ਕਰੋਨਾਵਾਇਰਸ: ਦੁਨੀਆਂ ਭਰ ਵਿੱਚ 85 ਹਜ਼ਾਰ ਪੀੜਤ

ਚੀਨ ਦੇ ਵੂਹਾਨ ਤੋਂ ਸ਼ੁਰੂ ਹੋਏ ਕਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ 85,000 ਮਰੀਜ਼ ਸਾਹਮਣੇ ਆਏ ਹਨ। ਡਬਲਿਯੂਐੱਚਓ ਵਲੋਂ ਇਸ ਰੋਗ ਨੂੰ ਕੋਵਿਡ-19 ਦਾ ਨਾਂ ਦਿੱਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਚੀਨ ਵਿੱਚ ਹੁਣ ਤੱਕ ਕਰੋਨਾਵਾਇਰਸ ਨਾਲ ਪੀੜਤ 2,835 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 79,251 ਕੇਸਾਂ ਦੀ ਪੁਸ਼ਟੀ ਹੋਈ ਹੈ। ਹਾਂਗਕਾਂਗ ਵਿੱਚ ਦੋ ਮੌਤਾਂ ਅਤੇ 94 ਕੇਸ ਸਾਹਮਣੇ ਆਏ ਹਨ ਜਦਕਿ ਮਕਾਊ ਵਿੱਚ 10 ਕੇਸ ਸਾਹਮਣੇ ਆਏ ਹਨ। ਦੱਖਣੀ ਕੋਰੀਆ ਵਿੱਚ ਹੁਣ ਤੱਕ 17 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦਕਿ 3,150 ਲੋਕ ਇਸ ਤੋਂ ਪੀੜਤ ਹਨ। ਜਾਪਾਨ ਵਿੱਚ ਮੌਤਾਂ ਦੀ ਗਿਣਤੀ 11 ਅਤੇ ਪੀੜਤਾਂ ਦੀ 941, ਇਟਲੀ ਵਿੱਚ ਮੌਤਾਂ ਦੀ ਗਿਣਤੀ 18 ਅਤੇ ਪੀੜਤਾਂ ਦੀ ਗਿਣਤੀ 888, ਇਰਾਨ ਵਿੱਚ ਮੌਤਾਂ ਦੀ ਗਿਣਤੀ 43 ਅਤੇ ਪੀੜਤਾਂ ਦੀ ਗਿਣਤੀ 593, ਫਰਾਂਸ ਵਿੱਚ ਮੌਤਾਂ ਦੀ ਗਿਣਤੀ ਦੋ ਅਤੇ ਪੀੜਤਾਂ ਦੀ 57 ਹੈ।
ਇਸਲਾਮਾਬਾਦ: ਪਾਕਿਸਤਾਨ ਵਿਚ ਕਰੋਨਾਵਾਇਰਸ ਦੇ ਦੋ ਹੋਰ ਮਰੀਜ਼ਾਂ ਦੇ ਟੈਸਟ ਪਾਜ਼ੇਟਿਵ ਪਾਏ ਜਾਣ ਮਗਰੋਂ ਉੱਥੇ ਇਸ ਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਇਸ ਵਾਇਰਸ ਤੋਂ ਪੀੜਤ ਦੋ ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਆਏ ਸਨ।

Previous articleਖੱਬੇ ਪੱਖੀ ਜਥੇਬੰਦੀਆਂ ਵੱਲੋਂ ਦਿੱਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ
Next articleਦੁੱਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ