‘ਕਰੋਨਾਵਾਇਰਸ ਸੰਕਟ ਗੰਭੀਰ ਹੋ ਰਿਹੈ’; ਵਿਸ਼ਵ ਸਿਹਤ ਸੰਸਥਾ ਦੀ ਚਿਤਾਵਨੀ਼

ਜਨੇਵਾ (ਸਮਾਜਵੀਕਲੀ): ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਨੋਵਲ ਕਰੋਨਾਵਾਇਰਸ ’ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੌਮ ਗੈਬਰੇਯਸਸ ਨੇ ਕਿਹਾ, ‘‘ਇਸ ਵਾਇਰਸ ਨੇ ਵਿਸ਼ਵ ਦੇ ਕੁਝ ਸਭ ਤੋਂ ਅਮੀਰ ਦੇਸ਼ਾਂ ਦੀ ਸਿਹਤ ਪ੍ਰਣਾਲੀ ਨੂੰ ਨਾਕਾਮ ਕਰ ਦਿੱਤਾ ਹੈ ਜਦੋਂਕਿ ਕੁਝ ਦੇਸ਼ਾਂ ਵੱਲੋਂ ਇਸ ਦਾ ਵਧੀਆ ਢੰਗ ਨਾਲ ਮੁਕਾਬਲਾ ਕੀਤਾ ਗਿਆ ਹੈ। ਵਿਸ਼ਵ ਦੇ ਜ਼ਿਆਦਾਤਰ ਹਿੱਸੇ ਵਿੱਚ ਵਾਇਰਸ ਕਾਬੂ ਹੇਠ ਨਹੀਂ ਹੈ। ਇਹ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।’’

ਵਿਸ਼ਵ ਸਿਹਤ ਸੰਸਥਾ ਦੇ ਮੁੱਖੀ ਨੇ ਕਿਹਾ ਕਿ ਇਹ ਮਹਾਮਾਰੀ ਅਜੇ ਵੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਮੈਟਰੋ ਅਖ਼ਬਾਰ ਦੀ ਖ਼ਬਰ ਅਨੁਸਾਰ ਦੁਨੀਆ ਭਰ ਵਿੱਚ ਪਿਛਲੇ ਛੇ ਹਫ਼ਤਿਆਂ ’ਚ ਕਰੋਨਾਵਾਇਰਸ ਦੇ ਕੇਸ ਦੁੱਗਣੇ ਹੋ ਗਏ ਹਨ।

Previous articleਬੀਬੀਸੀ ਹਿੰਦੀ ਸੇਵਾ ਦੇ ਸਾਬਕਾ ਮੁਖੀ ਕੈਲਾਸ਼ ਬਧਵਾਰ ਦਾ ਦੇਹਾਂਤ
Next article1.3 ਅਰਬ ਲੋਕਾਂ ਦੀ ਸਿਗਰਟਨੋਸ਼ੀ ਛੁਡਾਉਣ ਦੀ ਪਹਿਲਕਦਮੀ