ਕਰੋਨਾ ਕਾਰਨ ਡੇਅਰੀ ਤੇ ਪੋਲਟਰੀ ਦਾ ਕਾਰੋਬਾਰ ਠੱਪ

ਫ਼ਤਹਿਗੜ੍ਹ ਸਾਹਿਬ (ਸਮਾਜਵੀਕਲੀ)ਕਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਕਾਰਨ ਜਿਥੇ ਹਰ ਵਰਗ ਪੀੜਤ ਹੈ ਉਥੇ ਡੇਅਰੀ ਅਤੇ ਪੋਲਟਰੀ ਫਾਰਮਰਾਂ ਦਾ ਕੰਮ ਠੱਪ ਹੋਣ ਕਾਰਨ ਇਹ ਕਾਰੋਬਾਰ ਖਤਮ ਹੋਣ ਕਿਨਾਰੇ ਪਹੁੰਚ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਵੇਰਕਾ ਵਲੋਂ 21 ਮਾਰਚ ਤੋਂ 20 ਪੈਸੇ ਪ੍ਰਤੀ ਫ਼ੈਟ ਰੇਟ ਘਟਾਇਆ ਗਿਆ ਸੀ ਤੇ 1 ਅਪਰੈਲ ਤੋਂ ਹੁਣ ਫ਼ਿਰ 20 ਪੈਸੇ ਪ੍ਰਤੀ ਫੈਟ ਘਟਾ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਵੇਰਕਾ ਨੇ ਇਹ ਵੀ ਫੈ਼ਸਲਾ ਲਿਆ ਹੈ ਕਿ 1 ਮਾਰਚ ਤੋਂ 10 ਮਾਰਚ ਤੱਕ ਡੇਅਰੀਆਂ ਤੋਂ ਜਿੰਨਾ ਦੁੱਧ ਖਰੀਦਿਆ ਜਾਂਦਾ ਸੀ ਉੰਨਾ ਹੀ ਖਰੀਦਿਆ ਜਾਵੇਗਾ ਅਤੇ ਉਸ ਤੋਂ ਵੱਧ ਨਹੀਂ ਲਿਆ ਜਾਵੇਗਾ। ਹਲਵਾਈਆਂ ਤੇ ਢਾਬਿਆਂ ਆਦਿ ਦੇ ਬੰਦ ਹੋਣ ਕਾਰਨ ਡੇਅਰੀਆਂ ਵਿਚ ਰੋਜ਼ਾਨਾ ਹੀ ਕਈ ਕਈ ਕੁਇੰਟਲ ਦੁੱਧ ਬੱਚ ਰਿਹਾ ਹੈ ਅਤੇ ਓਪਨ ਮਾਰਕੀਟ ਤਕਰੀਬਨ ਖਤਮ ਹੋ ਚੁੱਕੀ ਹੈ। ਕਿਸਾਨਾਂ ਨੂੰ 5 ਰੁਪਏ ਪ੍ਰਤੀ ਲੀਟਰ ਦਾ ਘਾਟਾ ਝੱਲਣਾ ਪੈ ਰਿਹਾ ਹੈ। ‘ਆਪ’ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸਨ ਸਿੰਘ ਚੀਮਾ ਨੇ ਕਿਹਾ ਕਿ ਹਰ ਸੰਕਟ ਦਾ ਅਸਰ ਕਿਸਾਨ ’ਤੇ ਵੱਧ ਪੈਂਦਾ ਹੈ।

Previous articleਰਾਸ਼ਨ ਨਾ ਮਿਲਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਰੋਹ
Next articleਪਰਵਾਸੀ ਮਜ਼ਦੂਰਾਂ ਦੇ ਭੋਜਨ ਤੇ ਰਹਿਣ ਦਾ ਪ੍ਰਬੰਧ ਕੀਤਾ: ਕੈਪਟਨ