ਕਰਾਚੀ ਤੋਂ ਪਹਿਲਾਂ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਵਾਪਸ ਲਓ: ਸੰਜੈ ਰਾਉਤ

ਮੁੰਬਈ (ਸਮਾਜ ਵੀਕਲੀ) : ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਅੱਜ ਕਿਹਾ ਕਿ ਕਰਾਚੀ ਨੂੰ ਭਾਰਤ ਦਾ ਹਿੱਸਾ ਬਣਾਉਣ ਦੀ ਗੱਲ ਕਰਨ ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਭਾਜਪਾ ਨੇਤਾ ਦਵੇਂਦਰ ਫੜਨਵੀਸ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਆਖੀ। ਰਾਉਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਰਾਚੀ ਇੱਕ ਦਿਨ ਭਾਰਤ ਦਾ ਹਿੱਸਾ ਹੋਵੇਗੀ।

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਫੜਨਵੀਸ ਦੇ ਬਿਆਨ ਤੋਂ ਕੁਝ ਦਿਨ ਪਹਿਲਾਂ ਸ਼ਿਵਸੈਨਾ ਦੇ ਇੱਕ ਵਰਕਰ ਨੇ ਮੁੰਬਈ ਵਿੱਚ ‘ਕਰਾਚੀ ਸਵੀਟਸ’ ਦੇ ਮਾਲਕਾਂ ਨੂੰ ਇਸ ਦਾ ਨਾਂਅ ਬਦਲਣ ਲਈ ਕਿਹਾ ਸੀ। ਉਦੋਂ ਸੰਜੇ ਰਾਉਤ ਨੇ ਕਿਹਾ ਸੀ ਕਿ ਕਰਾਚੀ ਸਵੀਟਸ ਦਾ ਨਾਂਅ ਬਦਲਣ ਦੀ ਮੰਗ ਸ਼ਿਵ ਸੈਨਾ ਦਾ ਅਧਿਕਾਰਕ ਰੁਖ ਨਹੀਂ ਹੈ। ਅੱਜ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਕਰਾਚੀ ਨੂੰ ਭਾਰਤ ਨਾਲ ਜੋੜਨ ਦਾ ਸਵਾਗਤ ਕਰੇਗੀ ਪਰ ਇਸ ਤੋਂ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ ਹੈ।

Previous articleTrump virtually concedes defeat, agrees to Biden transition
Next articleChinese mainland reports 20 new imported Covid-19 cases