ ਪੁੱਤਰ ਸਤਲਜ ਇੰਦੌਰੀ ਨੇ ਦੱਸਿਆ, ‘‘ਊਨ੍ਹਾਂ ਨੂੰ ਕਰੋਨਾਵਾਇਰਸ ਦੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਮਗਰੋਂ ਊਨ੍ਹਾਂ ਦੀ ਮੌਤ ਹੋ ਗਈ।’’ਇੰਦੌਰ ਦੇ ਜ਼ਿਲ੍ਹਾ ਕਲੈਕਟਰ ਮਨੀਸ਼ ਸਿੰਘ ਨੇ ਦੱਸਿਆ ਕਿ ਇੰਦੌਰੀ ਦਾ ਇਲਾਜ ਸ੍ਰੀ ਅਰਬਿੰਦੋ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿੱਚ ਚੱਲ ਰਿਹਾ ਸੀ। ਅੱਜ ਸਵੇਰ ਵੇਲੇ ਕਵੀ ਨੇ ਟਵੀਟ ਕਰਕੇ ਆਪਣੇ ਕੋਵਿਡ-19 ਰਿਪੋਰਟ ਪਾਜ਼ੇਟਿਵ ਆਊਣ ਦੀ ਪੁਸ਼ਟੀ ਕੀਤੀ ਸੀ।

ਇੰਦੌਰੀ ਨੇ ਟਵੀਟ ਕੀਤਾ, ‘‘ਕੋਵਿਡ-19 ਦੇ ਸ਼ੁਰੂਆਤੀ ਲੱਛਣਾਂ ਮਗਰੋਂ ਬੀਤੇ ਦਿਨ ਮੇਰਾ ਕਰੋਨਾ ਟੈਸਟ ਕੀਤਾ ਗਿਆ, ਜੋ ਪਾਜ਼ੇਟਿਵ ਆਇਆ। ਦੁਆ ਕਰਨਾ ਕਿ ਮੈਂ ਇਸ ਬਿਮਾਰੀ ਨੂੰ ਛੇਤੀ ਤੋਂ ਛੇਤੀ ਹਰਾ ਸਕਾਂ।’’ ਇਹ ਊਨ੍ਹਾਂ ਦਾ ਆਖਰੀ ਟਵੀਟ ਸੀ। ਕਵਿਤਾ ਵਿੱਚ ਆਪਣੇ 50 ਸਾਲਾਂ ਦੇ ਕਰੀਅਰ ਦੌਰਾਨ ਇੰਦੌਰੀ ਨੂੰ ਕਈ ਫਿਲਮਾਂ ਦੇ ਹਿੱਟ ਗੀਤਾਂ ਦੇ ਬੋਲ ਲਿਖਣ ਕਰਕੇ ਜਾਣਿਆ ਜਾਂਦਾ ਸੀ, ਜਿਨ੍ਹਾਂ ਵਿਚ ‘ਐੱਮ ਬੋਲੇ ਤੋਂ’ (ਫਿਲਮ ਮੁੰਨਾਭਾਈ ਐੱਮਬੀਬੀਐੱਸ), ਚੋਰੀ ਚੋਰੀ ਜਬ ਨਜ਼ਰੇ ਮਿਲੀ (ਫਿਲਮ ਕਰੀਬ), ਕੋਈ ਜਾਏ ਤੋਂ ਲੇ ਆਏ (ਘਾਤਕ) ਅਤੇ ‘ਨੀਂਦ ਚੁਰਾਈ ਮੇਰੀ’ (ਇਸ਼ਕ) ਆਦਿ ਸ਼ਾਮਲ ਹਨ।

ਇਸ ਵਰ੍ਹੇ ਊਨ੍ਹਾਂ ਦੀ ਇੱਕ ਕਵਿਤਾ ‘ਬੁਲਾਤੀ ਹੈ ਮਗਰ ਜਾਨੇ ਕਾ ਨਹੀਂ’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਕਰਕੇ ਊਹ ਨੌਜਵਾਨਾਂ ਦੇ ਚਹੇਤੇ ਬਣ ਗਏ ਸਨ।

Previous articleਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ
Next articleਮਨੀਪੁਰ ਦੇ ਛੇ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ਾ